Nabaz-e-punjab.com

ਜਨਗਣਨਾ-2021: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਜਨਗਣਨਾ ਸੈੱਲ ਦਾ ਗਠਨ

1 ਅਪਰੈਲ ਤੋਂ ਘਰ-ਘਰ ਜਾ ਕੇ ਕੀਤਾ ਜਾਵੇਗਾ ਸਰਵੇਖਣ, ਚਾਰਜ ਅਧਿਕਾਰੀ, ਸੁਪਰਵਾਈਜ਼ਰ ਦੀ ਪਛਾਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਜਨਗਣਨਾ-2021 ਸਬੰਧੀ ਗਤੀਵਿਧੀਆਂ ਜਲਦ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਲਈ 1 ਅਪਰੈਲ 2020 ਤੋਂ ਬਾਅਦ ਜਾਗਰੂਕਤਾ ਮੁਹਿੰਮਾਂ ਸਾਰੇ ਮੀਡੀਆ ਪਲੇਟਫ਼ਾਰਮਾਂ ਜਿਵੇਂ ਪ੍ਰਿੰਟ ਅਤੇ ਇਲੈੱਕਟ੍ਰਾਨਿਕ, ਸੋਸ਼ਲ ਮੀਡੀਆ ਰਾਹੀਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅੱਜ ਇੱਥੇ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਕਿਹਾ ਕਿ ਜਨਗਣਨਾ ਨਾਲ ਜੁੜੇ ਕੰਮ ਲਈ ਸੁਪਰਵਾਈਜ਼ਰ ਅਤੇ 2156 ਗਣਨਾ ਕਰਨ ਵਾਲਿਆਂ ਦੀ ਪਛਾਣ ਕੀਤੀ ਗਈ ਹੈ। ਇਸ ਸਬੰਧੀ ਏਡੀਸੀ ਨੇ ਵਿਸ਼ੇਸ਼ ਜਨਗਣਨਾ ਸੈੱਲ ਦਾ ਗਠਨ ਕਰਦਿਆਂ ਸਬੰਧਤ ਅਮਲੇ ਨੂੰ ਕੰਮ ਦੀ ਸਹੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਜਨਗਣਨਾ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾਵੇ। ਉਨ੍ਹਾਂ ਦੱਸਿਆ ਕਿ 150-180 ਤੋਂ ਵੱਧ ਘਰ ਇਕ ਗਣਨਾ ਕਰਨ ਵਾਲੇ ਦੇ ਅਧੀਨ ਹੋਣਗੇ ਅਤੇ 6 ਗਣਨਾ ਕਰਨ ਵਾਲੇ ਇਕ ਸੁਪਰਵਾਈਜ਼ਰ ਦੇ ਅਧੀਨ ਕੰਮ ਕਰਨਗੇ।
ਏਡੀਸੀ ਸ੍ਰੀਮਤੀ ਜੈਨ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਈ ਵੀ ਖੇਤਰ ਜਾਂ ਵਰਗ ਜਨਗਣਨਾ ਤੋਂ ਵਾਂਝਾ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰੇਕ ਚਾਰਜ ਅਧਿਕਾਰੀ ਜਨਗਣਨਾ ਨਾਲ ਸਬੰਧਤ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 2 ਤਕਨੀਕੀ ਸਹਾਇਕ ਨਿਯੁਕਤ ਕਰ ਸਕਦਾ ਹੈ। ਉਨ੍ਹਾਂ ਇਹ ਵੀ ਸ਼ਾਮਲ ਕੀਤਾ ਕਿ ਸਬੰਧਤ ਆਈਟੀ ਢਾਂਚੇ ਦਾ ਨਿਰਮਾਣ ਜਾਰੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਜਗਜੀਤ ਸਿੰਘ ਸਾਹੀ ਅਤੇ ਸਾਰੀਆਂ ਨਗਰ ਕੌਂਸਲਾਂ ਦੇ ਸਾਰੇ ਕਾਰਜਸਾਧਕ ਅਫ਼ਸਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…