Share on Facebook Share on Twitter Share on Google+ Share on Pinterest Share on Linkedin ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾਉਣ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਜਯੋਤਪੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ: ਇੱਥੋਂ ਦੇ ਨੇੜਲੇ ਕਸਬਾ ਨਵਾਂ ਗਾਉਂ ਵਿੱਚ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਘਰੋਂ ਭਜਾ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲੜਕੀ ਦੇ ਪਿਤਾ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਨਵਾਂ ਗਾਉਂ ਥਾਣੇ ਵਿੱਚ ਲੜਕੀ ਦੇ ਪ੍ਰੇਮੀ ਨਿੱਕੀ ਨਾਂ ਦੇ ਨੌਜਵਾਨ ਅਤੇ ਉਸ ਦੇ ਦੋਸਤ ਸੁਰੇਸ਼ ਕੁਮਾਰ ਦੋਵੇਂ ਵਾਸੀ ਦਸਮੇਸ਼ ਨਗਰ ਨਵਾਂ ਗਾਉਂ ਦੇ ਖ਼ਿਲਾਫ਼ ਧਾਰਾ 363 ਅਤੇ 366ਏ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿੱਕੀ ’ਤੇ ਲੜਕੀ ਨੂੰ ਭਜਾ ਕੇ ਲਿਜਾਉਣ ਅਤੇ ਸੁਰੇਸ਼ ਕੁਮਾਰ ’ਤੇ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਨ ਦਾ ਦੋਸ਼ ਹੈ। ਜਾਂਚ ਅਧਿਕਾਰੀ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਘਰ ਹੀ ਰਹਿੰਦੀ ਸੀ। ਉਸ ਦੀ ਸਕੂਲ ਵਿੱਚ ਪੜ੍ਹਨ ਵੇਲੇ ਤੋਂ ਨਿੱਕੀ ਨਾਲ ਚੰਗੀ ਜਾਣ ਪਛਾਣ ਸੀ। ਬੀਤੇ ਦਿਨੀਂ ਦੁਪਹਿਰ ਵੇਲੇ ਲੜਕੀ ਦੇ ਪਰਿਵਾਰ ਵਾਲੇ ਘਰ ਵਿੱਚ ਸੁੱਤੇ ਹੋਏ ਸੀ। ਇਸ ਦੌਰਾਨ ਨਿੱਕੀ ਅਤੇ ਸੁਰੇਸ਼ ਕੁਮਾਰ ਲੜਕੀ ਨੂੰ ਵਰਗਲਾ ਕੇ ਘਰੋਂ ਭਜਾ ਕੇ ਲੈ ਗਏ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੌਜਵਾਨਾਂ ਅਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਲੇਕਿਨ ਅੱਜ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਲੜਕੀ ਅਤੇ ਨੌਜਵਾਨਾਂ ਬਾਰੇ ਪੁਲੀਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ