Share on Facebook Share on Twitter Share on Google+ Share on Pinterest Share on Linkedin ਡੀਐਸਪੀ ਅਤੁਲ ਸੋਨੀ ਖ਼ਿਲਾਫ਼ ਪਤਨੀ ’ਤੇ ਫਾਇਰਿੰਗ ਕਰਨ ਦਾ ਕੇਸ ਦਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ: ਪੰਜਾਬ ਪੁਲੀਸ ਦੇ ਡੀਐਸਪੀ ਅਤੁਲ ਸੋਨੀ ਵੱਲੋਂ ਘਰੇਲੂ ਝਗੜੇ ਦੌਰਾਨ ਆਪਣੀ ਪਤੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੇਕਿਨ ਪੁਲੀਸ ਅਧਿਕਾਰੀ ਦੀ ਪਤਨੀ ਵਾਲ ਵਾਲ ਬਚ ਗਈ। ਇਸ ਸਬੰਧੀ ਡੀਐਸਪੀ ਦੀ ਪਤਨੀ ਸੁਨੀਤਾ ਸੋਨੀ ਦੀ ਸ਼ਿਕਾਇਤ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਡੀਐਸਪੀ ਅਤੁਲ ਸੋਨੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਕਿਸੇ ਕਲੱਬ ਵਿੱਚ ਲੰਘੀ ਰਾਤ ਡੀਐਸਪੀ ਅਤੁਲ ਸੋਨੀ ਅਤੇ ਉਸ ਦੀ ਪਤਨੀ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਸੂਚਨਾ ਮਿਲਦੇ ਹੀ ਸੈਕਟਰ-26 ਥਾਣਾ ਦੇ ਐਸਐਚਓ ਵੀ ਪੁਲੀਸ ਕਰਮਚਾਰੀਆਂ ਨੂੰ ਲੈ ਕੇ ਮੌਕੇ ’ਤੇ ਪਹੁੰਚ ਗਏ ਪ੍ਰੰਤੂ ਦੋਵਾਂ ’ਚੋਂ ਕਿਸੇ ਵੱਲੋਂ ਪੁਲੀਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ। ਇਸ ਮਗਰੋਂ ਉਹ ਮੁਹਾਲੀ ਸਥਿਤ ਆਪਣੇ ਘਰ ਲਈ ਚਲ ਪਏ। ਉਹ ਇੱਥੋਂ ਦੇ ਸੈਕਟਰ-68 ਸਥਿਤ ਯੂਨਾਈਟਡ ਸੁਸਾਇਟੀ ਵਿੱਚ ਰਹਿੰਦੇ ਹਨ। ਘਰ ਪਹੁੰਚ ਕੇ ਉਨ੍ਹਾਂ ਵਿੱਚ ਫਿਰ ਤੋਂ ਝਗੜਾ ਹੋ ਗਿਆ। ਡੀਐਸਪੀ ਦੀ ਪਤਨੀ ਦੀ ਸ਼ਿਕਾਇਤ ਅਨੁਸਾਰ ਤੜਕੇ ਸਵੇਰੇ ਕਰੀਬ 3-4 ਵਜੇ ਡੀਐਸਪੀ ਸੋਨੀ ਨੇ ਉਸ ਵੱਲ ਪਿਸਤੌਲ ਤਾਣ ਕੇ ਫਾਇਰਿੰਗ ਕਰ ਦਿੱਤੀ ਪ੍ਰੰਤੂ ਉਹ ਕਿਸੇ ਤਰ੍ਹਾਂ ਬਚ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਡੀਐਸਪੀ ਸੋਨੀ ਘਰੋਂ ਚਲੇ ਗਏ। ਸੂਚਨਾ ਮਿਲਦੇ ਹੀ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਵੀ ਮੌਕੇ ਪਹੁੰਚ ਗਏ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਅੱਜ ਸਵੇਰੇ ਕਰੀਬ 10 ਵਜੇ ਪੀੜਤ ਪਤਨੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਡੀਐਸਪੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਪੱਤਰਕਾਰਾਂ ਵੱਲੋਂ ਜਦੋਂ ਅਤੁਲ ਸੋਨੀ ਦੇ ਘਰ ਜਾ ਕੇ ਜਾਣਕਾਰੀ ਹਾਸਲ ਕੀਤੀ ਤਾਂ ਘਰ ਵਿੱਚ ਮੌਜੂਦ ਕੰਮ ਕਰਨ ਵਾਲੀ ਪਿੰਕੀ ਨੇ ਦੱਸਿਆ ਕਿ ਪਤੀ ਪਤਨੀ ਵੱਖੋ-ਵੱਖਰੇ ਬੱਚਿਆਂ ਨਾਲ ਕਿਤੇ ਚਲੇ ਗਏ ਹਨ। ਗੋਲੀ ਚੱਲਣ ਬਾਰੇ ਉਹ ਕੁਝ ਵੀ ਨਹੀਂ ਜਾਣਦੀ, ਕਿਉਂਕਿ ਉਸ ਸਵੇਰੇ ਆਉਂਦੀ ਹੈ ਅਤੇ ਸ਼ਾਮ ਨੂੰ ਕਰੀਬ 7 ਵਜੇ ਵਾਪਸ ਚਲੀ ਜਾਂਦੀ ਹੈ। ਉਧਰ, ਇਸ ਸਬੰਧੀ ਡੀਐਸਪੀ ਅਤੁਲ ਸੋਨੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਪੁਲੀਸ ਦੀ ਜਾਣਕਾਰੀ ਅਨੁਸਾਰ ਡੀਐਸਪੀ ਸੋਨੀ ਘਰੋਂ ਫਰਾਰ ਦੱਸੇ ਗਏ ਹਨ। ਉਧਰ, ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਡੀਐਸਪੀ ਸੋਨੀ ਵੱਲੋਂ ਆਪਣੀ ਪਤਨੀ ’ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਸੋਨੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਐਸਐਸਪੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਡੀਐਸਪੀ ਸੋਨੀ ਫਰਾਰ ਹੋ ਗਿਆ ਹੈ। ਉਂਜ ਪੁਲੀਸ ਨੇ ਪਿਸਤੌਲ ਬਰਾਮਦ ਕਰ ਲਈ ਹੈ। ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲਏ ਹਥਿਆਰ ਬਾਰੇ ਜਾਂਚ ਸ਼ੁਰੂ ਕਰ ਰਹੀ ਹੈ। ਜਿਸ ਹਥਿਆਰ ਨਾਲ ਡੀਐਸਪੀ ਨੇ ਪਤਨੀ ’ਤੇ ਫਾਇਰਿੰਗ ਕੀਤੀ ਉਹ ਸਰਵਿਸ ਪਿਸਤੌਲ ਹੈ ਅਤੇ ਜਾਂ ਉਸ ਦਾ ਪ੍ਰਾਈਵੇਟ ਹਥਿਆਰ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ