Nabaz-e-punjab.com

ਨੌਜਵਾਨ ਦੀ ਹੱਤਿਆ ਦਾ ਮਾਮਲਾ: ਨਵਾਂ ਗਰਾਓਂ ਪੁਲੀਸ ਵੱਲੋਂ ਤੀਜਾ ਫਰਾਰ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਨਵਾਂ ਗਰਾਓਂ ਵਿੱਚ ਬੀਤੀ 25 ਮਾਰਚ ਨੂੰ ਹੋਏ ਰਾਕੇਸ਼ ਕੁਮਾਰ ਉਰਫ਼ ਰਮਨ ਦੇ ਕਤਲ ਮਾਮਲੇ ਵਿੱਚ ਤੀਜਾ ਮੁਲਜ਼ਮ ਰਣਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਨਵਾਂ ਗਰਾਓਂ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬੀਤੇ ਦਿਨੀਂ ਦੋ ਮੁਲਜ਼ਮਾਂ ਮੋਹਿਤ ਅਤੇ ਗੋਟਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂਕਿ ਰਣਜੀਤ ਸਿੰਘ ਨੂੰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਅੱਗ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਉਰਫ਼ ਰਮਨ ਦਾ ਕਿਰਨ ਪੁੱਤਰੀ ਕਿਸ਼ਨ ਸਿੰਘ ਵਾਸੀ ਸਿੰਘਾ ਦੇਵੀ ਕਲੋਨੀ ਨਵਾਂ ਗਰਾਓਂ ਦੇ ਘਰ ਆਉਣਾ-ਜਾਣਾ ਸੀ, ਕਦੇ ਕਦੇ ਰਾਕੇਸ਼ ਆਪਣੇ ਦੋਸਤਾਂ ਮੋਹਿਤ ਤੇ ਗੋਟਾ ਵਾਸੀ ਜਨਤਾ ਕਲੋਨੀ ਨਵਾਂ ਗਰਾਓਂ ਅਤੇ ਰਣਜੀਤ ਵਾਸੀ ਸਿੰਘਾ ਦੇਵੀ ਕਲੋਨੀ ਨਵਾਂ ਗਰਾਓਂ ਨਾਲ ਵੀ ਉਨ੍ਹਾਂ ਦੇ ਕੋਲ (ਭੂਆ ਦੇ ਘਰ) ਆਉਂਦਾ ਹੁੰਦਾ ਸੀ। ਬੀਤੀ 25 ਮਾਰਚ ਨੂੰ ਵੀ ਰਾਕੇਸ਼ ਕੁਮਾਰ ਉਸ ਨੂੰ ਇਹ ਦੱਸ ਕੇ ਗਿਆ ਸੀ ਕਿ ਉਹ ਕਿਰਨ ਦੇ ਘਰ ਚਲਿਆ ਹੈ, ਜਿੱਥੇ ਉਸ ਦੇ ਦੋਸਤਾਂ ਮੋਹਿਤ, ਗੋਟਾ ਅਤੇ ਰਣਜੀਤ ਨੇ ਪਾਰਟੀ ਰੱਖੀ ਹੋਈ ਹੈ। ਪ੍ਰੰਤੂ ਰਾਕੇਸ਼ ਕੁਮਾਰ ਉਰਫ ਰਮਨ ਸ਼ਾਮ ਨੂੰ ਵਾਪਸ ਨਹੀਂ ਆਇਆ, ਜਿਸ ਕਰਕੇ ਉਸ ਦੀ ਭਾਲ ਕਰਦੇ ਉਹ ਕਿਰਨ ਦੇ ਘਰ ਪੁੱਜੇ ਤਾਂ ਕਮਰੇ ਵਿੱਚ ਬੈੱਡ ਉੱਤੇ ਰਾਕੇਸ਼ ਕੁਮਾਰ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਜਿਸ ਦੇ ਧੌਣ ਦੇ ਸੱਜੇ ਪਾਸੇ ਤੇਜ਼ਧਾਰ ਹਥਿਆਰ ਨਾਲ ਡੂੰਘਾ ਜ਼ਖ਼ਮ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…