Nabaz-e-punjab.com

ਸ੍ਰੀ ਹਜ਼ੂਰ ਸਾਹਿਬ ਤੋਂ ਮੁਹਾਲੀ ਪਰਤੇ 10 ਹੋਰ ਸ਼ਰਧਾਲੂਆਂ ਸਮੇਤ 13 ਨਵੇਂ ਕੇਸ ਸਾਹਮਣੇ ਆਏ

ਮੁਹਾਲੀ ’ਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 86 ਹੋਈ, 30 ਮਰੀਜ਼ ਠੀਕ ਹੋਏ, 54 ਕੇਸ ਐਕਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੀਰਵਾਰ ਨੂੰ 13 ਹੋਰ ਕਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 10 ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸ਼ਰਧਾਲੂ ਸ਼ਾਮਲ ਜਦੋਂਕਿ ਇਕ ਪੀਜੀਆਈ ਦਾ ਕਰਮਚਾਰੀ ਹੈ। ਜਦੋਂਕਿ ਦੋ ਮਰੀਜ਼ ਪਿੰਡ ਜਵਾਹਰਪੁਰ ਵਿੱਚ ਨਵੇਂ ਆਏ ਹਨ। ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਲਜਿੰਦਰ ਕੌਰ (38), ਰੁਪਿੰਦਰ ਸਿੰਘ (17) ਅਤੇ ਕਮਲਜੀਤ ਕੌਰ (48) ਤਿੰਨੇ ਅੌਰਤਾਂ ਵਾਸੀ ਪ੍ਰੇਮਗੜ੍ਹ (ਮੁਹਾਲੀ)। ਇਸ ਤੋਂ ਪਹਿਲਾਂ ਇਸ ਪਿੰਡ ਦੇ ਦੋ ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇੰਜ ਹੀ ਸੁਰਿੰਦਰ ਕੌਰ (68) ਵਾਸੀ ਪਿੰਡ ਅਮਰਾਲਾ (ਮੁਹਾਲੀ), ਮਨਜੀਤ ਕੌਰ (51) ਵਾਸੀ ਪਿੰਡ ਬਦਾਨਾ (ਮੁਹਾਲੀ), ਗੁਰਮੀਤ ਕੌਰ (45) ਅਤੇ ਰਜਿੰਦਰ ਕੌਰ (58) ਦੋਵੇਂ ਵਾਸੀ ਪਿੰਡ ਮਾਣਕਮਾਜਰਾ, ਸੁਖਦੀਪ ਸਿੰਘ (29) ਵਾਸੀ ਪਿੰਡ ਰਾਏਪੁਰ ਖ਼ੁਰਦ (ਮੁਹਾਲੀ), ਅਮਰਪ੍ਰੀਤ ਸਿੰਘ (58) ਵਾਸੀ ਪਿੰਡ ਸੈਣੀ ਮਾਜਰਾ (ਮੁਹਾਲੀ) ਅਤੇ ਜਤਿੰਦਰ ਸਿੰਘ (37) ਵਾਸੀ ਬਨੂੜ (ਮੁਹਾਲੀ) ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਦੋਂਕਿ 11ਵੇਂ ਪਾਜ਼ੇਟਿਵ ਮਰੀਜ਼ ਦੀ ਪਛਾਣ ਰੂਪ ਕਿਸ਼ੋਰ (31) ਵਾਸੀ ਮੁੱਲਾਂਪੁਰ ਗਰੀਬਦਾਸ (ਮੁਹਾਲੀ) ਵਜੋਂ ਹੋਈ ਹੈ। ਜੋ ਪੀਜੀਆਈ ਹਸਪਤਾਲ ਵਿੱਚ ਨਰਸਿੰਗ ਅਫ਼ਸਰ ਵਜੋਂ ਤਾਇਨਾਤ ਹੈ। ਅੱਜ ਬਾਅਦ ਦੁਪਹਿਰ ਪਿੰਡ ਜਵਾਹਰਪੁਰ ’ਚੋਂ ਦੋ ਹੋਰ ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਜਦੋਂਕਿ ਨੈਗੇਟਿਵ ਰਿਪੋਰਟ ਵਾਲੇ ਸ਼ਰਧਾਲੂਆਂ ਨੂੰ ਘਰ ਭੇਜਣ ਦੀ ਥਾਂ ਅਗਲੇ ਹੁਕਮਾਂ ਤੱਕ ਇੱਥੋਂ ਦੇ ਸੈਕਟਰ-70 ਸਥਿਤ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 6 ਸ਼ਰਧਾਲੂਆਂ ਸਮੇਤ ਤਿੰਨ ਕੇਸ ਪਿੰਡ ਜਵਾਹਰਪੁਰ ’ਚ ਪਾਜ਼ੇਟਿਵ ਪਾਏ ਸੀ। ਇਸ ਤਰ੍ਹਾਂ ਹੁਣ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 86 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਸ੍ਰੀ ਹਜ਼ੂਰ ਸਾਹਿਬ ਅਤੇ ਕੋਟਾ ਤੋਂ ਵਾਪਸ ਮੁਹਾਲੀ ਪਰਤੇ 41 ਸ਼ਰਧਾਲੂਆਂ ’ਚੋਂ 16 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਨ੍ਹਾਂ ਵਿੱਚ ਇਕ ਪਾਜ਼ੇਟਿਵ ਕੇਸ ਅੰਬਾਲਾ (ਹਰਿਆਣਾ) ਨਾਲ ਸਬੰਧਤ ਹੈ, ਜਦੋਂਕਿ 25 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਦੋ ਮਰੀਜ਼ਾਂ ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਵਾਸੀ ਖਰੜ ਦੀ ਮੌਤ ਹੋ ਚੁੱਕੀ ਹੈ। 30 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਇਸ ਸਮੇਂ 54 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੇਰ ਰਾਤ 15 ਹੋਰ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਮੁਹਾਲੀ ਪਹੁੰਚੇ ਹਨ। ਜਿਨ੍ਹਾਂ ਦੇ ਅੱਜ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਵੀ ਘਰ ਨਹੀਂ ਭੇਜਿਆ ਗਿਆ ਹੈ ਸਗੋਂ ਇਕਾਂਤਵਾਸ ਕੇਂਦਰ ਮੁਹਾਲੀ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਸਾਰਿਆਂ ਦੇ ਨਮੂਨਿਆਂ ਦੀ ਰਿਪੋਰਟ ਭਲਕੇ ਸ਼ੁੱਕਰਵਾਰ ਨੂੰ ਮਿਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਨ ਲਈ ਉਹ ਆਪੋ ਆਪਣੇ ਘਰਾਂ ਵਿੱਚ ਰਹਿਣ ਅਤੇ ਐਮਰਜੈਂਸੀ ਪੈਣ ’ਤੇ ਘਰ ਤੋਂ ਬਾਹਰ ਨਿਕਲਣ ਸਮੇਂ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…