ਜੈਮ ਪਬਲਿਕ ਸਕੂਲ ਦੇ ਬਾਹਰ ਖੜੀ ਕਾਰ ਨੂੰ ਅਚਾਨਕ ਅੱਗ ਲੱਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਅੱਜ ਬਾਅਦ ਦੁਪਹਿਰ ਕਰੀਬ 2 ਕੁ ਵਜੇ ਫੇਜ਼3ਬੀ2 ਵਿੱਚ ਸਥਿਤ ਜੈਮ ਪਬਲਿਕ ਸਕੂਲ ਦੇ ਬਾਹਰ ਖੜੀ ਹੋਈ ਇੱਕ ਕਾਰ ਨੰਬਰ ਪੀ ਬੀ 23-ਕਿਊ-1489 ਨੂੰ ਅਚਾਨਕ ਅੱਗ ਲੱਗ ਗਈ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਓ ਰਿਹਾ। ਮਿਲੀ ਜਾਣਕਾਰੀ ਅਨੁਸਾਰ ਜੈਮ ਪਬਲਿਕ ਸਕੂਲ ਦਾ ਇੱਕ ਵਿਦਿਆਰਥੀ ਤਨਵੀਰ ਸਿੰਘ ਅੱਜ ਸਕੂਲ ਦੇ ਬਾਹਰ ਕਾਰ ਵਿੱਚ ਬੈਠਾ ਗਾਣੇ ਸੁਣ ਰਿਹਾ ਸੀ ਅਤੇ ਆਪਣੀ ਮਾਂ ਭੁਪਿੰਦਰ ਕੌਰ (ਜੋ ਕਿ ਇਸੇ ਸਕੂਲ ਦੀ ਅਧਿਆਪਕਾ ਹੈ) ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਹੀ ਕਾਰ ਆਪਣੇ ਆਪ ਸਟਾਰਟ ਹੋ ਗਈ ਅਤੇ ਇਸੇ ਦੌਰਾਨ ਧਮਾਕਾ ਹੋਣ ਤੋਂ ਬਾਅਦ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ।
ਕਾਰ ਨੂੰ ਅੱਗ ਲਗੀ ਦੇਖ ਕੇ ਉਥੇ ਖੜੇ ਲੋਕਾਂ ਨੇ ਤੁਰੰਤ ਰੌਲਾ ਪਾ ਦਿੱਤਾ। ਨੇੜੇ ਹੀ ਖੜੀ ਸਕੂਲ ਬੱਸ ਦੇ ਡ੍ਰਾਈਵਰ ਬਿੰਦਰ ਸਿੰਘ ਨੇ ਤੁਰੰਤ ਹੀ ਸਕੂਲ ਬੱਸ ਵਿਚੋੱ ਅੱਗ ਬੁਝਾਊ ਯੰਤਰ ਕੱਢ ਕੇ ਕਾਰ ਨੂੰ ਲੱਗੀ ਅੱਗ ਉਪਰ ਕਾਬੂ ਪਾਇਆ। ਇਸ ਮੌਕੇ ਮੌਜੂਦ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਤਨਵੀਰ ਸਿੰਘ ਨੂੰ ਕਾਰ ਤੋੱ ਬਾਹਰ ਕੱਢਿਆ। ਇਸ ਮੌਕੇ ਕਿਸੇ ਵੱਡੇ ਹਾਦਸੇ ਤੋੲ ਬਚਾਓ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ।

Load More Related Articles
Load More By Nabaz-e-Punjab
Load More In Accident

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…