ਖਰੜ ਵਿੱਚ ਡਾ.ਅੰਬੇਦਕਰ ਜੀ ਦਾ 126ਵਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਅਪਰੈਲ:
ਭਾਜਪਾ ਮੰਡਲ ਖਰੜ ਨੇ ਅੱਜ ਹਵੇਲੀ ਟਾਵਰ ਖਰੜ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਜੀ ਦੇ 126ਵੇਂ ਜਨਮ ਦਿਹਾੜੇ ਤੇ ਉਨਾ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ। ਭਾਜਪਾ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੀ ਫੋਟੇ ਤੇ ਫੁਲ ਚੜਾ ਕੇ ਸਰਧਾ ਸੁਮਨ ਭੇਟ ਕੀਤੇ ਗਏ ਅਤੇ ਲੱਡੂ ਵੰਡ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਮੰਡਲ ਖਰੜ ਦੇ ਪ੍ਰਭਾਰੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਸਾਮਚੰਦ ਗੋਇਲ ਜੀ ਵੀ ਵਿਸੇਸ ਤੋਰ ਤੇ ਪਹੁੰਚੇ। ਇਸ ਮੋਕੇ ਸਾਮਚੰਦ ਗੋਇਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਦੱਸੇ ਰਾਸਤੇ ਤੇ ਚਲਣਾ ਚਾਹਿਦਾ ਹੈ ਅਤੇ ਉਨ੍ਹਾਂ ਦੀਆ ਸਿਖਿਆਵਾ ਨੂੰ ਆਪਣੇ ਜੀਵਨ ਵਿੱਚ ਧਾਰਨਾ ਚਾਹੀਦਾ ਹੈ। ਇਸ ਮੌਕੇ ਮੰਡਲ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਭਾਰਤੀ ਇਤਿਹਾਸ ਦੇ ਮਹਾਨ ਵਿਦਵਾਨ, ਮਹਾਨ ਅਰਥਸਾਸਤਰੀ, ਮਹਾਨ ਸਮਾਜ ਸਾਸਤਰੀ, ਭਾਰਤੀ ਸੰਵਿਧਾਨ ਦੇ ਮਹਾਨ ਨਿਰਮਾਤਾ ਸਨ। ਜਿੱਥੇ ਉਨ੍ਹਾਂ ਨੇ ਦੇਸ ਲਈ ਸੰਵਿਧਾਨ ਲਿਖੀਆ ਉਥੇ ਉਨਾ ਸਮਾਜ ਦੇ ਗਰੀਬ ਵਰਗ ਨੂੰ ਉਚਾ ਚੁਕਣ ਲਈ ਵੀ ਅਹਿਮ ਯੋਗਦਾਨ ਵੀ ਪਾਈਆ। ਇਸ ਮੌਕੇ ਸਿਆਮ ਵੇਦਪੁਰੀ, ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਮਾਨਸੀ ਚੌਧਰੀ, ਜ਼ਿਲ੍ਹਾ ਪ੍ਰਧਾਨ ਸਹਿਕਾਰਤਾ ਸੈਲ ਰਘਵੀਰ ਸਿੰਘ ਮੋਦੀ, ਜ਼ਿਲ੍ਹਾ ਸਕੱਤਰ ਤੁਲਿਕਾ ਤ੍ਰਿਪਾਠੀ ਅਤੇ ਸੋਦਾਗਰ ਸਿੰਘ ਕੋਮਲ ਨੇ ਵੀ ਸੰਬੋਧਿਤ ਕੀਤਾ।
ਇਸ ਮੋਕੇ ਹਾਜਰ ਮੰਡਲ ਜਨਰਲ ਸੱਕਤਰ ਪ੍ਰੀਤਕੰਵਲ ਸਿੰਘ ਸੈਣੀ ਅਤੇ ਦਵਿੰਦਰ ਸਿੰਘ ਬਰਮੀ, ਮੰਡਲ ਉਪ ਪ੍ਰਧਾਨ ਸਵਿੰਦਰ ਸਿੰਘ ਛਿੰਦੀ, ਰਜਿੰਦਰ ਸਿੰਘ ਅਰੋੜਾ ਅਤੇ ਤਿਰਥਰਾਮ ਸੈਣੀ,ਜਿਲਾ ਜਨਰਲ ਸੱਕਤਰ ਯੂਵਾ ਦੀਪਾ ਚੋਲਟਾ, ਜ਼ਿਲ੍ਹਾ ਮੀਤ ਪ੍ਰਧਾਨ ਯੁਵਾ ਮੋਰਚਾ ਜਸਕਰਨ ਸਿੰਘ, ਹੈਪੀ ਮੱਛਲੀ ਕਲਾਂ, ਜਗਤਾਰ ਸਿੰਘ ਬਾਗੜੀ, ਦਵਿੰਦਰ ਗੁਪਤਾ, ਜਸਬੀਰ ਰਾਣਾ, ਡਾ. ਪ੍ਰੀਤ ਚੋਲਟਾ, ਬਲਦੇਵ ਸਿੰਘ ਲਾਡੀ, ਪੰਚ ਗੁਰਪ੍ਰੀਤ ਚੋਲਟਾ, ਕੂਸ ਰਾਣਾ, ਬਾਲ ਕ੍ਰਿਸ਼ਨ, ਜੋਗਿਦਰਪਾਲ ਸ਼ਰਮਾ, ਨਿਰਮਲ ਸ਼ਰਮਾ, ਰੋਸ਼ਨ ਲਾਲ ਤਿਵਾੜੀ, ਬਲਦੇਵ ਸਿੰਘ ਕੈਰੋ ਅਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …