Share on Facebook Share on Twitter Share on Google+ Share on Pinterest Share on Linkedin ਲਖਨੌਰ ਵਿੱਚ ਸੜਕ ਕਿਨਾਰੇ ਦੁਕਾਨ ’ਚ ਵੜੀ ਤੇਜ ਰਫ਼ਤਾਰ ਕਾਰ, ਦੁਕਾਨਦਾਰ ਦਾ ਭਾਰੀ ਨੁਕਸਾਨ ਕਾਰ ਦੀ ਟੱਕਰ ਨਾਲ ਸ਼ੇਰਗਿੱਲ ਡੇਅਰੀ ਦੀ ਟੀਨ ਦੇ ਸ਼ੈੱਡਾਂ ਦੀ ਛੱਤ ਡਿੱਗੀ, ਤਿੰਨ ਵੱਡੇ ਫਰਿੱਜ ਟੁੱਟੇ, ਡੇਅਰੀ ਦਾ ਸਮਾਨ ਵੀ ਹੋਇਆ ਨਸ਼ਟ ਹਾਦਸਾਗ੍ਰਸਤ ਕਾਰ ਵਿੱਚ ਸਵਾਰ ਦੋ ਨੌਜਵਾਨ ਤੇ ਇਕ ਕੁੜੀ ਪੂਰੀ ਤਰ੍ਹਾਂ ਨਸ਼ੇ ਵਿੱਚ ਟੱਲੀ ਸਨ: ਪੀੜਤ ਦੁਕਾਨਦਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ: ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਬਿਲਕੁਲ ਸਾਹਮਣੇ ਸੋਹਾਣਾ ਤੋਂ ਲਾਂਡਰਾਂ ਸਥਿਤ ਪਿੰਡ ਲਖਨੌਰ ਵਿੱਚ ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਸੜਕ ਕਿਨਾਰੇ ਬਣੀ ਸ਼ੇਰਗਿੱਲ ਡੇਅਰੀ ਵਿੱਚ ਜਾ ਵੜੀ। ਇਹ ਘਟਨਾ ਲੰਘੀ ਰਾਤ ਡੇਢ ਵਜੇ ਵਾਪਰਿਆ ਦੱਸਿਆ ਗਿਆ ਹੈ। ਇਸ ਹਾਦਸੇ ਕਾਰਨ ਡੇਅਰੀ ਮਾਲਕ ਨੂੰ ਕਾਫੀ ਵਿੱਤੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸ਼ੇਰਗਿੱਲ ਡੇਅਰੀ ਦੇ ਮਾਲਕ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਡੇਅਰੀ ਲਈ ਦੁਕਾਨ ਕਿਰਾਏ ’ਤੇ ਲਈ ਹੋਈ ਹੈ। ਬੀਤੀ ਰਾਤ ਡੇਢ ਵਜੇ ਉਸ ਦੇ ਗੁਆਂਢੀ ਨੇ ਉਸ ਨੂੰ ਦੱਸਿਆ ਕਿ ਇਕ ਕਾਰ ਬੇਕਾਬੂ ਹੋ ਕੇ ਉਸ ਦੀ ਡੇਅਰੀ ਵਾਲੀ ਦੁਕਾਨ ਵਿੱਚ ਜਾ ਵੜੀ ਹੈ। ਜਦੋਂ ਉਹ ਮੌਕੇ ’ਤੇ ਪੁੱਜਾ ਤਾਂ ਦੇਖਿਆ ਤਾਂ ਕਾਰ ਡੇਅਰੀ ਦੇ ਅੰਦਰ ਵੜੀ ਹੋਈ ਸੀ, ਜਿਸ ਕਾਰਨ ਡੇਅਰੀ ਦੀ ਟੀਨ ਦੇ ਸ਼ੈਡਾਂ ਦੀ ਛੱਤ ਜ਼ਮੀਨ ’ਤੇ ਡਿੱਗ ਹੋਈ ਸੀ ਅਤੇ ਦੁਕਾਨ ਵਿੱਚ ਪਏ ਤਿੰਨ ਵੱਡੇ ਫਰਿੱਜ ਵੀ ਟੁੱਟ ਗਏ ਅਤੇ ਫਰਿੱਜਾਂ ਵਿੱਚ ਪਿਆ ਡੇਅਰੀ ਦਾ ਸਮਾਨ ਅਤੇ ਹੋਰ ਕਾਫੀ ਸਮਾਨ ਨੁਕਸਾਨਿਆਂ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਨਾਲ ਉਨ੍ਹਾਂ ਦਾ ਕਰੀਬ ਢਾਈ ਲੱਖ ਦਾ ਨੁਕਸਾਨ ਹੋਇਆ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਕਾਰ ਵਿੱਚ ਦੋ ਨੌਜਵਾਨ ਅਤੇ ਇਕ ਕੁੜੀ ਸਵਾਰ ਸਨ, ਜੋ ਕਿ ਪੂਰੀ ਤਰ੍ਹਾਂ ਨਸ਼ੇ ਵਿੱਚ ਟੱਲੀ ਸਨ। ਇਹ ਨੌਜਵਾਨ ਖ਼ੁਦ ਨੂੰ ਮੁਹਾਲੀ ਦੀ ਇਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਦੱਸ ਰਹੇ ਸਨ। ਹਾਦਸੇ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਸੱਦ ਲਿਆ ਜੋ ਉਨ੍ਹਾਂ ਨੂੰ ਮੌਕੇ ਤੋਂ ਲੈ ਕੇ ਫਰਾਰ ਹੋ ਗਏ। ਇਸ ਮੌਕੇ ਦੁਕਾਨ ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰ ਦੇ ਕਾਰਨ ਉਨ੍ਹਾਂ ਦਾ ਵੀ ਕਰੀਬ ਤਿੰਨ ਚਾਰ ਲੱਖ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕੋਲ ਇਸ ਦੁਕਾਨ ਦੇ ਕਿਰਾਏ ਤੋਂ ਇਲਾਵਾ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈ। ਉਧਰ, ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਹਾਦਸਗ੍ਰਸਤ ਕਾਰ ਆਪਣੇ ਨਾਲ ਲਿਜਾਉਣੀ ਚਾਹੀ ਤਾਂ ਦੁਕਾਨ ਮਾਲਕ ਅਤੇ ਕਿਰਾਏਦਾਰ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨੁਕਸਾਨ ਬਦਲੇ ਯੋਗ ਮੁਆਵਜ਼ਾ ਨਹੀਂ ਮਿਲ ਜਾਂਦਾ ਉਹ ਕਾਰ ਨੂੰ ਇੱਥੋਂ ਨਹੀਂ ਲਿਜਾਉਣ ਜਾਣ ਦੇਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ