Nabaz-e-punjab.com

ਸੈਕਟਰ-70 ਦੇ ਸਪੈਸ਼ਲ ਪਾਰਕ ਵਿੱਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਐੱਮਆਈਜੀ ਸੁਪਰ ਐਸੋਸੀਏਸਨ ਵੱਲੋਂ ਬੀਤੀ ਸ਼ਾਮ ਸਪੈਸ਼ਲ ਪਾਰਕ ਨੰਬਰ-32 ਵਿੱਚ ਆਜ਼ਾਦੀ ਦਿਹਾੜਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਆਜ਼ਾਦੀ ਦੀਆਂ ਮੁਬਾਰਕਾਂ ਦਿੰਦਿਆਂ ਲੋਕਾਂ ਨੂੰ ਆਜ਼ਾਦੀ ਦੀ ਰਾਖੀ ਕਰਨ ਲਈ ਚੌਕਸ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਆਜ਼ਾਦੀ ਤੋਂ ਬਿਨ੍ਹਾਂ ਅਜੇ ਸਮਾਜਿਕ, ਆਰਥਿਕ, ਸੱਭਿਆਚਾਰਿਕ, ਭਾਸ਼ਾਈ ਤੇ ਧਾਰਮਿਕ ਖੇਤਰਾਂ ਵਿੱਚ ਹਾਕਮਾਂ ਦਾ ਪੱਖਪਾਤੀ ਵਿਤਕਰਾ ਜਾਰੀ ਹੈ ਅਤੇ ਜਮਹੂਰੀ ਹੱਕਾਂ ਦਾ ਕਾਫ਼ੀਆ ਤੰਗ ਕੀਤਾ ਜਾ ਰਿਹਾ ਹੈ। ਸੋ ਜਮਹੂਰੀਅਤ ਦੀ ਰਾਖੀ ਲਈ ਲੋਕਾਂ ਨੂੰ ਹਮੇਸ਼ਾਂ ਚੌਕਸੀ ਤੇ ਲਾਮਬੰਦੀ ਰੱਖਣੀ ਜ਼ਰੂਰੀ ਹੈ।
ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਸਕਿੱਟਾਂ, ਕਵਿਤਾਵਾਂ ਤੇ ਕੁਇਜ਼ ਪੇਸ਼ ਕੀਤੇ ਅਤੇ ਵਾਰਡ ਦੇ ਸੀਨੀਅਰ ਸਿਟੀਜ਼ਨ ਤੇ ਨੌਜਵਾਨਾਂ ਨੇ ਵੀ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਗੀਤ ਪੇਸ਼ ਕਰਨ ਵਾਲਿਆਂ ਵਿੱਚ ਆਰ ਕੇ ਗੁਪਤਾ, ਸੋਭਾ ਗੌਰੀਆ, ਨੀਲਮ ਚੋਪੜਾ, ਪੰਕੇਸ਼ ਕੁਮਾਰ, ਗੁਲਦੀਪ ਸਿੰਘ, ਹਰਿੰਦਰ ਕੌਰ, ਦਲਬੀਰ ਸਿੰਘ, ਸੁਰਿੰਦਰ ਕੁਮਾਰ, ਕੀਰਤੀ ਸ਼ਰਮਾ, ਸੁਖਮਨ, ਯਾਸਿਕਾ, ਮਨਵੀਰ, ਹਰਮਨਦੀਪ, ਸਰਮਿਸ਼ਟਾ, ਪਰੀ ਜੈਨ, ਪ੍ਰਿਆ, ਮਿਹਰ ਗਿੱਲ, ਸੀਮਾ, ਗੁਰਸੀਰਤ, ਇਸ਼ਪ੍ਰੀਤ ਤੇ ਦੀਪ ਸਨ। ਇਸ ਮੌਕੇ ਪੜ੍ਹਾਈ, ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਵਧੀਆਂ ਰਿਕਾਰਡ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਅਦਿੱਤਿਆ, ਅੰਗਦ, ਆਕਰਿਤੀ, ਅਪੂਰਵਾ, ਬ੍ਰਹਮਲੀਨ ਕੌਰ, ਗੁਰਨੂਰ, ਜਸ਼ਨ ਪੁਰੀ, ਅਰਨਵ ਪੁਰੀ, ਆਰੀਆਮਾਨ ਤੇ ਖ਼ੁਸ਼ੀ ਨੂੰ ਸਨਮਾਨਿਤ ਕੀਤਾ ਗਿਆ। ਸਕੇਟਿੰਗ ‘ਚ ਗੁਰਮੇਹਰ ਤੇ ਮਨਵੀਰ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਸ੍ਰੀ ਮਤੀ ਗੁਰਪ੍ਰੀਤ ਕੌਰ ਭੁੱਲਰ ਨੇ ਨਿਭਾਈ। ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਆਰ ਪੀ ਕੰਬੋਜ ਨੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖ਼ੁਸ਼ੀ ਵਿੱਚ ਲੱਡੂ ਵੰਡੇ ਗਏ ਤੇ ਤਿਰੰਗੇ ਵੀ ਲਹਿਰਾਏ ਗਏ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…