ਦਲਿਤ ਪ੍ਰੀਵਾਰ ਤੇ ਹੋਏ ਸਮੂਹਿਕ ਹਮਲੇ ਦਾ ਮਾਮਲਾ ਪੁੱਜਾ ਗੁਰੂ ਵਾਲਮੀਕ ਧਰਮ ਸਮਾਜ ਕੋਲ

ਕਈ ਦਿਨ ਬੀਤਣ ਦੇ ਬਾਵਜੂਦ ਵੀ ਪੁਲਸ ਨੇ ਰੋਜ਼ਨਾਮਚੇ ‘ਚ ਦਰਜ ਨਹੀ ਕਰ ਸਕੀ ‘ਰਪਟ’

ਹਮਲਾਵਾਰ ਧਿਰ ਵਲੋਂ ਫੋਨ ਤੇ ਦਿਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਆਡੀa ਰਿਕਾਰਡਿੰਗ ਹੋਈ ‘ਵਾਈਰਲ’

ਗੋਪੀ ਸਰਪੰਚਾਂ ਦੇ ਵਲੋਂ ਐਸਐਚਓ ਦੀ ਬਦਲੀ ਕਰਵਾਉਂਣ ਦੇ ਕੀਤੇ ਪ੍ਰਗਟਾਵੇਂ ਦੀ ਖੂਬ ਚਰਚਾ ਸੋਸ਼ਲ ਮੀਡੀਆ ਤੇ

ਦਲਿਤ ਅਤਿਆਚਾਰ ਰੋਕੂ ਕਾਨੂੰਨ ਤੇ ਐਸਸੀ/ਐਸਟੀ ਐਕਟ ਤਹਿਤ ਐਫ ਆਈ ਆਰ ਦਰਜ਼ ਕਰਨ ਦੀ ਮੰਗ ਨੇ ਫੜ੍ਹਿਆ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ,2,ਅਪ੍ਰੈਲ (ਕੁਲਜੀਤ ਸਿੰਘ)-
ਪਿੰਡ ਭਾਲੋਵਾਲੀ ਵਿਖੇ ਬੀਤੇ ਦਿਨੀਂ ਜ਼ਖੀਰੇਬਾਜ ਪ੍ਰੀਵਾਰਾਂ ਵਲੋਂ ਜਬਰੀ ਦਲਿਤ ਪ੍ਰੀਵਾਰ ਦੇ ਘਰ ਦਾਖਲ ਹੋ ਧੱਕੇਸ਼ਾਹੀ ਕਰਨ ਅਤੇ ਨਿਹੱਥੇ ਪ੍ਰੀਵਾਰ ਤੇ ਗੋਲੀਆਂ ਚਲਾਉਂਣ ਦਾ ਮਾਮਲਾ ਭਗਵਾਨ ਵਾਲਮੀਕ ਤੱਪ ਅਸਥਾਨ ਵਿਖੇ ਪੁੱਜਾ ਹੈ।ਪੀੜਤ ਦਲਿਤ ਪ੍ਰੀਵਾਰ ਮਹਿਤਾਬ ਸਿੰਘ ਪੁੱਤਰ ਸ਼੍ਰ ਦੀਦਾਰ ਸਿੰਘ ਮੌਜੂਦਾ ਮੈਂਬਰ ਪੰਚਾਇਤ ਅਤੇ ਪ੍ਰੀਵਾਰ ਸਮੂਹ ਦੀ ਹਾਜ਼ਰੀ ‘ਚ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਨੂੰ ਗੁਰੁ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੇ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰਗਿੱਲ ਨੇ ਦੱਸਿਆ ਕਿ ਲੰਘੀਂ 24 ਮਾਰਚ 2017 ਨੂੰ ਪੁਲਸ ਥਾਣਾ ਘਣੀਕੇ ਬਾਂਗਰ ਅਧੀਨ ਆਉਂਦੇ ਪਿੰਡ ਭਾਲੋਵਾਲੀ ਵਿਖੇ ਉਥੋਂ ਦੇ ਸਾਬਕਾ ਸਰਪੰਚ ਪਿੰਡ ਭਾਲੋਵਾਲੀ ਬਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ,ਗਗਨਦੀਪ ਸਿੰਘ,ਗੁਰਪ੍ਰੀਤ ਸਿੰਘ ਪੁੱਤਰਾਨ ਬਲਵਿੰਦਰ ਸਿੰਘ,ਹਰਦਿਆਲ ਸਿੰਘ ਪੁੱਤਰ ਕਲਵਿੰਦਰ ਸਿੰਘ,ਕੁਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ,ਮਹਿਕਦੀਪ ਸਿੰਘ,ਗੁਰਪ੍ਰੀਤ ਸਿੰਘ ਪੁੱਤਰਾਨ ਸੁਰਜੀਤ ਸਿੰਘ,ਜੁਗਰਾਜ ਸਿੰਘ ਉਰਫ ‘ਯੁੱਗ’ਪੁੱਤਰ ਲੱਖਾ ਸਿੰਘ ਕੋਂੰਮ ਜੱਟ ਸਿੱਖ ਅਤੇ ਅਣਪਛਾਤੇ ਵਿਅਕਤੀ ਵਾਸੀ ਪਿੰਡ ਭਾਲੋਵਾਲੀ ਨੇ ਮਹਿਤਾਬ ਸਿੰਘ ਜੋ ਕਿ ਅਕਾਲੀ ਦਲ ਬਾਦਲ ਨਾਮੀਂ ਰਾਜਸੀ ਪਾਰਟੀ ਦੇ ਸਮਰਥਕ ਰਹੇ ਹਨ ਨਾਲ ਸਿਆਸੀ ਅਤੇ ਜਾਤੀ ਰੰਜਿਸ਼ ਸਾਜਿਸ਼ ਤਹਿਤ 24 ਮਾਰਚ ਨੂੰ ਸ਼ਾਮ ਵੇਲੇ ਵੱਡੇ ਹਜ਼ੂਮ ਨੂੰ ਨਾਲ ਲੈ ਕੇ ਲਲਕਾਰਦਿਆਂ ਮਹਿਤਾਬ ਸਿੰਘ ਦੇ ਘਰ ਦਾਖਲ ਹੋ ਘਰ ‘ਚ ਮੌਜੂਦ ਔਰਤਾਂ ਅਤੇ ਬੱਚਿਆਂ ਨੂੰ ਜਾਤੀ ਤੌਰ ‘ਤੇ ਗਾਲੀ ਗਲੋਚ ਕਰਦਿਆਂ ਜਾਨੋ ਮਰਨ ਦੀਆਂ ਧਮਕੀਆਂ ਦੇਂਦਿਆਂ ਮਹਿਤਾਬ ਨੂੰ ਜਾਨੋ ਮਾਰਨ ਦੀ ਨੀਯਤ ਨਾਲ ਲਗਾਤਾਰ 7 ਫਾਈਰ ਕਰਕੇ ਮੁਕਾਉਂਣ ਦੀ ਪੂਰੀ ਵਾਹ ਲਈ ਪਰ ਉਹ ਬੱਚ ਨਿਲਕੇ ਪਰ ਹੈਰਾਨੀ ਦੀ ਗਲ ਇਹ ਹੈ ਕਿ ਸਤਾ ਪ੍ਰੀਵਰਤਨ ਦੇ ਬਾਵਜੂਦ ਵੀ ਪੁਲਸ ਸਿਆਸੀ ਨਿਜ਼ਾਮ ਦੀ ਘੇਰਾਬੰਦੀ ਤੋਂ ਬਾਹਰ ਨਹੀ ਆ ਸਕੀ ਹੈ। ਅਪਰਾਧ ਕਰਕੇ ਸੀਨੀਅਰ ਕਾਂਗਰਸੀ ਮੰਤਰਰੀ ਦੀ ਨਿਗਰਾਨੀ ਹੇਠ ਰਹਿ ਰਹੇ ਜ਼ਖੀਰੇਬਾਜ਼ ਧਿਰ ਨਾਲ ਸਬੰਧਿਤ ਹਮਲਾਵਾਰਾਂ ਖਿਲਾਫ ਪੁਲਸ ਥਾਣਾ ਆਲੀਵਾਲ ਨੇ ਮਨਦੀਪ ਕੌਰ ਪਤਨੀ ਮਹਿਤਾਬ ਸਿੰਘ ਆਦਿ ਵਲੋਂ ਦਿਤੀ ਹੱਥ ਲਿਖਤੀ ਦਰਖਾਸ਼ਤ ਜੋ ਕਿ ਐਸ ਪੀ ਦਲਬਾਗ ਸਿੰਘ ਰਾਹੀ ਥਾਣੇ ਪੁਜੀ ਕਾਰਵਾਈ ਹਿੱਤ ਪੁੱਜੀ ਤੇ ਅਮਲ ਕਰਨ ਦੀ ਬਜਾਏ ਡਿਊਟੀ ‘ਚ ਕੌਤਾਹੀ ਕਰਨ ਦਾ ਦੋਸ਼ ਆਪਣੇ ਸਿਰ ਮੜ੍ਹਦਿਆਂ ਥਾਣਾ ਮੁੱਖੀ ਦੋਸੀਆਂ ਦੀ ਪੁਸ਼ਤ ਪਨਾਹੀ ਕਰਕੇ ਰਾਜਸੀ ਥਾਪੜਾ ਪ੍ਰਾਪਤ ਕਰ ਰਹੇ ਹਨ।ਵਾਲਮੀਕ ਸਮਾਜ ਦੇ ਚੋਟੀ ਦੇ ਆਗੂ ਵੀਰ ਨਛੱਤਰ ਨਾਥ ਸ਼ੇਰਗਿੱਲ ਨੇ ਅਮਨਦੀਪ ਕੌਰ ਵਲੋਂ ਐਸਸੀਐਸਟੀ ਕਮਿਸ਼ਨ ਭਾਰਤ ਸਰਕਾਰ,ਮਨੁੱਖੀ ਅਧਿਕਾਰ ਕਮਿਸ਼ਨ,ਮਹਿਲਾ ਕਮਿਸ਼ਨ ਪੰਜਾਬ ਸਰਕਾਰ,ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਸਿਖਰਲੇ ਅਧਿਕਾਰੀਆਂ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਦੇ ਹਵਾਲੇ ਨਾਲ ਦੱਸਿਆ ਕਿ ਉਚ ਜਾਤੀ ਦੇ ਜ਼ਖੀਰੇਬਾਜ਼ ਹਾਕਮ ਧਿਰ ਦੇ ਸਮਰਥਕਾਂ ਨੇ 24 ਮਾਰਚ ਦਾ ਦਲਿਤ ਪ੍ਰੀਵਾਰ ਦੇ ਪਿੰਡ ‘ਚ ਵੜਨ ਤੇ ਪਾਬੰਦੀ ਲਗਾਈ ਹੋਈ ਹੈ।ਪ੍ਰੀਵਾਰ ਨੂੰ ਜਾਨ ਦਾ ਖਤਰਾ ਹੋਣ ਕਰਕੇ ਦਲਿਤ ਪ੍ਰੀਵਾਰ ਪ੍ਰਸਾਸ਼ਨ ਦੀ ਸ਼ਰਣ ਵਿੱਚ ਇਨਸਾਫ ਅਤੇ ਸਹਿਯੋਗ ਲੈਣ ਲਈ ਅਪੀਲ ਕੀਤੀ ਸੀ,ਪਰ ਸਿਫਾਰਸ਼ਹੀਣ ਦਲਿਤ ਪਰੀਵਾਰ ਦਾ ਹੋ ਰਿਹਾ ਸੋਸ਼ਣ ਪੰਜਾਬ ਸਰਕਾਰ ਅਤੇ ਸਰਕਾਰ ਦੀ ਸਮੱਚੀ ਸਰਕਾਰੀ ਮਸ਼ੀਨਰੀ ਨਜ਼ਰਾਂ ਗੱਡੀ ਦੇਖ ਰਹੀ ਹੈ।ਉਨਾਂ ਨੇ ਕਿਹਾ ਕਿ ਦਲਿਤ ਪ੍ਰੀਵਾਰ ਨੂੰ ਪਿੰਡ ਦੀ ਜੂਹ ਚੋਂ ਬਾਹਰ ਰੱਖਣ ਲਈ ਹਾਕਮ ਧਿਰ ਦੇ ਸਿਪਾਸਲਾਰਾਂ ਵੱਲੋਂ ਹੱਥਿਆਰਬੰਦ ਹੋ ਕੇ ਕੀਤੀ ਜਾ ਰਹੀ ਪਹਿਰੇਦਾਰੀ ਨੂੰ ਵਾਲਮੀਕ ਸਮਾਜ ਬਰਦਾਸ਼ਤ ਨਹੀ ਕਰੇਗਾ।ਅਤੇ ਪੁਲਸ ਵਲੋਂ ਦਲਿਤ ਪੀੜਤ ਪਰੀਵਾਰ ਦੀ ਸ਼ਿਕਾਇਤ ਤੇ ਦੋਸ਼ੀ ਧਿਰ ਅਤੇ ਉਨਾਂ ਦੇ ਹਮਲਾਵਾਰ ਸਮਰਥਕਾਂ ਖਿਲਾਫ ਐਸਸੀਐਸਟੀ ਐਕਟ,ਆਰਮ ਐਕਟ,ਦਲਿਤ ਅੱਤਿਆਚਾਰ ਰੋਕੂ ਕਾਨੁੰਨ ਤਹਿਤ,ਜ਼ਬਰੀ ਘਰ ‘ਚ ਦਾਖਲ ਹੋ ਜਾਨੋ ਮਾਰਨ ਦੀਆਂ ਧਮਕੀਆਂ ਲਗਾਉਂਣ,ਪਿੰਡ ‘ਚ ਦੈਹਿਸ਼ਤ ਫੈਲਾਉਂਣ ਅਤੇ ਸੱਟਾਂ ਲਗਾਉਂਣ ਤੋਂ ਇਲਾਵਾ ਜਾਤੀ ਭਿੰਨ ਭੇਦ ਅਤੇ ਹਿੰਸਾਂ ਨੂੰ ਉਤਸ਼ਾਹਿਤ ਕਰਨ ਦੀਆਂ ਧਰਾਵਾਂ ਤਹਿਤ ਜੇਕਰ ਪੁਲਸ ਨੇ ਫੌਰੀ ਤੌਰ ਤੇ ਐਫ ਆਈ ਆਰ ਦਰਜ ਕਰਕੇ ਸਾਰਿਆਂ ਹਮਲਾਵਾਰਾਂ ਦੀ ਗ੍ਰਿਫਤਾਰੀ ਨਾ ਪਾਈ ਤਾਂ ਫਿਰ ਵਾਲਮੀਕ ਸਮਾਜ ਸੜਕਾਂ ਤੇ ਉਤਰ ਆਏਗਾ ਅਤੇ ਇਨਸਾਫ ਲੈਣ ਲਈ ਵਾਲਮੀਕ ਸਮਾਜ ਅਗਲੀ ਰਣਨੀਤੀ ਦਾ ਐਲਾਨ ਕਰੇਗਾ।ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਉਸ ਦੀ ਸਮੁੱਚੀ ਕੈਬਨਿਟ ਨੂੰ ਕਿਹਾ ਕਿ ਲੋਕਾਂ ਦੀ ਸਮੇਂ ਸਿਰ ਸੁਣਵਾਈ ਲਈ ਪੁਲਸ ਪ੍ਰਸਾਸ਼ਨ ਨੂੰ ਰਾਜਸੀ ਦਬਦਬੇ ਤੋਂ ਮੁਕਤ ਕਰਨ ਲਈ ਵਿਸ਼ੇਸ਼ ਸਦਨ ਬੁਲਾ ਕੇ ‘ਹਲਫ’ ਲਿਆ ਜਾਵੇ ਅਤੇ ਮੈਰਿਟ ਅਧਾਰਿਤ ਪੁਲਸ ਨੂੰ ਕਨੂੰਨ ਅਨੁਸਾਰ ਫਰਜ਼ ਨਿਭਾਉਂਣ ਲਈ ਅਖਤਿਆਰ ਦਿਤੇ ਜਾਣ ਤਾਂ ਕਿ ਅਦਾਲਤੀ ਚੱਕਰਾਂ ਚੋਂ ਲੋਕ ਬਣ ਸਕਣ।ਇਸ ਮੌਕੇ ਮੌਜੂਦ ਮਹਿਤਾਬ ਸਿੰਘ ਨੇ ਦਸਿਆ ਕਿ ਸਾਨੂੰ ਧਮਕਾਉਂਣ ਅਤੇ ਘਣੀਏ ਕਾ ਬਾਂਗਰ ਦਾ ਥਾਣਾ ਮੁੱਖੀ ਬਦਲਾਉਂਣ ਅਤੇ ਸਾਨੁੰ ਸੱਟਾਂ ਲਗਾਉਂਣ ਦੀਆਂ ਵੱਖ ਵੱਖ ਆਡੀਓ ਰਿਕਾਰਡਿੰਗਾਂ ਇਸ ਵੇਲੇ ਸੋਸ਼ਲ ਸਾਈਟ ਤੇ ਵਾਈਰਲ ਹੋ ਚੁੱਕੀਆਂ ਹਨ।ਜਿਸ ਦਾ ਉਤਾਰਾ ਐਸਐਸਪੀ ਬਟਾਲਾ ਅਤੇ ਸਬੰਧਿਤ ਅਫਸਰਾਂ ਕੋਲ ਪੁੱਜ ਚੁੱਕਾ ਹੈ।ਪਰ ਪੁਲਸ ਅਜੇ ਤੱਕ ਸਾਡੀ ਸ਼ਿਕਾਇਤ ਨੂੰ ਬਿਆਨ ਮੰਨਦਿਆਂ ਐਫ ਆਈ ਆਰ ਹੀ ਦਰਜ ਨਹੀ ਕਰ ਸਕੀ ਹੈ।

ਕੀ ਕਹਿਣਾ ਹੈ ਐਸਪੀ (ਐਚ) ਬਟਾਲਾ ਦਿਲਬਾਗ ਸਿੰਘ ਦਾ:
ਬਟਾਲਾ ਦੇ ਐਸਪੀ (ਐਚ) ਨੇ ਗੱਲਬਾਤ ਕਰਦਿਆ ਕਿਹਾ ਕਿ ਬੀਤੇ ਦਿਨੀਂ ਸ਼ਿਕਾਇਤ ਕਰਤਾ ਵਫਦ ਦੇ ਰੂਪ ‘ਚ ਮੇਰੇ ਕੋਲ ਆਏ ਸਨ ਮੈਂ ਉਨਾਂ ਦੀ ਦਰਖਾਸ਼ਤ ਐਸ.ਐਚ.ਓ. ਘਣੀਕੇ ਬਾਂਗਰ ਨੂੰ ਕਾਰਵਾਈ ਲਈ ਭੇਜ ਦਿੱਤੀ ਸੀ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…