ਤੀਜੀ ਕਮਾਂਡੋ ਬਟਾਲੀਅਨ ਦਾ 30ਵਾਂ ਸਥਾਪਨਾ ਦਿਵਸ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਇੱਥੋਂ ਦੇ ਫੇਜ਼-11 ਸਥਿਤ ਕਮਾਂਡੋ ਕੰਪਲੈਕਸ ਵਿਖੇ ਕਮਾਡੈਂਟ ਰਾਕੇਸ਼ ਕੌਸ਼ਲ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੀ ਤੀਜੀ ਕਮਾਂਡੋ ਬਟਾਲੀਅਨ ਦਾ 30ਵਾਂ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡੀਐਸਪੀ ਅਤੁੱਲ ਸੋਨੀ ਵੱਲੋਂ ਗਾਰਦ ਦੀ ਟੁਕੜੀ ਪਾਸੋਂ ਸਲਾਮੀ ਲਈ ਅਤੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਇਸ ਮੌਕੇ ਬਟਾਲੀਅਨ ਦੇ ਅਧਿਕਾਰੀ/ਕਰਮਚਾਰੀਆਂ ਵੱਲੋਂ ਸ਼ਹੀਦ ਹੋਏ ਅਧਿਕਾਰੀ/ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਜ਼ਿਕਰਯੋਗ ਹੈ ਕਿ ਤੀਜੀ ਕਮਾਂਡੋ ਬਟਾਲੀਅਨ ਦੇ 1 ਕਮਾਡੈਂਟ ਰੈਂਕ ਦੇ ਅਧਿਕਾਰੀ ਜੀਐਸ ਸ਼ਾਹੀ ਅਤੇ 5 ਜਵਾਨ ਆਂਧਰਾ ਪ੍ਰਦੇਸ਼ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਨੈਕਸਲਾਈਟ ਅੱਤਵਾਦੀਆਂ ਵੱਲੋਂ ਲਗਾਏ ਗਏ ਐਮਬੂਸ਼ ਦੌਰਾਨ ਹੋਏ ਬੰਬ ਧਮਾਕੇ ਵਿੱਚ ਸ਼ਹੀਦ ਹੋ ਗਏ ਸਨ। ਮੌਜੂਦਾ ਸਮੇਂ ਤੀਜੀ ਕਮਾਂਡੋ ਬਟਾਲੀਅਨ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਡਿਊਟੀ ਵਿੱਚ ਸੇਵਾ ਨਿਭਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਚੋਰੀ ਮਾਮਲੇ ਵਿੱਚ ਹੁਣ ਤੱਕ ਪੇਸ਼ ਨਹੀਂ ਕੀਤਾ ਚਲਾਨ

ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਚੋਰੀ ਮਾਮਲੇ ਵਿੱਚ ਹੁਣ ਤੱਕ ਪੇਸ਼ ਨਹੀਂ ਕੀਤਾ ਚਲਾਨ ਇੰਡੀਅਨ ਫਾਰਮਰਜ਼ …