
ਸੀਜੀਸੀ ਗਰੁੱਪ ਦੇ ਝੰਜੇੜੀ ਕੈਂਪਸ ਵਿੱਚ ਸੀਈਸੀ-ਹੈੱਕਥਨ ਦਾ ਆਯੋਜਨ
ਚੁਣੀਆਂ ਦਸ ਟੀਮਾਂ ਕੌਮੀ ਸਮਾਰਟ ਇੰਡੀਆ ਹੈਕਥਨ 2022 ਵਿਚ ਲੈਣਗੇ ਹਿੱਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਕੈਂਪਸ ਵਿੱਚ ਸੀਈਸੀ ਹੈੱਕਾਥਨ ਆਫਲਾਈਨ ਮੋਡ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦਾ ਮੁੱਖ ਮੰਤਵ ਕੌਮੀ ਪੱਧਰ ’ਤੇ ਹੋਣ ਵਾਲੀ ਸਮਾਰਟ ਇੰਡੀਆ ਹੈਕਥਨ 2022 ਦੀ ਕੈਂਪਸ ਦੀਆਂ ਟੀਮਾਂ ਚੁਣਨਾ ਸੀ। ਤਕਨੀਕ ਅਤੇ ਜਾਣਕਾਰੀ ਦੇ ਸੁਮੇਲ ਇਸ ਚੋਣ ਮੁਕਾਬਲੇ ਦੇ ਮੁੱਖ ਮਹਿਮਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਡਾ. ਆਦਰਸ਼ ਪਾਲ ਵਿੱਜ ਸਨ। ਜਦ ਕਿ ਵੀਵੋ ਮੋਬਾਈਲ ਕੰਪਨੀ ਦੇ ਸੇਲਜ਼ ਹੈੱਡ, ਪੰਜਾਬ ਪੁਨੀਤ ਮਹਾਜਨ, ਗੁਰਮੀਤ ਸ਼ਰਮਾ, ਈਈ ਐੱਸਪੀਐੱਲ ਦੇ ਚੀਫ਼ ਓਪਰੇਟਿੰਗ ਅਫ਼ਸਰ ਅਤੇ ਚੰਡੀਗੜ੍ਹ ਇੰਸਟੀਚਿਊਟ ਆਫ਼ ਡਰੋਨਜ਼ ਦੇ ਸੀਈਓ ਸੰਨੀ ਕੁਮਾਰ ਵਿਸ਼ੇਸ਼ ਮਹਿਮਾਨ ਸਨ। ਮੁੱਖ ਮਹਿਮਾਨ ਨੇ ਇਸ ਆਫਲਾਈਨ ਮੋਡ ਮੁਕਾਬਲੇ ਦੀ ਸ਼ੁਰੂਆਤ ਕਰਦੇ ਹੋਏ ਸਭ ਟੀਮਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।
ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 20 ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਟੀਮਾਂ ਨੂੰ ਦੋ ਸਮੂਹ ਹਾਰਡਵੇਅਰ ਅਤੇ ਸਾਫ਼ਟਵੇਅਰ ਵਿੱਚ ਵੰਡਿਆ ਗਿਆ। ਹਾਰਡਵੇਅਰ ਸਮੂਹਾਂ ਵਿਚ ਮੁਕਾਬਲੇ ਦੌਰਾਨ ਟੀਮਾਂ ਨੇ ਵਰਕਸ਼ਾਪ ਵਿਚ ਜੱਜਾਂ ਦੇ ਸਾਹਮਣੇ ਆਪਣੇ ਹਾਰਡਵੇਅਰ ਆਧਾਰਿਤ ਪ੍ਰਾਜੈਕਟਾਂ ਦੇ ਕੰਮਾਂ ਦਾ ਪ੍ਰਦਰਸ਼ਨ ਕੀਤ। ਇਨ੍ਹਾਂ ਟੀਮਾਂ ਦੇ ਮੈਂਬਰ ਉਹ ਵਿਦਿਆਰਥੀ ਸਨ ਜੋ ਨਵੀਨਤਾਕਾਰੀ ਵਿਚਾਰਾਂ ਨਾਲ ਭਰੇ ਹੋਏ ਸਨ ਅਤੇ ਜਿਨ੍ਹਾਂ ਦਾ ਟੀਚਾ ਈਵੈਂਟ ਦੇ ਅੰਤ ਤੱਕ ਇਕ ਕਾਰਜਸ਼ੀਲ ਉਤਪਾਦ ਜਾਂ ਪ੍ਰੋਟੋਟਾਈਪ ਬਣਾਉਣਾ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਵੀਹ ਟੀਮਾਂ ਵਿਚੋਂ ਦਸ ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਇਹ ਟੀਮਾਂ ਕੌਮੀ ਪੱਧਰ ’ਤੇ ਹੋਣ ਵਾਲੀ ਸਮਾਰਟ ਇੰਡੀਆ ਹੈਕਥਨ 2022 ਵਿੱਚ ਸੀਜੀਸੀ ਝੰਜੇੜੀ ਕੈਂਪਸ ਦੀ ਨੁਮਾਇੰਦਗੀ ਕਰਨਗੀਆਂ। ਇਸ ਦੇ ਨਾਲ ਹੀ ਇਨ੍ਹਾਂ ਚੁਣੀਆਂ ਦਸ ਟੀਮਾਂ ਵਿੱਚ ਪੰਜ ਟੀਮਾਂ ਨੂੰ ਬੈੱਸਟ ਟੀਮ ਵਜੋਂ ਵੀ ਚੁਣਿਆਂ ਗਿਆ। ਇਨ੍ਹਾਂ ਚੁਣੀਆਂ ਪੰਜ ਟੀਮਾਂ ਟੇਕੀ ਸਟੇਨਜ਼, ਥੰਡਰ ਰਾਈਟਰਜ਼, ਸੀਜੇਬੀ, ਪੈਂਥਰ ਅਤੇ ਏਐੱਸ ਕੋ

ਡਰਜ਼ ਨੂੰ ਬੈੱਸਟ ਟੀਮਾਂ ਵਜੋਂ ਚੁਣਦੇ ਹੋਏ ਵੀਵੋ ਕੰਪਨੀ ਵੱਲੋਂ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੇ ਨਾਲ ਹੀ ਮੁੱਖ ਮਹਿਮਾਨ ਡਾ. ਵਿਜ ਵੱਲੋਂ ਜੇਤੂ ਟੀਮਾਂ ਨੂੰ ਸੈਟੀਫੀਕੇਟ ਵੀ ਪ੍ਰਦਾਨ ਕੀਤੇ ਗਏ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਝੰਜੇੜੀ ਕੈਂਪਸ ਵਿਚ ਟੀਮਾਂ ਵੱਲੋਂ ਵਿਖਾਈ ਗਈ ਬਿਹਤਰੀਨ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਸੰਸਥਾ ਸੀਜੀਸੀ ਝੰਜੇੜੀ ਕੈਂਪਸ ਵਿੱਚ ਹਰ ਨਵੀਨਤਮ ਤਕਨੀਕ ਅਤੇ ਨਵੀਨਤਮ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਹੈਕਥਨ 2022 ਲਈ ਜਿਸ ਤਰ੍ਹਾਂ ਦਾ ਜੋਸ਼ ਵਿਦਿਆਰਥੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਇਸ ਤੋਂ ਲਗਦਾ ਹੈ ਕਿ ਅੱਜ ਦੀ ਨੌਜਵਾਨ ਪੀੜੀ ਤਕਨੀਕ ਅਤੇ ਨਵੀਆਂ ਖੋਜਾਂ ਲਈ ਬਹੁਤ ਉਤਸ਼ਾਹਿਤ ਹਨ। ਇਸ ਮੌਕੇ ਮੁੱਖ ਮਹਿਮਾਨ ਡਾ ਵਿੱਜ ਅਤੇ ਬਾਕੀ ਮਹਿਮਾਨਾਂ ਨੂੰ ਸੀਜੀਸੀ ਝੰਜੇੜੀ ਕੈਂਪਸ ਮੈਨੇਜਮੈਂਟ ਵੱਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।