nabaz-e-punjab.com

ਸੀਬੀਐਸਈ ਨਤੀਜਾ: ਮੁਹਾਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ, ਕੁੜੀਆਂ ਦੀ ਸਰਦਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਸੀਬੀਐਸਈ ਵੱਲੋਂ ਅੱਜ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ਵਿੱਚ ਸਥਾਨਕ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸੀਬੀਐਸਈ ਦੇ ਨਤੀਜਿਆਂ ਵਿੱਚ ਵੀ ਕੁੜੀਆਂ ਨੇ ਬਾਜੀ ਮਾਰੀ ਹੈ। ਸਕੂਲਾਂ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਦੂਨ ਇੰਟਰਨੈਸ਼ਨਲ ਸਕੂਲ ਮੁਹਾਲੀ ਦੀ ਦਸਵੀਂ ਜਮਾਤ ਵਿੱਚ ਉੱਨਤ ਕੌਰ, ਮਾਨਵ ਮੰਗਲ ਸਕੂਲ ਦੀ ਅਦਿੱਤੀ ਚੌਹਾਨ ਅਤੇ ਮਾਈਡ ਟਰੀ ਸਕੂਲ ਦੀ ਬਲਜੀਤ ਕੌਰ ਨੇ 99.6 ਫੀਸਦੀ ਬਰਾਬਰ ਅੰਕ ਹਾਸਲ ਕਰਕੇ ਮੁਹਾਲੀ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਸੈਕਰਡ ਸੋਲਜ ਸਕੂਲ ਦੀ ਸਿਮਰਨ ਕੌਰ ਨੇ 99 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ।
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੇ ਵਿਦਿਆਰਥੀਆਂ ਦੇ ਬਾਰ੍ਹਵੀਂ ਜਮਾਤ ਦਾ ਸੀਬੀਐਸਈ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਾਇੰਸ ਦੀ ਹਿਮਾਂਸ਼ੀ ਗੂੰਜੇ ਨੇ 97.2 ਫੀਸਦੀ, ਡਿੰਕੀ ਕਪੂਰ ਨੇ 95 ਫੀਸਦੀ, ਮਨਪ੍ਰੀਤ ਕੌਰ ਨੇ 93.4 ਫੀਸਦੀ ਅਤੇ ਕਰਨਪ੍ਰੀਤ ਸਿੰਘ ਨੇ 91.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਆਰਟਸ ਗਰੁੱਪ ਦੀ ਵਿਦਿਆਰਥਣ ਰਾਜਮੀਤ ਕੌਰ ਨੇ 91.4 ਫੀਸਦੀ ਤੇ ਝਿਲਮਾ ਠਾਕੁਰ ਨੇ 90.4 ਫੀਸਦੀ ਅਤੇ ਕਾਮਰਸ ਦੀ ਕਾਵਿਸ਼ ਝਾਵੇਰੀ ਨੇ 94.8 ਫੀਸਦੀ ਹਾਸਲ ਕੀਤੇ ਹਨ।
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਜਸਮੀਤ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਦੀ ਕਿਰਨਦੀਪ ਕੌਰ (ਆਰਟਸ) 97.2 ਫੀਸਦੀ, ਅਕਸ਼ਿਤਾ ਪਾਠਕ (ਨਾਨ-ਮੈਡੀਕਲ) 96.8 ਫੀਸਦੀ, ਅਹਿਮਅਜੀਜ ਸਿੰਘ ਸੁਮਨ (ਨਾਨ-ਮੈਡੀਕਲ) 95.6 ਫੀਸਦੀ, ਗੁਰਲੀਨ ਕੌਰ (ਆਰਟਸ) 94 ਫੀਸਦੀ ਅਤੇ ਰਬਨੂਰ ਸਿੰਘ (ਆਰਟਸ) 89.8 ਫੀਸਦੀ ਅੰਕ ਹਾਸਲ ਕੀਤੇ। ਦਸਵੀ ਦੇ ਪ੍ਰਭਸਿਮਰਨ ਸਿੰਘ ਜਸੋਵਾਲ ਨੇ 94.2 ਫੀਸਦੀ, ਰੀਆ ਮਾਨ ਨੇ 91.8 ਫੀਸਦੀ, ਅਰਪਿਤ ਕੌਰ ਨੇ 90 ਫੀਸਦੀ ਅੰਕ ਹਾਸਲ ਕੀਤੇ। ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…