nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ ਗਮਾਡਾ ਦੇ ਸਾਬਕਾ ਚੀਫ਼ ਇੰਜੀਨੀਅਰ ਸੁਰਿੰਦਰਪਾਲ ਦੇ ਖ਼ਿਲਾਫ਼ ਇੱਕ ਹੋਰ ਕੇਸ ਦਰਜ

ਪਹਿਲਵਾਨ ਤੇ ਪਰਿਵਾਰਕ ਮੈਂਬਰਾਂ ਵੱਲੋਂ ਆਮਦਨ ਨਾਲੋਂ 465 ਫੀਸਦੀ ਵੱਧ ਖਰਚਾ ਕਰਨ ਦਾ ਖੁਲਾਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 8 ਨਵੰਬਰ:
ਪੰਜਾਬ ਵਿਜੀਲੈਂਸ ਬਿਓਰੋ ਨੇ ਗਮਾਡਾ ਦੇ ਚੀਫ਼ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਦਕਿ ਇਸ ਤੋਂ ਪਹਿਲਾਂ ਦੋਸ਼ੀ ਖਿਲਾਫ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਫੌਜਦਾਰੀ ਮੁਕੱਦਮਾ ਦਰਜ ਕੀਤਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਸਾਲ 2005 ਤੋਂ 2017 ਤੱਕ ਦੀ ਆਮਦਨ ਅਤੇ ਖਰਚੇ ਦਾ ਮੁਕੰਮਲ ਚਾਰਟ ਤਿਆਰ ਕੀਤਾ ਗਿਆ। ਜਿਸ ਵਿਚ ਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਅਰਸੇ ਦੌਰਾਨ 5.24 ਕਰੋੜ ਰੁਪਏ ਦੀ ਆਮਦਨ ਹੋਈ।
ਇਸ ਸਮੇਂ ਦੌਰਾਨ ਉਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਹੋਰ ਖਰਚਿਆਂ ਸਮੇਤ ਚਲ ਅਤੇ ਅਚੱਲ ਜਾਇਦਾਦ ਖਰੀਦ ਕਰਨ ’ਤੇ 29.67 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ। ਜਿਸ ’ਚੋਂ 2.44 ਕਰੋੜ ਦੀ ਚਲ ਜਾਇਦਾਦ ਅਤੇ 26.68 ਕਰੋੜ ਦੀ ਅਚੱਲ ਜਾਇਦਾਦ ਬਣਾਈ ਗਈ। ਇਸ ਤੋਂ ਇਲਾਵਾ 53.46 ਲੱਖ ਰੁਪਏ ਘਰੋਲੁ ਅਤੇ ਹੋਰ ਖਰਚਿਆਂ ਵਿਚ ਵਰਤੇ ਗਏ। ਇਸ ਤਰ੍ਹਾਂ ਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਅਰਸੇ ਦੌਰਾਨ ਆਪਣੇ ਜਾਣੰੂ ਵਸੀਲਿਆਂ ਤੋਂ ਹਾਸਲ ਹੋਈ ਕੁੱਲ ਆਮਦਨ ਨਾਲੋਂ 24.43 ਕਰੋੜ ਰੁਪਏ ਦਾ ਵੱਧ ਖਰਚਾ ਪਾਇਆ ਗਿਆ ਜੋ ਇਹ ਖਰਚਾ ਕੁੱਲ ਆਮਦਨ ਨਾਲੋਂ 465 ਫੀਸਦੀ ਵੱਧ ਬਣਦਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਵੱਲੋਂ ਉਕਤ ਅਰਸੇ ਦੌਰਾਨ ਆਪਣੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਮ ਉਪਰ ਤਿੰਨ ਪ੍ਰਾਈਵੇਟ ਲਿਮਟਿਡ ਕੰਪਨੀਆਂ ਦਰਜ ਕਰਵਾਈਆਂ ਗਈਆਂ।
ਜਿਨ੍ਹਾਂ ਵਿੱਚ ਅਸੈਸ ਐਗਰੋ ਸੀਡਜ਼ ਪ੍ਰਾਈ: ਲਿਮ:, ਐਵਾਰਡ ਐਗਰੋ ਟਰੇਡਰਜ਼ ਪ੍ਰਾਈ: ਲਿਮ: ਅਤੇ ਓਸਟਰ ਐਗਰੋ ਟਰੇਡਰਜ਼ ਪ੍ਰਾਈ: ਲਿਮ: ਕੰਪਨੀਆਂ ਵਿੱਚ 65.85 ਕਰੋੜ ਰੁਪਏ ਨਕਦ ਜਮਾ ਹੋਏ ਹਨ। ਇਸ ਰਾਸ਼ੀ ਵਿਚੋ ਉਨ੍ਹਾਂ ਵਲੋਂ ਕੁੱਲ ਕਰੀਬ 25.85 ਕਰੋੜ ਰੁਪਏ ਦੀ ਅਚੱਲ ਜਾਇਦਾਦਾਂ ਦੀ ਖਰੀਦ ਕੀਤੀ ਗਈ ਅਤੇ ਬਾਕੀ ਰਹਿੰਦੀ ਕੁੱਲ ਕਰੀਬ 40 ਕਰੋੜ ਰੁਪਏ ਦੀ ਰਕਮ ਖਾਤਿਆਂ ’ਚੋਂ ਕਢਵਾਈ ਗਈ ਜਿਸ ਦੀ ਪੜਤਾਲ ਵਿਜੀਲੈਂਸ ਵਲੋਂ ਜਾਰੀ ਹੈ। ਵਿਜੀਲੈਂਸ ਦੀ ਪੜਤਾਲ ਦੋਰਾਨ ਇਹ ਸਪੱਸ਼ਟ ਹੈ ਕਿ ਸੁਰਿੰਦਰਪਾਲ ਸਿੰਘ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਇੱਧਰ-ਉਧਰ ਕਰਕੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਟਰਾਂਸਫਰ ਕਰਕੇ ਆਪਣੇ ਪਰਿਵਾਰਕ ਮਂੈਬਰਾਂ ਦੇ ਨਾਮ ‘ਤੇ ਮੌਜੂਦ ਕੰਪਨੀਆਂ ਵਿੱਚ ਨਿਵੇਸ਼ ਵਿਖਾ ਕੇ ਟਿਕਾਣੇ ਲਗਾਇਆ ਗਿਆ। ਜਿਨਾਂ ਵਿਰੁੱਧ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…