
ਚੱਪੜਚਿੜੀ ਸਕੂਲ ਵਿੱਚ ਸੀਬੀਐਸਈ ਕਲਸਟਰ 4 ਰੋਜ਼ਾ 18ਵਾਂ ਕਬੱਡੀ ਟੂਰਨਾਮੈਂਟ ਸਮਾਪਤ
ਲੜਕੀਆਂ ਵਿੱਚ ਸਰਕਾਰੀ ਸਕੂਲ ਸੁੰਦਰ ਨਗਰ ਤੇ ਚਮਨ ਵਾਟਿਕਾ ਅੰਬਾਲਾ, ਲੜਕੇ ਵਿੱਚ ਐਂਜਲ ਸਕੂਲ ਹਰਿਆਣਾ ਤੇ ਕਸੌਲੀ ਸਕੂਲ ਜੇਤੂ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਇੱਥੋਂ ਦੇ ਸੈਕਟਰ-92 ਸਥਿਤ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸਕੂਲ ਵਿੱਚ ਚੱਲ ਰਿਹਾ ਸੀਬੀਐਸਈ ਕਲਸਟਰ 18ਵਾਂ ਕਬੱਡੀ ਟੂਰਨਾਮੈਂਟ ਐਤਵਾਰ ਨੂੰ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਕੂਲ ਦੇ ਡਾਇਰੈਕਟਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਚਾਰ ਦਿਨਾਂ ਟੂਰਨਾਮੈਂਟ ਦੇ ਅੰਤਿਮ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨਿਰਮਲ ਸਿੰਘ ਅਤੇ ਖਰੜ ਦੇ ਡੀਐਸਪੀ ਦੀਪ ਕਮਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਅੰਡਰ-17 ਅਤੇ 19 ਵਿੱਚ ਭਾਗ ਲੈਣ ਵਾਲੀ ਜੇਤੂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਅੰਤਮ ਦਿਨ ਫਾਈਨਲ ਮੁਕਾਬਲੇ ਹੋਏ। ਜਿਸ ਵਿੱਚ ਅੰਡਰ-17 ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਸੁੰਦਰ ਨਗਰ ਹਿਮਾਚਲ ਪ੍ਰਦੇਸ਼ ਦੀ ਟੀਮ ਜੇਤੂ ਰਹੀ। ਜਦੋਂ ਕਿ ਮੇਜਬਾਨ ਗੁਰੂ ਨਾਨਕ ਫਾਉਂਡੇਸ਼ਨ ਸਕੂਲ ਦੀ ਟੀਮ ਰਨਰ ਅਪ ਰਹੀ। ਇਸੇ ਤਰ੍ਹਾਂ ਅੰਡਰ-19 ਵਿੱਚ ਚਮਨ ਵਾਟਿਕਾ ਸਕੂਲ ਅੰਬਾਲਾ ਜੇਤੂ ਰਹੀ। ਅੰਡਰ-17 ਲੜਕੇ ਵਿੱਚ ਐਂਜਲ ਪਬਲਿਕ ਸਕੂਲ ਹਰਿਆਣਾ ਦੀ ਟੀਮ ਜੇਤੂ ਬਣੀ। ਵਿਵੇਕ ਸਕੂਲ ਬੱਦੀ ਦੀ ਟੀਮ ਫਸਟ ਰਨਰ ਅਪ ਰਹੀ। ਅੰਤ ਵਿੱਚ ਕਰਵਾਇਆ ਗਿਆ ਅੰਡਰ-19 ਲੜਕੇ ਦੀ ਟੀਮ ਦਾ ਫਾਈਨਲ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਇਹ ਮੈਚ ਕਸੌਲੀ ਇੰਟਰ ਨੈਸ਼ਰਲ ਪਬਲਿਕ ਸਕੂਲ ਅਤੇ ਦੂਨ ਵੈਲੀ ਸਕੂਲ ਦੇ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਕਸੌਲੀ ਸਕੂਲ ਦੀ ਟੀਮ ਨੇ ਜੇਤੂ ਟਰਾਫੀ ਉੱਤੇ ਕਬਜ਼ਾ ਕੀਤਾ। ਟੂਰਨਾਮੈਂਟ ਦੇ ਦੌਰਾਨ ਲੜਕੀਆਂ ਦੇ ਅੰਡਰ-17 ਵਿੱਚ ਪ੍ਰਵੀਨ ਠਾਕੁਰ (ਸਰਕਾਰੀ ਸਕੂਲ ਮੰਡੀ) ਅਤੇ ਅੰਡਰ-19 ਵਿੱਚ ਸਰਵਜੋਤ ਕੌਰ (ਗੁਰੂ ਨਾਨਕ ਫਾਉਂਡੇਸ਼ਨ ਸਕੂਲ) ਨੂੰ ਬੈੱਸਟ ਪਲੇਅਰ ਆਫ਼ ਦਾ ਟੂਰਨਾਮੈਂਟ ਦਿੱਤਾ ਗਿਆ। ਲੜਕੇ ਦੇ ਅੰਡਰ-17 ਵਿੱਚ ਰਾਹੁਲ ਸਾਗਰ (ਅਲਪਾਇਨ ਸਕੂਲ) ਅਤੇ ਅੰਡਰ-19 ਵਿੱਚ ਪਰਮਵੀਰ ਸਿੰਘ (ਕਸੌਲੀ ਇੰਟਰ ਨੈਸ਼ਰਲ ਸਕੂਲ) ਨੇ ਬੈੱਸਟ ਪਲੇਅਰ ਆਫ਼ ਦਾ ਟੂਰਨਾਮੇਂਟ ਦਾ ਖ਼ਿਤਾਬ ਜਿੱਤਿਆ। ਇਸ ਮੌਕੇ ਮੇਜਬਾਨ ਸਕੂਲ ਦੇ ਬੱਚਿਆਂ ਦੁਆਰਾ ਸ਼ਾਨਦਾਰ ਰੰਗਾਰੰਗ ਪਰੋਗਰਾਮ ਅਤੇ ਗੱਤਕਾ ਦੀ ਪੇਸ਼ਕਾਰੀ ਵੀ ਦਿੱਤੀ ਗਈ।