nabaz-e-punjab.com

ਕਰਜ਼ਾ ਘੁਟਾਲਾ: ਸਹਿਕਾਰੀ ਬੈਂਕ ਦੇ ਜ਼ਿਲਾ ਮੈਨੇਜਰ, ਬ੍ਰਾਂਚ ਮੈਨੇਜਰ ਤੇ ਸਾਬਕਾ ਚੇਅਰਮੈਨ ਖ਼ਿਲਾਫ਼ ਕੇਸ ਦਰਜ

ਜਾਅਲੀ ਦਸਤਾਵੇਜਾਂ ਦੇ ਅਧਾਰ ’ਤੇ 12 ਕਰੋੜ ਤੋਂ ਵੱਧ ਕਰਜ਼ੇ ਗੱਫਿਆਂ ਵਾਂਗ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਸਤੰਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੇਂਦਰੀ ਸਹਿਕਾਰੀ ਬੈਂਕ ਗੁਰਦਾਸਪੁਰ ਦੀ ਬਟਾਲਾ ਸਥਿਤ ਸ਼ਾਖਾ ਵਿਚ ਸਾਲ 2010 ਤੋਂ 2013 ਦੌਰਾਨ ਹੋਏ ਕਰੋੜਾਂ ਰੁਪਏ ਦੇ ਕਰਜਾ ਵੰਡ ਘਪਲੇ ਦਾ ਪਰਦਾਫਾਸ਼ ਕਰਦਿਆਂ ਬੈਂਕ ਦੇ ਜਿਲਾ ਮੈਨੇਜਰ, ਸ਼ਾਖਾ ਮੈਨੇਜਰ ਅਤੇ ਬੈਂਕ ਦੇ ਸਾਬਕਾ ਚੇਅਰਮੈਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਵਿਜੀਲੈਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਟਾਲਾ ਦੀ ਕੇਂਦਰੀ ਸਹਿਕਾਰੀ ਬੈਂਕ ਬ੍ਰਾਂਚ ਵਿਚ ਤਾਇਨਾਤ ਬਲਵਿੰਦਰ ਸਿੰਘ ਮੈਨੇਜਰ, ਸਰਬਜੀਤ ਸਿੰਘ ਜਿਲਾ ਮੈਨੇਜਰ ਅਤੇ ਬਲਬੀਰ ਸਿੰਘ ਸਾਬਕਾ ਚੇਅਰਮੈਨ ਵੱਲੋਂ ਸਾਲ 2010 ਤੋਂ 2013 ਦੌਰਾਨ ਜਾਅਲੀ ਦਸਤਾਵੇਜਾਂ ਦੇ ਅਧਾਰ ’ਤੇ 50 ਲਾਭਪਾਤਰੀਆਂ ਨੂੰ 25-25 ਲੱਖ ਰੁਪਏ ਕੁੱਲ਼ 12,30,00,000/- ਰੁਪਏ ਦਾ ਕਰਜਾ ਦੇ ਦਿੱਤਾ ਗਿਆ ਪਰ ਉਨਾਂ ਵੱਲੋ ਇਹ ਕਰਜਾ ਬੈਂਕ ਨੂੰ ਵਾਪਸ ਨਾ ਕਰਨ ਕਰਕੇ ਇਹ ਰਕਮ 19,77,25,000/- ਰੁਪਏ ਹੋ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਕਰਜਿਆਂ ਤੋਂ ਇਲਾਵਾ ਉਕਤ ਦੋਸ਼ੀਆਂ ਦੀ ਮਿਲੀਭੁਗਤ ਨਾਲ 9 ਲਾਭਪਾਤਰੀਆਂ ਨੂੰ 40-40 ਲੱਖ ਰੁਪਏ ਦੇ ਡੇਅਰੀ ਕਰਜੇ ਜਾਅਲੀ ਰਿਪੋਰਟਾਂ ਦੇ ਅਧਾਰ ’ਤੇ ਦੇ ਦਿੱਤੇ ਜਿਨਂਾਂ ਵਿਚ ਸਬੰਧਤ ਲਾਭਪਾਤਰੀਆਂ ਦੀਆਂ ਬੈਂਕ ਦੀ ਹੱਦ ਤੋਂ ਬਾਹਰ ਦੀਆਂ ਜਾਇਦਾਦਾਂ ਨੂੰ ਗਿਰਵੀ ਰੱਖਕੇ ਕਰਜੇ ਮਨਜੂਰ ਕੀਤੇ ਗਏ। ਇਹਨਾਂ ਦੋਸ਼ੀਆਂ ਵੱਲੋਂ ਕਈ ਵਿਅਕਤੀਆਂ ਨੂੰ 4 ਕਿਸਮ ਦੇ ਕਰਜੇ, ਜਿਨਂਾਂ ਵਿਚ ਜਾਇਦਾਦ ਬਦਲੇ ਕਰਜਾ, ਡੇਅਰੀ ਕਰਜਾ, ਮਜਾਨ ਉਸਾਰੀ ਕਰਜਾ, ਵਾਹਨ ਕਰਜਾ, ਦਿੱਤੇ ਹੋਏ ਹਨ।
ਉਨਾਂ ਦੱਸਿਆ ਕਿ ਸਾਬਕਾ ਚੇਅਰਮੈਨ ਬਲਬੀਰ ਸਿੰਘ ਵੱਲੋ ਆਪਣੀਆਂ ਜਾਇਦਾਦਾਂ ਆਪਣੇ ਜਾਣਕਾਰਾਂ ਦੇ ਨਾਮ ਕਰਕੇ ਵੱਡੇ ਪੱਧਰ ’ਤੇ ਕਰਜੇ ਹਾਸਲ ਕੀਤੇ ਗਏ ਜਦਕਿ ਗਿਰਵੀ ਰੱਖੀਆਂ ਜਾਇਦਾਦਾਂ ਬੈਂਕ ਦੇ ਨਾਮ ਉਪਰ ਆੜ ਰਹਿਣ ਨਹੀਂ ਹੋਈਆਂ ਹਨ। ਇਹਨਾਂ ਵਿੱਚੋਂ ਕਈ ਲਾਭਪਾਤਰੀ ਆਪਣੇ ਦਿੱਤੇ ਪਤਿਆਂ ’ਤੇ ਵੀ ਨਹੀਂ ਰਹਿੰਦੇ ਹਨ ਅਤੇ ਨਾਂ ਹੀ ਇਹ ਲਾਭਪਾਤਰੀ ਕਰਜੇ ਲੈਣ ਦੀ ਹੈਸੀਅਤ ਰੱਖਦੇ ਹਨ।
ਬੁਲਾਰੇ ਨੇ ਦੱਸਿਆ ਕਿ ਇਸ ਘਪਲੇਬਾਜੀ ਵਿਚ ਸ਼ਾਮਲ ਉਕਤ ਤਿੰਨੇ ਦੋਸ਼ੀਆਂ ਸਮੇਤ ਬੈਂਕ ਦੇ ਹੋਰ ਅਧਿਕਾਰੀਆਂ/ਕਰਚਾਰੀਆਂ ਅਤੇ ਲਾਭਪਾਤਰੀਆਂ ਖਿਲਾਫ਼ ਵਿਜੀਲੈਂਸ ਬਿਉਰੋ ਦੇ ਅੰਮ੍ਰਿਤਸਰ ਥਾਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…