ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਵਿੱਚ ਹੋਇਆ ਸਾਲਾਨਾ ‘ਪ੍ਰਗਟਿਓ ਖਾਲਸਾ’ ਸਮਾਗਮ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 27 ਮਾਰਚ:
ਮਾਜਰੀ ਬਲਾਕ ਸਥਿਤ ‘ਚ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਵਿਖੇ ਤਿੰਨ ਰੋਜ਼ਾ ਸਲਾਨਾ ‘ਪ੍ਰਗਟਿਓ ਖਾਲਸਾ’ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਨੇ ਰੋਜਾਨਾਂ ਹਾਜ਼ਰੀਆਂ ਭਰੀਆਂ। ਇਸ ਦੌਰਾਨ ਰਵਿੰਦਰ ਸਿੰਘ ਨੇ ਸਟੇਜ਼ ਸਕੱਤਰ ਦੀ ਭੂਮੀਕਾ ਬਾਖੂਬੀ ਨਿਭਾਈ। ਸਮਾਗਮ ਦੌਰਾਨ ਗੁਰੂ ਘਰ ਦੇ ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਅਤੇ ਪ੍ਰਧਾਨ ਜਗਤਾਰ ਸਿੰਘ ਖੇੜਾ ਨੇ ਪੁੱਜੀਆਂ ਸਖਸ਼ੀਅਤਾਂ ਦਾ ਸਨਮਾਨ ਕਰਦਿਆਂ ਸਮਾਗਮ ਸਬੰਧੀ ਦਿੱਤੇ ਸਹਿਯੋਗ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਦੌਰਾਨ ਸਜਾਏ ਗਏ ਰਾਤਰੀ ਦੇ ਦੀਵਾਨਾਂ ’ਚ ਕਥਾਵਾਚਕ ਭਾਈ ਸੁਖਵਿੰਦਰ ਸਿੰਘ ਸੱਲੋਮਾਜਰਾ, ਢਾਡੀ ਅਮਰ ਸਿੰਘ ਸੌਂਕੀ, ਕਵੀਸ਼ਰ ਹਰਜਿੰਦਰ ਸਿੰਘ ਸਭਰਾ, ਕਥਾਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ, ਢਾਡੀ ਗੁਰਦੇਵ ਸਿੰਘ ਕੋਨਾ ਅਤੇ ਬਾਬਾ ਪਿਆਰਾ ਸਿੰਘ ਸਿਰਥਲੇ ਵਾਲਿਆਂ ਨੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਪ੍ਰਮਾਤਮਾ ਦੇ ਹੁਕਮ ਨੂੰ ਪਹਿਚਾਣਦਿਆਂ ਹੱਕੀ ਕਿਰਤ ਅਤੇ ਸੱਚ ਦਾ ਜੀਵਨ ਜਿਊਦਿਆਂ ਮਨੁੱਖਤਾ ਦੀ ਭਲਾਈ ਲਈ ਉਦਮਸ਼ੀਲ ਰਹਿਣ ਦੀ ਪ੍ਰੇਰਨਾ ਦਿੱਤੀ।
ਇਸ ਸਮਾਗਮ ਦੌਰਾਨ ਬਾਬਾ ਸਰੂਪ ਸਿੰਘ ਸੋਲਖੀਆਂ, ਬਾਬਾ ਭੁਪਿੰਦਰ ਸਿੰਘ ਮਾਜਰਾ, ਬਾਬਾ ਸਕਿੰਦਰ ਸਿੰਘ ਮਾਣਕਪੁਰ, ਬਾਬਾ ਸ਼ਤਨਾਮ ਸਿੰਘ ਮੁੰਧੋਂ, ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਸਿੰਘ, ਹਲਕਾ ਵਿਧਾਇਕ ਕੰਵਰ ਸੰਧੂ, ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਜਥੇ. ਉਜਾਗਰ ਸਿੰਘ ਬਡਾਲੀ, ਜਥੇ. ਅਜਮੇਰ ਸਿੰਘ ਖੇੜਾ, ਬਲਕਾਰ ਸਿੰਘ ਭੰਗੂ, ਬਾਬਾ ਰਾਮ ਸਿੰਘ ਮਾਣਕਪੁਰ, ਗੁਰਵਿੰਦਰ ਸਿੰਘ ਡੂਮਛੇੜੀ, ਸਾਹਿਬ ਸਿੰਘ ਬਡਾਲੀ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਬੈਂਸ ਸਿਅਲਬਾ, ‘ਆਪ’ ਆਗੂ ਜਗਦੇਵ ਸਿੰਘ ਮਲੋਆ, ਮਨਦੀਪ ਸਿੰਘ ਖਿਜਰਾਬਾਦ, ਸਤਨਾਮ ਸਿੰਘ ਟਾਂਡਾ, ਭਾਈ ਅਵਤਾਰ ਸਿੰਘ ਹੈਡ ਗ੍ਰੰਥੀ ਸੋਲਖੀਆਂ, ਜਸਵੀਰ ਕਾਦੀਮਾਜਰਾ, ਅੱਛਰ ਸਿੰਘ ਕੰਸਾਲਾ, ਜੱਗੀ ਆਦਿ ਆਗੂਆਂ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …