ਬਿਰਧ ਮਾਂ ਨੂੰ ਘਰ ਤੋਂ ਬੇਘਰ ਕਰਨ ਵਾਲੇ ਦੋ ਪੁੱਤਰਾਂ ਦੇ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਨੇ ਇੱਕ ਬਜ਼ੁਰਗ ਅੌਰਤ ਦੀ ਮਦਦ ਕਰਦਿਆਂ ਉਸ ਦੇ ਦੋ ਬੇਟਿਆਂ ਵਿਰੁੱਧ ਕੇਸ ਦਰਜ ਕਰਵਾਇਆ ਹੈ। ਮੁਲਜ਼ਮ ਪੁੱਤਰਾਂ ’ਤੇ ਆਪਣੀ ਬਜ਼ੁਰਗ ਮਾਂ ਨੂੰ ਘਰੋਂ ਬੇਘਰ ਕਰਨ ਦਾ ਦੋਸ਼ ਹੈ। ਆਪਣੀ ਅੌਲਾਦ ਵੱਲੋਂ ਠੁਕਰਾਏ ਜਾਣ ਕਾਰਨ ਬਿਰਧ ਅੌਰਤ ਨੂੰ ਗੁਰਦੁਆਰੇ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਇਹ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਕਦਮੀ ਕਰਦਿਆਂ ਬੇਵਸ ਤੇ ਲਾਚਾਰ ਅੌਰਤ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਉਸ ਦਾ ਇਲਾਜ ਕਰਵਾਇਆ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਚੇਅਰਮੈਨ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਇਸ ਅੌਰਤ, ਜਿਸ ਦੀ ਪਛਾਣ ਬਲਜੀਤ ਕੌਰ ਦੇ ਰੂਪ ਵਿੱਚ ਹੋਈ ਹੈ ਨੂੰ ਮੁਹਾਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਸ ਦੀ ਡਾਕਟਰੀ ਜਾਂਚ ਪੜਤਾਲ ਕਰਵਾਈ ਅਤੇ ਫਿਰ ਉਸ ਨੂੰ ਮੋਹਾਲੀ ਦੇ ਮਨੋ ਚਿਕਿੱਤਸਾ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਜਿਸ ਤੋਂ ਬਾਅਦ ਫਿਰ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਭੇਜ ਦਿਤਾ ਗਿਆ। ਇਸ ਦੇ ਨਾਲ-ਨਾਲ ਹੀ ਸ੍ਰੀਮਤੀ ਅਰਚਨਾ ਪੁਰੀ ਨੇ ਬਲਜੀਤ ਕੌਰ ਦੇ ਪੁੱਤਰਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰਵਾ ਦਿੱਤੀ ਅਤੇ ਇਸ ਸਬੰਧੀ ਵਿਚ ਦਰਖ਼ਾਸਤ ਟ੍ਰਿਬਿਊਨਲ ਨੂੰ ਸੌਂਪੀ ਗਈ ਜੋ ਕਿ ਬਜ਼ੁਰਗ ਮਾਤਾ ਪਿਤਾ ਦੇ ਅਧਿਕਾਰਾਂ ਦੀ ਅਤੇ ਭਲਾਈ ਦਾ ਖਿਆਲ ਰੱਖਦਾ ਹੈ। ਇਸ ਤੋਂ ਇਲਾਵਾ ਇਕ ਦਰਖ਼ਾਸਤ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਵੀ ਦਿੱਤੀ ਤਾਂ ਕਿ ਬਜ਼ੁਰਗ ਮਾਤਾ ਦੇ ਪੁੱਤਰਾਂ ਵਿਰੁੱਧ ਵੈਲਫ਼ੇਅਰ ਆਫ਼ ਪੈਰੇਂਟਸ ਐਂਡ ਸੀਨੀਅਰ ਸੀਟੀਜ਼ਨ ਐਕਟ 2007 ਦੀ ਧਾਰਾ 24 ਅਧੀਨ ਉੁਨ੍ਹਾਂ ਵਿਰੁਧ ਕਾਰਵਾਈ ਹੋ ਸਕੇ। ਇਕ ਵੱਖਰੀ ਦਰਖ਼ਾਸਤ ਸਬ ਡਵੀਜ਼ਨ ਮੈਜਿਸਟਰੇਟ ਨੂੰ ਦਿੱਤੀ ਗਈ ਜਿਸ ’ਤੇ ਕਾਰਵਾਈ ਕਰਦੇ ਹੋਏ ਮੈਜਿਸਟ੍ਰੇਟ ਨੇ ਬਲਜੀਤ ਕੌਰ ਨਾਮ ਵਾਲੀ ਸਾਰੀ ਜਾਇਦਾਦ ਦੇ ਤਬਾਦਲੇ ਅਤੇ ਵੇਚਣ ’ਤੇ ਰੋਕ ਲਗਾ ਦਿਤੀ। ਬਜ਼ੁਰਗ ਮਾਤਾ ਦੇ ਪੁੱਤਰਾਂ ਦੇ ਖ਼ਿਲਾਫ਼ ਫੇਜ਼ 1 ਥਾਣਾ ਵਿੱਚ ਪੁਲੀਸ ਕੇਸ ਦਰਜ ਕੀਤਾ ਗਿਆ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਬਲਜੀਤ ਕੌਰ ਦਾ ਫੇਜ਼-1 ਵਿੱਚ ਮਕਾਨ ਨੰਬਰ 205 ਵਿੱਚ ਰਹਿੰਦੀ ਸੀ। ਬਲਜੀਤ ਕੌਰ ਪੰਜਾਬ ਸਿਵਲ ਸਕੱਰਤਰੇਤ ਵਿੱਚ ਨੌਕਰੀ ਕਰਦੀ ਸੀ। ਉਸ ਦੇ ਦੋ ਬੇਟੇ ਹਨ। ਇਕ ਬੇਟਾ ਬਜ਼ੁਰਗ ਮਾਂ ਦੇ ਮਕਾਨ ਵਿੱਚ ਰਹਿੰਦਾ ਹੈ ਜਦੋਂ ਕਿ ਦੂਜਾ ਕੈਨੇਡਾ ਦਾ ਵਾਸੀ ਹੈ ਪਰ ਕਥਿਤ ਤੌਰ ’ਤੇ ਅਪਣੀ ਮਾਤਾ ਦੀ ਦੇਖ ਭਾਲ ਕਰਨ ਨੂੰ ਤਿਆਰ ਨਹੀਂ ਸਨ ਸਗੋਂ ਉਨ੍ਹਾਂ ਨੇ ਅਪਣੀ ਮਾਤਾ ਨੂੰ ਉਸ ਦੇ ਅਪਣੇ ਘਰ ਤੋਂ ਹੀ ਬੇਘਰ ਕਰ ਦਿੱਤਾ ਸੀ ਅਤੇ ਬੱਚਿਆਂ ਦੀ ਮਾਤਾ ਪਿਛਲੇ ਪੰਜ ਸਾਲ ਤੋਂ ਫੇਜ਼-1 ਦੇ ਗੁਰਦੁਆਰੇ ਵਿੱਚ ਰਹਿ ਕੇ ਦਿਨ ਕਟੀ ਕਰ ਰਹੀ ਸੀ ਪਰ ਇਕ ਦਿਨ ਉਸ ਨੂੰ ਕਿਸੇ ਅੌਰਤ ਨੇ ਪਹਿਚਾਣ ਲਿਆ ਸੀ ਅਤੇ ਇਸ ਤੋਂ ਬਾਅਦ ਅਖ਼ਬਾਰਾਂ ਵਿੱਚ ਖ਼ਬਰ ਨਸ਼ਰ ਹੋ ਗਈ ਸੀ ਜਿਸ ਦੇ ਅਧਾਰ ’ਤੇ ਉਸ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਭ ਆਸਰਾ ਬਿਰਧ ਆਸ਼ਰਮ ਵਿਚ ਇਸ ਸਾਲ 4 ਸਤੰਬਰ ਨੂੰ ਭੇਜ ਦਿਤਾ ਸੀ। ਦੱਸਣਯੋਗ ਹੈ ਕਿ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਟੀ.ਪੀ.ਐਸ. ਮਾਨ ਹਨ ਅਤੇ ਉਹ ਵੱਖ ਵੱਖ ਜ਼ਿਲ੍ਹਿਆਂ ਵਿਚ ਕੰਮ ਕਰਦੀਆਂ ਲੀਗਲ ਸਰਵਿਸ ਅਥਾਰਟੀਆਂ ਨੂੰ ਬਜ਼ੁਰਗਾਂ ਦੀ ਦੇਖਭਾਲ ਦੇ ਨਾਲ ਨਾਲ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਯਤਨਸ਼ੀਲ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …