Nabaz-e-punjab.com

ਬ੍ਰਹਮਾਕੁਮਾਰੀ ਭੈਣਾਂ ਵੱਲੋਂ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਬ੍ਰਹਮਾਕੁਮਾਰੀ ਭੈਣਾਂ ਦੀ ਅੰਤਰਕੌਮੀ ਸੰਸਥਾ ਦੇ ਸੁੱਖ ਸ਼ਾਂਤੀ ਭਵਨ ਫੇਜ਼-7 ਦੇ ਰਾਜਯੋਗ ਕੇਂਦਰ ਵਿੱਚ ਅੱਜ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੁਹਾਲੀ, ਖਰੜ, ਕੁਰਾਲੀ, ਮੋਰਿੰਡਾ, ਰੂਪਨਗਰ, ਨੂਰਪੁਰ ਬੇਦੀ ਸਮੇਤ ਟਰਾਈ ਸਿਟੀ ਚੰਡੀਗੜ੍ਹ ’ਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਇਸ ਮਗਰੋਂ ਗੀਤ, ਕਵਿਤਾ, ਨਾਟਕ, ਸਕਿੱਟ (ਰਿਸ਼ਤਿਆਂ ਵਿੱਚ ਸਦਭਾਵਨਾ), ਗਿੱਧਾ, ਹਰਿਆਣਵੀਂ ਅਤੇ ਹਿਮਾਂਚਲੀ ਡਾਂਸ, ਪੰਜਾਬੀ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2018 ਦੇ ਪ੍ਰੋਗਰਾਮਾਂ ਦੀ ਝਲਕੀਆਂ ਅਤੇ ਨਵੇਂ ਸਾਲ ਦੀ ਯੋਜਨਾਵਾਂ ਨੂੰ ਪੇਸ਼ ਕੀਤਾ।
ਇਸ ਮੌਕੇ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਚਰਨ ਸਿੰਘ ਸਰਾਂ ਅਤੇ ਐਨ.ਐਸ. ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਟੇਟ ਬੈਂਕ ਆਫ਼ ਇੰਡੀਆ ਦੇ ਮੁੱਖ ਪ੍ਰਬੰਧਕ ਵਿਪਿਨ ਅਗਰਵਾਲ ਵਿਸ਼ੇਸ਼ ਮਹਿਮਾਨ ਸਨ। ਸਮਾਰੋਹ ਦੀ ਪ੍ਰਧਾਨਗੀ ਮੁਹਾਲੀ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕੀਤੀ। ਉਨ੍ਹਾਂ ਸੰਤੁਸ਼ਟਤਾ ਦੇ ਗੁਣ ਅਪਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਰਾਜਯੋਗ ਰਾਹੀਂ ਹਰ ਰੋਜ਼ ਘੱਟੋ-ਘੱਟ 15 ਮਿੰਟ ਸੁਭ ਕਾਮਨਾਵਾਂ ਦੀਆਂ ਕਿਰਨਾਂ ਫੈਲਾਓ ਤਾਂ ਜੋ ਸੰਸਾਰ ਵਿੱਚ ਪਵਿੱਤਰਤਾ, ਸ਼ਾਂਤੀ, ਪ੍ਰੇਮ, ਸਦਭਾਵਨਾ ਅਤੇ ਆਪਸੀ ਭਾਈਚਾਰਾ ਮਜ਼ਬੂਤ ਹੋ ਸਕੇ। ਇਸ ਮੌਕੇ ਬ੍ਰਹਮਾਕੁਮਾਰੀ ਭੈਣਾਂ ਨੇ ਕੇਕ ਵੀ ਕੱਟਿਆਂ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…