ਸ੍ਰੀ ਗੁਰੂ ਰਵੀਦਾਸ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਫਰਵਰੀ:
ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਮੁੰਧੋਂ ਸੰਗਤੀਆਂ ਦੇ ਗੁਰਦਵਾਰਾ ਸ਼੍ਰੀ ਸਿੰਘ ਸਭਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਮੁੰਧੋਂ ਸੰਗਤੀਆਂ ਦੇ ਗੁਰਦਵਾਰਾ ਸਾਹਿਬ ਤੋਂ ਅਰਦਾਸ ਉਪਰੰਤ ਸ਼ੁਰੂ ਹੋ ਕੇ ਪਿੰਡ ਗੁੰਨੋਮਾਜਰਾ, ਮਹਿਰੌਲੀ, ਝੰਡੇਮਾਜਰਾ, ਖੇੜਾ, ਬਲਾਕ, ਮਾਜਰੀ, ਬੜੌਦੀ, ਫਤਿਹਗੜ੍ਹ, ਦੁਸਾਰਨਾ, ਮੁੱਲਾਂਪੁਰ ਸੋਢੀਆ, ਮੁੰਧੋਂ ਮਸਤਾਨਾ ਨੂੰ ਹੁੰਦਾ ਹੋਇਆ ਵਾਪਸ ਮੁੰਧੋਂ ਸੰਗਤੀਆਂ ਵਿਖੇ ਸਮਾਪਤ ਹੋਇਆ।
ਇਸ ਨਗਰ ਕੀਰਤਨ ਦਾ ਪਿੰਡਾਂ ਵਿਚ ਥਾਂ ਥਾਂ ਤੇ ਭਰਵਾਂ ਸਵਾਗਤ ਹੋਇਆ ਤੇ ਪਿੰਡ ਫਤਹਿਗੜ੍ਹ ਵਿੱਚ ਉਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਦੀ ਦੇਖ ਰੇਖ ਵਿਚ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਇਸ ਮੌਕੇ ਢਾਡੀ ਜਥਾ ਗਿਆਨੀ ਭਗਤ ਸਿੰਘ ਆਜ਼ਾਦ ਮੀਆਂਪੁਰ ਦੇ ਜਥੇ ਅਤੇ ਗਿਆਨੀ ਰਵਿੰਦਰ ਸਿੰਘ ਰੱਬੀ ਦੇ ਜਥੇ ਨੇ ਕੀਰਤਨ ਅਤੇ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਬੈਂਡ ਬਾਜੇ ਵਾਲਿਆਂ, ਘੋੜਿਆਂ ਅਤੇ ਗੱਤਕਾ ਖੇਡਣ ਵਾਲਿਆਂ ਨੇ ਆਪਣੇ ਆਪਣੇ ਜੌਹਰ ਵਿਖਾਏ।
ਇਸ ਮੌਕੇ ਸੁਰਮੁਖ ਸਿੰਘ ਮੁੰਧੋਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂਦੱਸਿਆ ਕਿ 10 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੌਰਾਨ ਰਾਗੀ ਢਾਡੀ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਮੌਕੇ ਸੁਰਿੰਦਰ ਸਿੰਘ ਮੁੰਧੋਂ, ਕੋਕਾ ਮੁੰਧਂੋ, ਕਾਲਾ, ਹਰਜੀਤ ਸਿੰਘ, ਸੀਤਲ ਸਿੰਘ, ਸਿੰਦਰ ਜਾਗਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …