Share on Facebook Share on Twitter Share on Google+ Share on Pinterest Share on Linkedin ਐੱਮਐੱਸਐੱਮਈ ਇਨੋਵੇਟਿਵ ਸਕੀਮ ਲਈ ਸੀਈਸੀ ਲਾਂਡਰਾਂ ਨੂੰ ‘ਹੋਸਟ ਇੰਸਟੀਚਿਊਟ’ ਵਜੋਂ ਮਿਲੀ ਮਾਨਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ), ਸੀਜੀਸੀ ਲਾਂਡਰਾਂ ਨੂੰ ਏਸੀ ਅਤੇ ਡੀਸੀ ਐੱਮਐੱਸਐੱਮਈ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ‘ਹੋਸਟ ਇੰਸਟੀਚਿਊਟ’ (ਐੱਚਆਈ) ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਵੱਡੀ ਪ੍ਰਾਪਤੀ ਅਦਾਰੇ ਨੂੰ ਐੱਮਐੱਸਐੱਮਈ ਇਨੋਵੇਟਿਵ (ਇਨਕਿਊਬੇਸ਼ਨ ਕੰਪੋਨੈਂਟ) ਅਤੇ ਐੱਮਐੱਸਐੱਮਈ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਹੋਰ ਯੋਜਨਾਵਾਂ ਦੇ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ (ਫੰਡ ਹਾਸਲ ਕਰਨ) ਲਈ ਨਵੀਨਤਾਕਾਰੀਆਂ ਅਤੇ ਐੱਮਐੱਸਐੱਮਈ ਤੋਂ ਪ੍ਰਾਪਤ ਕੀਤੇ ਨਵੇਂ ਵਿਚਾਰਾਂ ਨੂੰ ਪ੍ਰਸਤੁਤ ਕਰਨ ਲਈ ਅਧਿਕਾਰਿਤ ਕਰੇਗੀ। ਐੱਚਆਈ ਦੇ ਤੌਰ ’ਤੇ ਸੀਈਸੀ, ਸੀਜੀਸੀ ਲਾਂਡਰਾ ਆਪਣੇ ਵਿਚਾਰਧਾਰਕ ਿਵਿਦਆਰਥੀਆਂ ਸਣੇ ਹੋਰ ਨਵੀਨਤਾਕਾਰੀ ਅਤੇ ਉੱਦਮੀਆਂ ਨੂੰ ਪ੍ਰਭਾਵੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਹੋਵੇਗਾ। ਜਿਸ ਨਾਲ ਉਨ੍ਹ੍ਹਾਂ ਦੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਲਈ ਭਰਪੂਰ ਮਦਦ ਮਿਲੇਗੀ। ਜਿਸ ਦੇ ਨਤੀਜੇ ਵਜੋਂ ਸੀਜੀਸੀ ਦੇ ਇੱਕ ਆਤਮ-ਨਿਰਭਰ ਰਾਸ਼ਟਰ ਜਾਂ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੇ ਸੰਕਲਪ ਨੂੰ ਦ੍ਰਿੜਤਾ ਮਿਲੇਗੀ। ਇਸ ਮਹੱਤਵਪੂਰਨ ਵਿਕਾਸ ਦੇ ਜ਼ਰੀਏ ਸੀਜੀਸੀ ਅਦਾਰਾ ਵਿਅਕਤੀਗਤ ਇਨੋਵੇਟਰਾਂ ਨੂੰ ਤਕਨੀਕੀ ਅਧਾਰਿਤ ਉਦਮੀ ਬਣਨ ਵਿੱਚ ਮਦਦ ਕਰਦੇ ਹੋਏ ਉਨ੍ਹਾਂ ਦੀ ਅਣਵਰਤੀ ਰਚਨਾਤਮਕਤਾ (ਕਲਾ) ਨੂੰ ਬੜਾਵਾ ਦੇਣ ਅਤੇ ਸਮੱਰਥਨ ਦੇਣ ਦੀ ਕੋਸ਼ਿਸ਼ ਕਰੇਗਾ। ਮਾਇਕਰੋ, ਸਮੋਲ ਐਂਡ ਮੀਡੀਅਮ ਐਂਟਰਪ੍ਰਾਈਸ ਮਨਿਸਟਰੀ (ਐੱਮਐੱਸਐੱਮਈ) ਦਾ ਮੁੱਖ ਉਦੇਸ਼ ਆਪਣੀ ਐੱਮਐੱਸਐੱਮਈ ਇਨੋਵੇਟਿਵ ਸਕੀਮ ਦੇ ‘ਇਨਕਿਊਬੇਸ਼ਨ ਕੰਪੋਨੈਂਟ’ ਤਹਿਤ ਕਲਾ (ਰਚਨਾ) ਨੂੰ ਬੜਾਵਾ ਦੇਣਾ ਹੈ ਅਤੇ ਇਸ ਦੇ ਨਾਲ ਹੀ ਐੱਮਐੱਸਐੱਮਈਜ਼ ਵਿੱਚ ਉਨ੍ਹਾਂ ਨਵੀਨਤਾਕਾਰੀ ਤਕਨੀਕਾਂ ਨੂੰ ਅਪਨਾਉਣ ਤੇ ਜ਼ੋਰ ਦੇਣਾ ਹੈ ਜੋ ‘ਪਰੂਫ ਆਫ਼ ਕੰਸੈਪਟ’ ਪੱਧਰ ’ਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਚਾਹੁੰਦੇ ਹਨ। ਇਹ ਅਜਿਹੇ ਸਮੱਰਥਕਾਂ ਨਾਲ ਭਾਗੀਦਾਰੀ ਕਰਨ ਤੇ ਵੀ ਜ਼ੋਰ ਦਿੰਦਾ ਹੈ ਜੋ ਕਿ ਐਮਐੱਸਐੱਮਈਸ ਨੂੰ ਡਿਜ਼ਾਇਨ, ਰਣਨੀਤੀ ਅਤੇ ਐਗਜ਼ੀਕਿਊਸ਼ਨ ਵਿੱਚ ਮਦਦ ਕਰ ਕੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਸਲਾਹ ਦੇਣਗੇ। ਦੇਸ਼ ਦੇ ਜੀਡੀਪੀ ਵਿੱਚ ਲਗਭਗ 30 ਫੀਸਦੀ ਹਿੱਸਾ ਪਾਉਂਦੇ ਹੋਏ ਐੱਮਐੱਸਐੱਮਈ ਲਗਭਗ 11 ਕਰੋੜ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਕੁੱਲ ਨਿਰਯਾਤ ਦਾ ਲਗਭਗ 40 ਫੀਸਦ ਬਣਾਉਂਦੇ ਹਨ। ਇਸ ਇਤਿਹਾਸਿਕ ਮਾਨਤਾ ਲਈ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਸਮੂਹ ਸੀਜੀਸੀ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਜਿੱਤ ਨੇ ਸੀਜੀਸੀ ਲਾਂਡਰਾਂ ਦੇ ਉਦਮੀ ਕਲਚਰ ਨੂੰ ਬੜਾਵਾ ਦੇਣ ਦੇ ਸੰਕਲਪ ਨੂੰ ਪੂਰਾ ਕੀਤਾ ਹੈ। ਇਸ ਨਾਲ ਉਭਰਦੇ ਖੋਜਕਾਰਾਂ ਨੂੰ ਸਫਲ ਬਣਨ, ਸਕੇਲਅੱਪ ਕਰਨ ਅਤੇ ਟਿਕਾਊ ਕਾਰੋਬਾਰ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਮਿਲੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ