Share on Facebook Share on Twitter Share on Google+ Share on Pinterest Share on Linkedin ਕੇਂਦਰੀ ਰਾਸ਼ਨ ਘੁਟਾਲੇ ਦੀ ਸੀਬੀਆਈ ਜਾਂਚ ਹੋਵੇ: ਸੁਖਬੀਰ ਬਾਦਲ ਕਾਂਗਰਸ ਸਰਕਾਰ ਨੂੰ ਤੇਲ ਕੀਮਤਾਂ 10 ਰੁਪਏ ਪ੍ਰਤੀ ਲੀਟਰ ਘਟਾਉਣ ਲਈ ਆਖਿਆ, ਕਿਹਾ ਕਿ ਪਾਰਟੀ ਕੇਂਦਰ ਸਰਕਾਰ ਨੂੰ ਵੀ ਅਜਿਹੀ ਹੀ ਕਟੌਤੀ ਕਰਨ ਲਈ ਆਖੇਗੀ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ‘ਤੇ ਹਜ਼ਾਰਾਂ ਪਿੰਡਾਂ ਤੇ ‘ਅੱਡਿਆਂ’ ‘ਤੇ ਲੱਖਾਂ ਲੋਕ ਗਰੀਬਾਂ ਨੂੰ ਰਾਸ਼ਨ ਨਾ ਦੇਣ ਤੇ ਤੇਲ ਕੀਮਤਾਂ ਵਿਚ ਕਟੌਤੀ ਕਰਨ ਸਮੇਤ ਪ੍ਰਾਈਵੇਟ ਵਿਦਿਆਰਥੀਆਂ ਦੀ ਛੇ ਮਹੀਨੇ ਦੀ ਫੀਸ ਸਰਕਾਰ ਵੱਲੋਂ ਭਰੇ ਜਾਣ ਦੀ ਹਮਾਇਤ ‘ਚ ਨਿਤਰੇ ਵਿਕਰਮ ਜੀਤ ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 7 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਰਾਸ਼ਨ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਕਾਂਗਰਸੀਆਂ ਜਿਹਨਾਂ ਨੇ ਗਰੀਬਾਂ ਲਈ ਆਏ ਰਾਸ਼ਨ ਦਾ ਘੁਟਾਲਾ ਕੀਤਾ, ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਹਨਾਂ ਨੇ ਕਾਂਗਰਸ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਲਈ ਵੀ ਆਖਿਆ। ਇਥੇ ਇਕ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਇਕ ਵਾਰ ਪੰਜਾਬ ਸਰਕਾਰ ਤੇਲ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰੇ, ਇਸ ਮਗਰੋਂ ਅਸੀਂ ਕੇਂਦਰ ਨੂੰ ਵੀ ਅਜਿਹਾ ਹੀ ਕਰਨ ਵਾਸਤੇ ਆਖਾਂਗੇ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਪੈਟਰੋਲ ਅਤੇ ਡੀਜ਼ਲ ‘ਤੇ ਆਬਕਾਰੀ ਡਿਊਟੀ ਘਟਾਉਣ ਦੀ ਮੰਗ ਕੀਤੀ ਸੀ। ਉਹਨਾ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਕੋਈ ਵੀ ਵਿਦਿਆਰਥੀ ਇਸ ਲਈ ਨਿਸ਼ਾਨਾ ਨਾ ਬਣਾਇਆ ਜਾਵੇ ਕਿਉਂਕਿ ਉਸਦੇ ਮਾਪੇ ਕੋਰੋਨਾ ਸੰਕਟ ਕਾਰਨ ਉਹਨਾਂ ਦੀ ਆਮਦਨ ਵਿਚ ਕਟੌਤੀ ਕਾਰਨ ਫੀਸਾਂ ਭਰਨ ਵਿਚ ਅਸਮਰਥ ਹਨ। ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਅਜਿਹੇ ਵਿਦਿਆਰਥੀਆਂ ਦੀ ਛੇ ਮਹੀਨੇ ਦੀ ਫੀਸ ਪੇਸ਼ਗੀ ਅਦਾ ਕਰ ਕੇ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਮੁਆਵਜ਼ਾ ਅਦਾ ਕਰਨਾ ਚਾਹੀਦਾ ਹੈ। ਇਥੇ ਧਰਨੇ ਤੋਂ ਅਗਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਬਚਾਓ’ ਨਾਅਰੇ ਤਹਿਤ ਦਿੱਤੇ ਸੱਦੇ ‘ਤੇ ਹਜ਼ਾਰਾਂ ਪਿੰਡਾਂ ਤੇ ‘ਅੱਡਿਆਂ’ ਵਿਚ ਲੱਖਾਂ ਲੋਕ ਅੱਜ ਹਮਾਇਤ ਵਿਚ ਨਿਤਰ ਆਏ ਤੇ ਉਹਨਾਂ ਨੇ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰੋਹ ਪ੍ਰਗਟ ਕੀਤਾ ਕਿ ਉਹਨਾਂ ਨੇ ਕਰੋਨਾ ਮਹਾਂਮਾਰੀ ਵੇਲੇ ਉਹਨਾਂ ਨੂੰ ਇਕੱਲਿਆਂ ਰੁਲਦਿਆਂ ਛੱਡ ਦਿੱਤਾ। ਉਹਨਾਂ ਕਿਹਾ ਕਿ ਅੱਜ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਤੇਲ ਕੀਮਤਾਂ ਅਤੇ ਬਿਜਲੀ ਦਰਾਂ ਤੇ ਹੋਰ ਟੈਕਸਾਂ ਵਿਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕਾਂਗਰਸੀਆਂ ਵੱਲੋਂ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, 4 ਹਜ਼ਾਰ ਕਰੋੜ ਰੁਪਏ ਦੇ ਬੀਜ ਘੁਟਾਲੇ ਅਤੇ ਹੁਣ ਤਾਜ਼ਾ ਬੀਮਾ ਘੁਟਾਲੇ ਸਮੇਤ ਲੜੀਵਾਰ ਘੁਟਾਲਿਆਂ ਰਾਹੀਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਾਰਨ ਅਜਿਹਾ ਹੋਇਆ ਹੈ। ਸ੍ਰੀ ਸੁਖਬੀਰ ਸਿੰਘ ਬਾਦਲ ਨੇ ਲੱਖਾਂ ਦੀ ਗਿਣਤੀ ਵਿਚ ਧਰਨਿਆਂ ਵਿਚ ਨਿਤਰ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਡਟਣ ਅਤੇ ਸਰਕਾਰ ਤੇ ਆਪਣੇ ਫਾਰਮ ਹਾਊਸ ਵਿਚ ਵਿਅਸਤ ਮੁੱਖ ਮੰਤਰੀ ਨੂੰ ਲੋਕਾਂ ਦੀ ਆਵਾਜ਼ ਸੁਣਨ ਲਈ ਮਜਬੂਰ ਕਰਨ ‘ਤੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਸੂਬੇ ਦੇ ਹਰ ਪਿੰਡ ਤੇ ਕਸਬੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਕ ਬੇਵਿਸਾਹੀ ਮਤਾ ਪਾਸ ਕੀਤਾ ਗਿਆ ਹੈ ਤੇ ਹੁਣ ਕਾਂਗਰਸ ਸਰਕਾਰ ਦੇ ਦਿਨ ਥੋੜ•ੇ ਰਹਿ ਗਏ ਹਨ। ਇਸ ਮੌਕੇ ਜ਼ੀਰਕਪੁਰ ਵਿਖੇ ਡੇਰਾ ਬਸੀ ਹਲਕੇ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਕਾਰਜਕਾਲ ਵੇਲੇ ਮੁਹਾਲੀ ਜ਼ਿਲ•ੇ ਦਾ ਵਿਕਾਸ ਕਰਨ ਲਈ ਧੰਨਵਾਦ ਕੀਤਾ ਤੇ ਦੱਸਿਆ ਕਿ ਕਿਵੇਂ ਹੁਣ ਕਾਂਗਰਸ ਦੇ ਰਾਜਕਾਲ ਵਿਚ ਸਾਰੇ ਵਿਕਾਸ ਕਾਰਜਰ ਠੱਪ ਹੋ ਕੇ ਰਹਿ ਗਏ ਹਨ। ਇਸ ਮੌਕੇ ਸੀਨੀਅਰ ਨੇਤਾ ਤੇ ਐਮ ਪੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਹਾਂਮਾਰੀ ਵੇਲੇ ਆਪ ਮਰਨ ਲਈ ਛੱਡ ਦਿੱਤਾ ਗਿਆ ਜਦਕਿ ਕਾਂਗਰਸੀ ਆਗੂ ਨਜਾਇਜ਼ ਸ਼ਰਾਬ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਵਿਚ ਸ਼ਾਮਲ ਹੋ ਕੇ ਖੁਲ•ੀ ਲੁੱਟੀ ਮਚਾ ਰਹੇ ਹਨ ਤੇ ਸਰਹੱਦੋਂ ਪਾਰ ਤੋਂ ਵੀ ਸ਼ਰਾਬ ਦੀ ਸਮਗਲਿੰਗ ਧੜੱਲੇ ਨਾਲ ਹੋ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਆਪਣੇ ਹਮਾਇਤੀਆਂ ਨੂੰ ਦੇ ਕੇ ਗਰੀਬ ਲੋਕਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸੀਆਂ ਨੇ ਇਹ ਰਾਸ਼ਨ ਖੁਲ•ੇ ਬਜ਼ਾਰ ਵਿਚ ਵੇਚ ਦਿੱਤਾ। ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਵਿਚ ਵਿਸ਼ਾਲ ਧਰਨੇ ਦੀ ਅਗਵਾਈ ਕੀਤੀ ਤੇ ਕੇਂਦਰ ਤੇ ਰਾਜ ਸਰਕਾਰ ਦੋਵਾਂ ਨੂੰ ਤੇਲ ਕੀਮਤਾਂ ਵਿਚ 10-10 ਰੁਪਏ ਪ੍ਰਤੀ ਲੀਟਰ ਕਟੌਤੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਡੀਜ਼ਲ ਦੀ ਕੀਮਤ ਬਹੁਤ ਜ਼ਿਆਦਾ ਹੈ ਤੇ ਦਿੱਲੀ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਮਹਿੰਗੀ ਹੋ ਗਈ ਹੈ ਤੇ ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਪੰਜਾਬ ਵਿਚ ਗੁਆਂਢੀ ਰਾਜਾਂ ਨਾਲੋਂ ਡੀਜ਼ਲ ਸਸਤ ਹੁੰਦਾ ਸੀ। ਜਿਹੜੇ ਬੱਚਿਆਂ ਦੇ ਮਾਪਿਆਂ ਦੀ ਮਹਾਂਮਾਰੀ ਦੌਰਾਨ ਨੌਕਰੀ ਚਲੀ ਗਈ ਜਾਂ ਵਪਾਰਕ ਨੁਕਸਾਨ ਹੋਇਆ ਤੇ ਉਹ ਫੀਸ ਭਰਨ ਤੋਂ ਅਸਮਰਥ ਹਨ, ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਬੱਚਿਆਂ ਦੀ ਛੇ ਮਹੀਨੇ ਦੀ ਫੀਸ ਆਪ ਭਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹਾ ਫੀਸ ਭਰਨ ਤੋਂ ਅਸਮਰਥ ਮਾਪਿਆਂ ਦੇ ਬੱਚਿਆਂ ਦਾ ਭਵਿੱਖ ਬਚਾਉਣ ਪ੍ਰਤੀ ਇਕ ਛੋਟਾ ਕਦਮ ਹੋਵੇਗਾ ਜਿਸਦੇ ਚਿਰ ਕਾਲੀ ਨਤੀਜੇ ਹੋਣਗੇ। ਅਕਾਲੀ ਦਲ ਦੇ ਆਗੂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਿਵੇਂ ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਨਾਲ ਰਲੇ ਹੋਏ ਹਨ ਤੇ ਉਹਨਾਂ ਨੇ ਇਕ ਫਰੈਂਡਲੀ ਮੈਚ ਖੇਡ ਕੇ ਇਹ ਯਕੀਨੀ ਬਣਾਇਆ ਕਿ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਤੋਂ ਦਾਖਲਾ ਤੇ ਟਿਊਸ਼ਨ ਫੀਸ ਲੈ ਸਕਦੇ ਹਨ। ਰੋਪੜ ਵਿਚ ਧਰਨੇ ਦੀ ਅਗਵਾਈ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰ ਹੋ ਕੇ ਧਰਨੇ ਦੇਣੇ ਪਏ ਹਨ ਕਿਉਂਕਿ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਵਿਰੋਧੀ ਨੀਤੀਆਂ ਅਪਣਾ ਰਹੇ ਹਨ ਤੇ ਉਹਨਾਂ ਨੇ ਮਹਾਂਮਾਰੀ ਵੇਲੇ ਲੋਕਾਂ ‘ਤੇ ਸਹਿਆ ਨਾ ਜਾ ਸਕਣ ਵਾਲਾ ਬੋਝ ਪਾਇਆ ਹੈ। ਉਹਨਾਂ ਕਿਹਾ ਕਿ ਲੋਕ ਰਾਹਤ ਦੀ ਉਡੀਕ ਕਰ ਰਹੇ ਹਨ ਪਰ ਕਾਂਗਰ ਸਰਕਾਰ ਨੇ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਤੇ ਹੋਰ ਟੈਕਸ ਠੋਕ ਕੇ ਲੋਕਾਂ ਸਿਰ ਨਵਾਂ ਬੋਝ ਪਾ ਦਿੱਤਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਨੇ ਰੇਤ ਮਾਫੀਆ ਨੂੰ ਖੁਲ•ਾ ਛੱਡ ਰੱਖਿਆ ਹੈ ਤੇ ਇਸ ਕਾਰਨ ਸੂਬੇ ਦੇ ਖਜ਼ਾਨੇ ਦੀ ਕੀਮਤ ‘ਤੇ ਕਾਂਗਰਸੀ ਆਪਣੇ ਆਪ ਨੂੰ ਅਮੀਰ ਬਣਾ ਰਹੇ ਹਨ। ਅੱਜ ਸੂਬੇ ਭਰ ਵਿਚ ਧਰਨਿਆਂ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਪੁਰਾ ਅਤੇ ਮੁਹਾਲੀ, ਜ਼ਿਲ•ਾ ਮੋਗਾ ਵਿਚ ਜਥੇਦਾਰ ਤੋਤਾ ਸਿੰਘ, ਜ਼ਿਲ•ਾ ਅੰਮ੍ਰਿਤਸਰ ਵਿਚ ਬਿਕਰਮ ਸਿੰਘ ਮਜੀਠੀਆ, ਗੁਰਦਾਸਪੁਰ ਵਿਚ ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ ਤੇ ਰਵੀਕਰਨ ਸਿੰਘ ਕਾਹਲੋਂ, ਫਿਰੋਜ਼ਪੁਰ ਵਿਚ ਅਵਤਾਰ ਸਿੰਘ ਜ਼ੀਰਾ, ਵਰਦੇਵ ਮਾਨ ਤੇ ਜੋਗਿੰਦਰ ਜਿੰਦੂ, ਕਪੂਰਥਲਾ ਵਿਚ ਡਾ. ਉਪਿੰਦਰਜੀਤ ਕੌਰ ਤੇ ਬੀਬੀ ਜਗੀਰ ਕੌਰ, ਲੁਧਿਆਣਾ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਤੇ ਮਨਪ੍ਰੀਤ ਸਿੰਘ ਅਯਾਲੀ ਤੇ ਰਣਜੀਤ ਸਿੰਘ ਢਿੱਲੋਂ, ਜਲੰਧਰ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂ ਤੇ ਬਲਦੇਵ ਸਿੰਘ ਖਹਿਰਾ ਅਤੇ ਸਰਬਜੀਤ ਸਿੰਘ ਮੱਕੜ, ਪਟਿਆਲਾ ਵਿਚ ਸੁਰਜੀਤ ਸਿੰਘ ਰੱਖੜਾ ਤੇ ਹਰਪਾਲ ਜੁਨੇਜਾ, ਬਠਿੰਡਾ ਵਿਚ ਸਿਕੰਦਰ ਸਿੰਘ ਮਲੂਕਾ, ਜਗਦੀਪ ਸਿੰਘ ਨਕਈ, ਸਰੂਪ ਚੰਦ ਸਿੰਗਲਾ ਤੇ ਦਰਸ਼ਨ ਸਿੰਘ ਕੋਟਫੱਤਾ, ਮਾਨਸਾ ਵਿਚ ਬਲਵਿੰਦਰ ਸਿੰਘ ਭੂੰਦੜ, ਦਿਲਰਾਜ ਸਿੰਘ ਭੂੰਦੜ ਤੇ ਜਗਦੀਪ ਸਿੰਘ ਨਕਈ ਤੇ ਡਾ. ਨਿਸ਼ਾਨ ਸਿੰਘ, ਮੁਕਤਸਰ ਵਿਚ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਫਰੀਦਕੋਟ ਵਿਚ ਮਨਤਾਰ ਸਿੰਘ ਬਰਾੜ ਤੇ ਸੂਬਾ ਸਿੰਘ ਬਾਦਲ, ਸੰਗਰੂਰ ਵਿਚ ਕੰਵਲਜੀਤ ਸਿੰਘ ਕੀਤੂ ਤੇ ਬਲਬੀਰ ਸਿੰਘ ਘੁੰਨਸ ਤੇ ਸਤਨਾਮ ਸਿੰਘ ਰਾਹੀ, ਹੁਸ਼ਿਆਰਪੁਰ ਵਿਚ ਸੋਹਣ ਸਿੰਘ ਠੰਢਲ, ਮਹਿੰਦਰ ਕੌਰ ਜੋਸ਼ੀ, ਅਰਵਿੰਦਰ ਰਸੂਲਪੁਰ, ਜਤਿੰਦਰ ਸਿੰਘ ਲਾਲੀ ਬਾਜਵਾ ਤੇ ਸਰਬਜੋਤ ਸਿੰਘ ਸਾਬੀ ਤੇ ਸੁਰਿੰਦਰ ਸਿੰਘ, ਰੋਪੜ ਵਿਚ ਡਾ. ਦਲਜੀਤ ਸਿੰਘ ਚੀਮਾ, ਹਰਮੋਹਨ ਸਿੰਘ ਸੰਧੂ ਤੇ ਪਰਮਜੀਤ ਸਿੰਘ ਮੱਕੜ ਤੇ ਪਰਮਜੀਤ ਸਿੰਘ ਲੱਖੇਵਾਲ, ਤਰਨਤਾਰਨ ਵਿਚ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਇਕਬਾਲ ਸਿੰਘ ਅਤੇ ਅਲਵਿੰਦਰਪਾਲ ਸਿੰਘ ਪੱਖੋਕੇ, ਨਵਾਂਸ਼ਹਿਰ ਵਿਚ ਡਾ. ਸੁਖਵਿੰਦਰ ਸੁੱਖੀ, ਜਰਨੈਲ ਸਿੰਘ ਵਾਹਿਦ ਤੇ ਬੁੱਧ ਸਿੰਘ ਬਲਾਕੀ, ਜ਼ਿਲ•ਾ ਫਤਿਹਗੜ• ਸਾਹਿਬ ਵਿਚ ਦਰਬਾਰਾ ਸਿੰਘ ਗੁਰੂ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਧਰਨਿਆਂ ਦੀ ਅਗਵਾਈ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ