ਸ਼ਹਿਰ ਵਿੱਚ ਘੁੰਮਦੇ ਆਵਾਰਾ ਤੇ ਪਾਲਤੂ ਪਸ਼ੂਆਂ ਦਾ ਮਾਮਲਾ ਮੁਹਾਲੀ ਅਦਾਲਤ ਵਿੱਚ ਪੁੱਜਾ

ਪਸ਼ੂ ਪਾਲਕਾ ਖ਼ਿਲਾਫ਼ ਕੇਸ ਦਰਜ ਕਵਾਉਣ ਲਈ ਨਿਗਮ ਮੁਲਾਜ਼ਮ ਕੇਸਰ ਸਿੰਘ ਨੇ ਅਦਾਲਤ ਦਾ ਬੂਹਾ ਖੜਕਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਮੁਹਾਲੀ ਨਗਰ ਨਿਗਮ ਦੇੇ ਮੁਲਾਜਮ ਕੇਸਰ ਸਿੰਘ ਨੇ ਨਿਗਮ ਟੀਮ ਵਲੋੱ ਮੁਹਾਲੀ ਵਿੱਚ ਫਿਰਦੇ ਆਵਾਰਾ ਡੰਗਰਾਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਪਸ਼ੂ ਪਾਲਕਾਂ ਵਲੋੱ ਧੱਕੇ ਨਾਲ ਹੀ ਡੰਗਰ ਖੋਲ ਕੇ ਲੈ ਜਾਣ ਅਤੇ ਉਸ ਸਮੇਤ ਨਿਗਮ ਟੀਮ ਉਪਰ ਹਮਲਾ ਕਰਨ ਅਤੇ ਨਿਗਮ ਦੀਆਂ ਗੱਡੀਆਂ ਦੀ ਭੰਨਤੋੜ ਕਰਨ ਸਬੰਧੀ ਮਾਮਲਿਆਂ ਵਿੱਚ ਪੁਲੀਸ ਨੂੰ ਦਿੱਤੀਆਂ ਸ਼ਿਕਾਇਤਾਂ ਤੇ ਹੁਣ ਤਕ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅਦਾਲਤ ਦੀ ਸ਼ਰਣ ਲਈ ਹੈ। ਉਹਨਾਂ ਨੇ ਇਸ ਸੰਬੰਧੀ ਅਦਾਲਤ ਵਿੱਚ ਛੇ ਵੱਖ ਵੱਖ ਅਪੀਲਾਂ ਦਾਇਰ ਕਰਕੇ ਮੰਗ ਕੀਤੀ ਹੈ ਕਿ ਪੁਲੀਸ ਨੂੰ ਹਿਦਾਇਤ ਕੀਤੀ ਜਾਵੇ ਕਿ ਇਹਨਾਂ ਮਾਮਲਿਆਂ ਵਿੱਚ ਪਸ਼ੂ ਮਾਲਕਾਂ ਖਿਲਾਫ ਬਣਦੇ ਮਾਮਲੇ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਨਿਗਮ ਦੀ ਆਵਾਰਾ ਡੰਗਰ ਫੜਨ ਵਾਲੀ ਟੀਮ ਦੇ ਸਾਬਕਾ ਇੰਚਾਰਜ ਕੇਸਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਅਤੇ ਨਿਗਮ ਕਰਮਚਾਰੀਆਂ ਵਲੋੱ ਵੱਖ ਵੱਖ ਪਿੰਡਾਂ ਦੇ ਡੰਗਰ ਮਾਲਕਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤਾਂ ਦਿੱਤੇ ਜਾਣ ਕਾਰਨ ਮਾਮਲੇ ਦਰਜ ਕਰਵਾਏ ਜਾ ਚੁਕੇ ਹਨ ਪਰ ਪੁਲੀਸ ਸਿਆਸੀ ਦਬਾਓ ਤਹਿਤ ਇਹਨਾਂ ਡੰਗਰ ਮਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਕਰਕੇ ਇਹਨਾਂ ਡੰਗਰ ਮਾਲਕਾਂ ਖਿਲਾਫ ਕਾਰਵਾਈ ਕਰਨ ਲਈ ਉਸ ਨੂੰ ਅਦਾਲਤ ਵਿੱਚ ਪਹੁੰਚ ਕਰਨੀ ਪਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਸਰ ਸਿੰਘ ਨੇ ਦੱਸਿਆ ਕਿ 1 ਸਤੰਬਰ 2017 ਨੂੰ ਉਹਨਾਂ ਦੀ ਅਗਵਾਈ ਵਿੱਚ ਨਿਗਮ ਦੀ ਆਵਾਰਾ ਪਸੂ ਫੜਨ ਵਾਲੀ ਟੀਮ ਵੱਲੋਂ ਸ਼ਹਿਰ ਵਿੱਚ ਘੁੰਮਦੇ ਹੋਏ ਤਿੰਨ ਆਵਾਰਾ ਪਸੂਆਂ ਨੂੰ ਫੜ ਲਿਆ ਗਿਆ ਅਤੇ ਨਗਰ ਨਿਗਮ ਦੀ ਗਊਸਾਲਾ ਫੇਜ਼ 1ਵਿੱਚ ਛਡਣ ਲਈ ਜਾ ਰਹੇ ਸਨ ਤਾਂ ਕਰੀਬ ਸ਼ਾਮ ਦੇ ਪੰਜ ਵਜੇ ਪੁਲੀਸ ਸਟੇਸ਼ਨ ਫੇਜ਼ 1 ਦੇ ਨੇੜੇ ਜਰਨੈਲ ਸਿੰਘ ਅਤੇ ਇਸਦੇ ਤਿੰਨ ਸਾਥੀਆਂ ਨੇ ਨਿਗਮ ਟੀਮ ਦੀ ਸਰਕਾਰੀ ਕੈਟਲ ਕੇਚਰ ਗੱਡੀ ਰੋਕ ਕੇ ਇਕ ਗਾਂ ਨੂੰ ਜਬਰਦਸਤੀ ਗੱਡੀ ਵਿਚੋੱ ਉਤਾਰ ਲਿਆ ਅਤੇ ਫੇਜ਼ 6 ਵੱਲ ਚਲੇ ਗਏ। ਟੀਮ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਪੁਲੀਸ ਨੂੰ ਵੀ 100 ਨ ੰਬਰ ਉਪਰ ਫੋਨ ਕਰਦੇ ਰਹੇ।
ਪੀਸੀਆਰ ਕਰਮਚਾਰੀਆਂ ਦੇ ਪਹੁੰਚਣ ਤੇ ਪੁਲੀਸ ਕਰਮਚਾਰੀਆਂ ਤੇ ਆਵਾਰਾ ਪਸ਼ੂ ਫੜਨ ਵਾਲੀ ਟੀਮ ਨੇ ਜਰਨੈਲ ਸਿੰਘ ਅਤੇ ਬਲਵਿੰਦਰ ਿੰਸਘ ਦੋਵੇੱ ਵਸਨੀਕ ਮਟੌਰ ਨੂੰ ਫੇਜ਼ 6 ਤੋਂ ਅੱਗੇ ਜਾ ਕੇ ਫੜ ਲਿਆ। ਇਹਨਾਂ ਨੂੰ ਪੁਲੀਸ ਚੌਂਕੀ ਫੇਜ਼ 6 ਵਿਖੇ ਲਿਆਂਦਾ ਗਿਆ, ਜਿੱਥੋਂ ਇਹਨਾਂ ਨੂੰ ਫੇਜ਼ 1 ਪੁਲੀਸ ਸਟੇਸ਼ਨ ਲਿਜਾਇਆ ਗਿਆ ਜਦੋਂਕਿ ਦੂਜੇ 2 ਵਿਅਕਤੀ ਗਾਂ ਨੂੰ ਲੈ ਕੇ ਫਰਾਰ ਹੋ ਗਏ। ਇਸ ਬਾਰੇ ਉਹਨਾਂ ਨੇ ਫੇਜ਼ 1 ਪੁਲੀਸ ਸਟੇਸ਼ਨ ਲਿਖਤੀ ਰੂਪ ਵਿੱਚ ਦਰਖਾਸਤ ਦਿਤੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਪਰ ਪੁਲੀਸ ਵੱਲੋਂ ਰਾਤ ਸਮੇਂ ਇਹਨਾਂ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ। ਇਹਨਾਂ ਵਿਅਕਤੀਆਂ ਨੇ ਰਾਤ 10 ਵਜੇ ਅਮਰ ਟੈਕਸ ਚੌਂਕ ਦੀਆਂ ਲਾਈਟਾਂ ਤੇ ਸਰਕਾਰੀ ਕੈਟਲ ਕੇਚਰ ਗੱਡੀ ਦੀ ਜਬਰਦਸਤੀ ਚਾਬੀ ਕੱਢ ਲਈ ਅਤੇ ਨਿਗਮ ਟੀਮ ਨਾਲ ਧੱਕਾਮੁਕੀ ਕਰਦਿਆਂ ਗੱਡੀ ਵਿੱਚ ਲੱਦੀਆਂ 5 ਗਾਵਾਂ ਨੂੰ ਜਬਰਦਸਤੀ ਉਤਾਰ ਲਿਆ ਅਤੇ ਫਰਾਰ ਹੋ ਗਏ। ਇਹਨਾਂ ਵਿਅਕਤੀਆਂ ਨੇ ਨਿਗਮ ਟੀਮ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹਨਾਂ ਕਿਹਾ ਕਿ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਫੋਨ ਅਤੇ ਲਿਖਤੀ ਰੂਪ ਵਿੱਚ ਫੇਜ਼ 1 ਦੇ ਥਾਣੇ ਦਿੱਤੀ। ਉਹਨਾਂ ਕਿਹਾ ਕਿ ਜਰਨੈਲ ਸਿੰਘ ਅਤੇ ਹੋਰਾਂ ਖਿਲਾਫ ਪਹਿਲਾਂ ਵੀ ਪੁਲੀਸ ਥਾਣਾ ਮਟੌਰ ਅਤੇ ਪੁਲੀਸ ਸਟੇਸ਼ਨ ਫੇਜ਼ 8 ਵਿੱਚ 5 ਦਰਖਾਸਤਾਂ ਪਸ਼ੂ ਖੋਹ ਕੇ ਲਿਜਾਣ ਸਬੰਧੀ ਪੈਡਿੰਗ ਹਨ। ਇਨ੍ਹਾਂ ਖ਼ਿਲਾਫ਼ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਇਹਨਾਂ ਵਿਅਕਤੀਆਂ ਵੱਲੋਂ ਸ਼ਰੇਆਮ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਮਿਤੀ 12 ਅਪ੍ਰੈਲ 2017 ਨੂੰ ਨਿਗਮ ਦੀ ਆਵਾਰਾ ਡੰਗਰ ਫੜਨ ਵਾਲੀ ਟੀਮ ਉਹਨਾਂ ਦੀ ਅਗਵਾਈ ਵਿੱਚ ਫੇਜ਼ 8 ਵਿਚ ਗੁਰਦੁਆਰਾ ਅੰਬ ਸਾਹਿਬ ਨੇੜੇ ਆਵਾਰਾ ਡੰਗਰ ਫੜ ਰਹੀ ਸੀ ਤਾਂ ਲਖਵੀਰ ਸਿੰਘ ਵਸਨੀਕ ਪਿੰਡ ਕੁੰਭੜਾ, ਜਰਨੈਲ ਸਿੰਘ ਵਸਨੀਕ ਮਟੌਰ, ਯੂਸਫ ਖਾਨ ਵਸਨੀਕ ਪਿੰਡ ਜਗਤਪੁਰਾ ਅਤੇ ਇਹਨਾਂ ਦੇ ਕਈ ਸਾਥੀ ਦੋ ਵਾਹਨਾਂ ਵਿੱਚ ਸਵਾਰ ਹੋ ਕੇ ਆਏ ਅਤੇ ਨਿਗਮ ਟੀਮ ਵੱਲੋਂ ਫੜ ਕੇ ਸਰਕਾਰੀ ਕੈਟਲ ਗੱਡੀ ਵਿਚ ਚੜਾਈਆਂ ਗਈਆਂ ਦੋ ਗਾਵਾਂ ਜਬਰਦਸਤੀ ਖੋਲ ਕੇ ਭਜਾ ਦਿੱਤੀਆਂ ਅਤੇ ਖੁਦ ਵੀ ਫਰਾਰ ਹੋ ਗਏ। ਉਹਨਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਫੇਜ 8 ਦੇ ਪੁਲੀਸ ਸਟੇਸ਼ਨ ਦਿੱਤੀ ਪਰ ਅਜੇ ਤਕ ਵੀ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ।
ਇਸੇ ਤਰ੍ਹਾਂ 14 ਮਾਰਚ 2017 ਨਗਰ ਨਿਗਮ ਦੇ ਮੇਅਰ ਦੇ ਹੁਕਮਾਂ ਉਪਰ ਉਹਨਾਂ ਦੀ ਅਗਵਾਈ ਵਿੱਚ ਨਿਗਮ ਦੀ ਟੀਮ ਵੱਲੋਂ ਪਿੰਡ ਮਟੌਰ ਸੈਕਟਰ 70 ਤੋੱ ਆਵਾਰਾ ਡੰਗਰ ਫੜੇ ਜਾ ਰਹੇ ਸਨ ਕਿ ਜਰਨੈਲ ਸਿੰਘ ਅਤੇ ਉਸਦੇ ਪਿਤਾ ਹਰਨੇਕ ਸਿੰਘ ਨੇ ਨਿਗਮ ਟੀਮ ਵਲੋੱ ਕਾਬੂ ਕੀਤੀ ਗਈ ਆਵਾਰਾ ਘੁੰਮਦੀ ਦੁੱਧ ਦੇਣ ਵਾਲੀ ਗਾਂ ਨੂੰ ਜਬਰਦਸਤੀ ਛੁਡਵਾ ਲਿਆ। ਇਸ ਮੌਕੇ ਜਰਨੈਲ ਸਿੰਘ ਅਤੇ ਹਰਨੇਕ ਸਿੰਘ ਨੇ ਉਹਨਾਂ ਨੂੰ ਅਤੇ ਨਿਗਮ ਟੀਮ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਗਾਲਾਂ ਕੱਢਕੇ ਧੱਕਾਮੁੱਕੀ ਵੀ ਕੀਤੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ 8 ਫਰਵਰੀ 2017 ਨੂੰ ਵੀ ਇਹਨਾਂ ਵਿਅਕਤੀਆਂ ਨੇ ਨਿਗਮ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਆਵਾਰਾ ਡੰਗਰ ਜਬਰਦਸਤੀ ਖੋਹ ਲਏ ਸਨ।
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਵੀ ਮਟੌਰ ਪੁਲੀਸ ਥਾਣੇ ਨੂੰ ਕੀਤੀ ਸੀ ਪਰ ਪੁਲੀਸ ਵਲੋੱ ਇਹਨਾਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਉਹਨਾਂ ਉਪਰ ਸਮਝੌਤਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 10 ਮਾਰਚ 2017 ਨੂੰ ਸਵੇਰੇ ਕਰੀਬ 12 ਵਜੇ ਨਗਰ ਨਿਗਮ ਮੁਹਾਲੀ ਦੇ ਆਵਾਰਾ ਡੰਗਰ ਫੜਨ ਵਾਲੇ ਅਮਲੇ ਨੇ ਪਿੰਡ ਮਟੋਰ ਤੋਂ 6 ਡੰਗਰਾਂ ਨੂੰ ਫੜ ਕੇ ਗੱਡੀ ਵਿਚ ਲੱਦ ਲਿਆ ਤਾਂ ਕਰੀਬ 2 ਵਜੇ ਮਹਿੰਦਰ ਸਿੰਘ ਘਾਹ ਕੱਟਣ ਵਾਲੀ ਦਾਤੀ ਲੈ ਕੇ ਗੱਡੀ ਵਿਚ ਚੜ ਗਿਆ ਅਤੇ ਆਪਣੇ ਗਲੇ ਉਪਰ ਦਾਤੀ ਰਖਕੇ ਕਹਿਣ ਲਗਿਆਿ ਕ ਜੇ ਉਸਦੇ ਬਾਪੂ ਦੀ ਗਾਂ ਨੂੰ ਨਹੀਂ ਛੱਡਿਆ ਗਿਆ ਤਾਂ ਉਹ ਆਪਣਾ ਗਲਾ ਦਾਤੀ ਨਾਲ ਕੱਟ ਕੇ ਨਿਗਮ ਟੀਮ ਦੇ ਗਲ ਪੈ ਜਾਵੇਗਾ। ਨਿਗਮ ਟੀਮ ਨੇ ਉਸਨੂੰ ਕਾਫੀ ਸਮਝਾਇਆ ਪਰ ਉਹ ਨਹੀਂ ਮੰਨਿਆਂ ਤਾਂ ਨਿਗਮ ਟੀਮ ਨੂੰ ਉਸਦੇ ਬਾਪੂ ਦੀ ਗਾਂ ਨੂੰ ਮਜਬੂਰੀ ਵਿਚ ਛੱਡਣਾ ਪਿਆ। ਜਦੋਂ ਬਾਕੀ 5 ਡੰਗਰਾਂ ਨੂੰ ਗਊਸ਼ਾਲਾ ਵਿੱਚ ਛੱਡਣ ਲਈ ਨਿਗਮ ਟੀਮ ਜਾ ਰਹੀ ਸੀ ਤਾਂ ਮਹਿੰਦਰ ਸਿੰਘ ਨੇ ਰਾਧਾ ਸੁਆਮੀ ਡੇਰਾ ਸੈਕਟਰ 77 ਕੋਲ ਆਪਣਾ ਮੋਟਰ ਸਾਈਕਲ ਨਿਗਮ ਦੀ ਕੈਟਲ ਕੈਚਰ ਗੱਡੀ ਦੇ ਅੱਗੇ ਲਾ ਕੇ ਗੱਡੀ ਰੋਕ ਲਈ ਅਤੇ ਬਾਕੀ ਫੜੇ ਗਏ ਡੰਗਰਾਂ ਦੇ ਰੱਸੇ ਵੀ ਦਾਤੀ ਨਾਲ ਕੱਟ ਦਿਤੇ ਅਤੇ ਡੰਗਰਾਂ ਨੂੰ ਗੱਡੀ ਵਿਚੋੱ ਉਤਾਰ ਕੇ ਭਜਾ ਦਿਤਾ। ਉਹਨਾਂ ਦੱਸਿਆ ਕਿ ਇਹ ਵਿਅਕਤੀ ਵਾਰ ਵਾਰ ਆਪਣੇ ਜਾਨਵਰ ਜਬਰੀ ਛੁੜਵਾ ਕੇ ਲੈ ਜਾਂਦੇ ਹਨ ਪ੍ਰੰਤੂ ਨਿਗਮ ਅਧਿਕਾਰੀਆਂ ਅਤੇ ਕੈਟਲ ਕੈਚਰ ਟੀਮ ਵੱਲੋਂ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪੁਲੀਸ ਇਹਨਾਂ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਇਸ ਕਰਕੇ ਉਹਨਾਂ ਨੂੰ ਮਜ਼ਬੂਰ ਹੋ ਕੇ ਅਦਾਲਤ ਦੀ ਸ਼ਰਣ ਲੈਣੀ ਪਈ ਹੈ। ਉਹਨਾਂ ਕਿਹਾ ਕਿ ਅਦਾਲਤਾਂ ਵਿੱਚ ਇਹਨਾਂ ਕੇਸਾਂ ਦੀ ਸੁਣਵਾਈ ਲਈ 10 ਮਈ, 15 ਮਈ ਅਤੇ 18 ਮਈ ਦੀਆਂ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…