
ਅਮਰਾਲੀ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਰ ਮਨਾਇਆ
ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 14 ਫਰਵਰੀ:
ਨਜਦੀਕੀ ਪਿੰਡ ਅਮਰਾਲੀ ਵਿਖੇ ਮਹਾਂ ਸਿਵਰਾਤਰੀ ਦਾ ਤਿਉਹਾਰ ਬੜੀ ਸਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨ ਸੁਕਲਾ ਨੇ ਦੱਸਿਆ ਕਿ ਨਗਰ ਨਿਵਾਸੀਆਂ ਅਤੇ ਗੁਰਮੀਤ ਸਿੰਘ ਯੂ.ਐਸ.ਏ ਤੇ ਹਰਜਿੰਦਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੀ ਸੁਰੂਆਤ ਵਿੱਚ ਹਵਨ ਕਰਵਾਇਆ ਗਿਆ ਉਪਰੰਤ ਪੂਰੀਆਂ,ਛੋਲਿਆਂ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਭਾਈਚਾਰਕ ਸਾਂਝ ਨੂੰ ਹੋਰ ਜਿਆਦਾ ਮਜਬੂਤ ਕਰਦੇ ਹਨ। ਇਸ ਮੋਕੇ ਡਾ.ਰਜਿੰਦਰ ਕੁਮਾਰ ਸੁਕਲਾ, ਜਸਵੰਤ ਕੁਮਾਰ ਸੁਕਲਾ, ਜਰਨੈਲ ਸਿੰਘ, ਜਗਦੀਪ ਸੁਕਲਾ, ਡਿੰਪਲ ਸੁਕਲਾ, ਸੱਜਣ ਸਿੰਘ, ਵਰੁਣ ਸੁਕਲਾ, ਨਸੀਬ ਚੰਦ, ਮਨਦੀਪ ਸੁਕਲਾ ਆਦਿ ਹਾਜ਼ਰ ਸਨ।