ਸਰਕਾਰੀ ਸਕੂਲ ਬਾਕਰਪੁਰ ਵਿੱਚ ਕੈਰੀਅਰ ਐਂਡ ਗਾਈਡੈਂਸ ਯੁਵਕ ਮੇਲਾ ਲਗਾਇਆ

ਵਿਦਿਆਰਥੀਆਂ ਦੇ ਕਵਿਤਾ, ਗੀਤ, ਭਾਸ਼ਣ ਤੇ ਪੇਂਟਿੰਗ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਕਰਪੁਰ ਵਿਖੇ ਪ੍ਰਿੰਸੀਪਲ ਪ੍ਰਵੀਨ ਵਾਲੀਆ ਦੀ ਅਗਵਾਈ ਹੇਠ ਗਾਈਡੈਂਸ ਕੌਂਸਲਰ ਸੋਨੀਆ ਗੁਪਤਾ ਦੇ ਸਹਿਯੋਗ ਨਾਲ ਕੈਰੀਅਰ ਐਂਡ ਗਾਈਡੈਂਸ ਅਧੀਨ ਯੁਵਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਕਵਿਤਾ, ਗੀਤ, ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸ੍ਰੀਮਤੀ ਰੀਤੂ ਦੀਵਾਨ, ਅਨੂੰ ਰੋਲੀ, ਰਣਜੀਤ ਕੌਰ ਅਤੇ ਅਨਿੰਦਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ।
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਬਾਰ੍ਹਵੀਂ ਸ਼ੇ੍ਰਣੀ ਦੀ ਬਲਜਿੰਦਰ ਕੌਰ ਨੇ ਕਵਿਤਾ ਮੁਕਾਬਲੇ ’ਚੋਂ ਪਹਿਲਾ, ਦਸਵੀਂ ਜਮਾਤ ਦੀ ਦੀਪਕਾ, ਮੁਸ਼ਕਾਨ ਅਤੇ ਨਿਸ਼ਾ ਨੇ ਲੋਕ ਗੀਤ ਮੁਕਾਬਲੇ ਵਿੱਚ ਪਹਿਲਾਂ ਅਤੇ ਭਾਸ਼ਣ ਮੁਕਾਬਲੇ ਵਿੱਚ ਕਿਰਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹੁਣ ਇਹ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਪ੍ਰੋਗਰਾਮ ਦੀ ਐਕਰ ਦੀ ਭੂਮਿਕਾ ਸੰਜਨਾ ਨੇ ਨਿਭਾਈ। ਇਸ ਮੌਕੇ ਜਸਵੀਰ ਸਿੰਘ ਗੋਸਲ, ਸੁਖਵਿੰਦਰ ਕੌਰ, ਸਿਲਪਾ, ਸਰੋਜ ਰਾਣੀ, ਸੁਰਜੀਤ ਸਿੰਘ, ਜਸਵੀਰ ਸਿੰਘ ਗੋਸਲ, ਕਮਲਦੀਪ ਸਿੰਘ, ਰੀਤੂ ਸੋਨੀ, ਉਮਿੰਦਰ ਅਤੇ ਹਰਵਿੰਦਰ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…