ਵੂਮੈਨ ਪੁਲੀਸ ਸਟੇਸ਼ਨ ਰਾਹੀਂ ਇਸ ਸਾਲ ਹੁਣ ਤੱਕ 340 ਕੇਸਾਂ ਦਾ ਕੀਤਾ ਨਿਪਟਾਰਾ

ਘਰੇਲੂ ਝਗੜਿਆਂ ਨੂੰ ਨਿਪਟਾਉਣ ਲਈ ਲਾਹੇਵੰਦ ਸਾਬਤ ਹੋ ਰਹੇ ਹਨ ਪੰਜਾਬ ਪੁਲੀਸ ਦੇ ਵੂਮੈਨ ਸੈੱਲ
ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਅਤੇ ਕੌਂਸਲਿੰਗ ਰਾਹੀਂ ਮਾਮਲੇ ਨਿਪਟਾਉਣ ਨੂੰ ਦਿੱਤੀ ਜਾਂਦੀ ਹੈ ਤਰਜੀਹ: ਜੈਸਮੀਨ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਘਰੇਲੂ ਝਗੜਿਆਂ ਨੂੰ ਨਿਪਟਾਉਣ ਲਈ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਵੂਮੈਨ ਪੁਲੀਸ ਸਟੇਸ਼ਨ/ਵੂਮੈਨ ਸੈਲ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ ਤੇ ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਵਿੱਚ ਇਸ ਸਾਲ ਜੂਨ ਮਹੀਨੇ ਤੱਕ ਵੱਖ-ਵੱਖ ੩੪੦ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੂਮੈਨ ਪੁਲਿਸ ਸਟੇਸ਼ਨ ਵਿਚਲੇ ਵੂਮੈਨ ਸੈμਲ ਦੀ ਕੌਂਸਲਿੰਗ ਇੰਚਾਰਜ ਇੰਸਪੈਕਟਰ ਜੈਸਮੀਨ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੂਮੈਨ ਪੁਲੀਸ ਸਟੇਸ਼ਨ/ਵੂਮੈਨ ਸੈਲ, ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ’ਤੇ ਸਥਿਤ ਹੈ, ਵਿਖੇ ਜ਼ਿਲ੍ਹੇ ਵਿੱਚ ਪੈਂਦੀਆਂ ਸਬ-ਡਵੀਜ਼ਨਾਂ ਮੁਹਾਲੀ, ਖਰੜ ਅਤੇ ਡੇਰਾਬੱਸੀ ਨਾਲ ਸਬੰਧਤ ਮਹਿਲਾਵਾਂ ਸਬੰਧੀ ਘਰੇਲੂ ਝਗੜਿਆਂ ਦੇ ਫੈਸਲੇ ਦੋਵਾਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਆਪਸੀ ਸਹਿਮਤੀ ਨਾਲ ਕਰਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹੇ ਵੂਮੈਨ ਪੁਲਿਸ ਸਟੇਸ਼ਨ/ਵੂਮੈਨ ਸੈਲ ਪੰਜਾਬ ਭਰ ਵਿੱਚ ਪਰਿਵਾਰਾਂ ਨੂੰ ਆਪਸ ਵਿੱਚ ਜੋੜਨ ਵਿੱਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ।
ਇੰਚਾਰਜ ਨੇ ਦੱਸਿਆ ਕਿ ਸਾਲ ੨੦੧੮ ਵਿੱਚ ਜੂਨ ਮਹੀਨੇ ਤੱਕ ਜਿ.ਲ੍ਹਾ ਐਸ.ਏ.ਐਸ ਨਗਰਵਿਚਲੇ ਵੂਮੈਨਸੈਲ ਵੱਲੋਂ ੩੪੦ ਕੇਸਾਂ ਦਾਨਿਪਟਾਰਾਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ੮੬ ਫੈਸਲੇ ਇਕੱਠੇ ਰਹਿਣ ਦੇ ਅਤੇ ੬੭ ਫੈਸਲੇ ਤਲਾਕ ਦੇ ਹੋਏ ਹਨ। ਦੋਵੇਂ ਧਿਰਾਂ ਦੀ ਸਹਿਮਤੀ ਨਾਲ ੧੭੭ ਕੇਸਾਂ ਨੂੰ ਦਾਖ਼ਲ ਦਫ਼ਤਰ ਕੀਤਾ ਗਿਆ ਹੈ ਤੇ ੧੦ ਕੇਸ ਮੁਕੱਦਮਾ ਦਰਜ ਕਰਨ ਲਈ ਭੇਜੇ ਗਏ ਹਨ। ਸਾਲ ੨੦੧੭ ਵਿਚ ਵੂਮੈਨ ਪੁਲਿਸ ਸਟੇਸ਼ਨ ਵਿੱਚ ਕੁੱਲ ੧੦੭੭ ਦਰਖਾਸਤਾਂ ਆਈਆਂ ਜਿਨ੍ਹਾਂ ਵਿੱਚ ਸਾਲ ੨੦੧੬ ਦੀਆਂ ੨੩੯ ਪੈਂਡਿੰਗ ਦਰਖਾਸਤਾਂ ਵੀ ਸ਼ਾਮਿਲ ਸਨ। ਸਾਲ ੨੦੧੭ ਵਿਚ ੯੧੫ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ੧੬੨ ਕੇਸ ਪੈਂਡਿੰਗ ਰਹੇ ਸਨ। ਇਨ੍ਹਾਂ ਵਿੱਚ ੧੪੩ ਤਲਾਕ ਦੇ ਫੈਸਲੇ ਕਰਵਾਏ ਗਏ ਅਤੇ ੨੨੪ ਕੇਸਾਂ ਵਿਚ ਇੱਕਠੇ ਰਹਿਣ ਦੇ ਫੈਸਲੇ ਕਰਵਾਏ ਗਏ। ੧੪ ਕੇਸਾਂ ਵਿੱਚ ਮੁਕੱਦਮੇ ਦਰਜ ਕਰਨ ਸਬੰਧੀ ਸਿਫਾਰਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ੫੩੪ ਮਾਮਲੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਦਾਖਲ ਦਫਤਰ ਕੀਤੇ ਗਏ। ਸਾਲ ੨੦੧੬ ਵੱਖ ਵੱਖ ਤਰ੍ਹਾਂ ਦੇ ੭੮੯ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ।
ਸ੍ਰੀਮਤੀ ਜੈਸਮੀਨ ਕੌਰ ਨੇ ਦੱਸਿਆ ਕਿ ਵੂਮੈਨ ਪੁਲਿਸ ਸਟੇਸ਼ਨਾਂ ਰਾਹੀਂ ਮਹਿਲਾਵਾਂ ਨਾਲ ਸਬੰਧਿਤ ਵੱਖ ਵੱਖ ਪਰਿਵਾਰਿਕ ਝਗੜਿਆਂ ਨੂੰ ਪਾਰਦਰਸ਼ਤਾ ਨਾਲ ਪਹਿਲ ਦੇ ਅਧਾਰ ’ਤੇ ਨਿਪਟਾਇਆ ਜਾਂਦਾ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਵੂਮੈਨ ਸੈਲ ਰਾਹੀਂ ਕਾਊਂਸਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਦੋਵਾਂ ਧਿਰਾਂ ਵਿੱਚ ਆਪਸੀ ਤਕਰਾਰ ਖ਼ਤਮ ਹੁੰਦਾ ਹੈ ਅਤੇ ਮੁੜ ਤੋਂ ਨਵੀਂ ਪਰਿਵਾਰਕ ਜ਼ਿੰਦਗੀ ਸ਼ੁਰੂ ਹੁੰਦੀ ਹੈ। ਇਨ੍ਹਾਂ ਫੈਸਲਿਆਂ ਨਾਲ ਜਿੱਥੇ ਪਰਿਵਾਰਾਂ ਦੇ ਪੈਸੇ ਦੀ ਬੱਚਤ ਹੁੰਦੀ ਹੈ, ਉμਥੇ ਉਨ੍ਹਾਂ ਦੀ ਖੱਜਲ ਖੁਆਰੀ ਵੀ ਘੱਟਦੀ ਹੈ। ਇੰਸਪੈਕਟਰ ਜੈਸਮੀਨ ਕੌਰ ਕਾਊਸਲਿੰਗ ਇੰਚਾਰਜ ਨੇ ਦੱਸਿਆ ਕਿ ਜਿਹੜੇ ਪਰਿਵਾਰਕ ਝਗੜੇ ਸਾਲਾਂ ਬੱਧੀ ਜਾਂ ਕਈ ਮਹੀਨਿਆਂ ਵਿੱਚ ਹੱਲ ਨਹੀਂ ਹੋ ਸਕੇ। ਉਹ ਝਗੜੇ ਵੂਮੈਨ ਪੁਲਿਸ ਸਟੇਸ਼ਨ ਵਿੱਚ ਦੋਵੇਂ ਧਿਰਾਂ ਦੀ ਕਾਊਂਸਲਿੰਗ ਕਰਕੇ ਹਫ਼ਤੇ ਦੇ ਅੰਦਰ ਅੰਦਰ ਵੀ ਨਿਬੇੜੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…