Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ 100 ਕਰੋੜ ਦੀ ਲਾਗਤ ਨਾਲ ਬਣੇਗਾ ਕੇਂਦਰੀ ਡਿਟੈਕਟਿਵ ਟਰੇਨਿੰਗ ਸਕੂਲ ਪੰਜਾਬ ਸਮੇਤ ਉੱਤਰ ਭਾਰਤ ਦੇ ਸੂਬਿਆਂ ਦੇ ਪੁਲੀਸ ਅਧਿਕਾਰੀਆਂ ਨੂੰ ਮਿਲੇਗੀ ਟਰੇਨਿੰਗ: ਡਾ. ਮੀਰਾਨ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ: ਕੇਂਦਰੀ ਗ੍ਰਹਿ ਵਿਭਾਗ ਵੱਲੋਂ ਸਥਾਨਕ ਸੈਕਟਰ 88 ਵਿੱਚ ਉਸਾਰੇ ਜਾਣ ਵਾਲੇ ਕੇਂਦਰੀ ਡਿਟੈਕਟਿਵ ਟਰੇਨਿੰਗ ਸਕੂਲ ਦਾ ਨੀਂਹ ਪੱਥਰ ਅੱਜ ਡਾ. ਮੀਰਾਨ ਸੀ ਬੋਰਵੰਕਰ (ਆਈ ਪੀ ਐਸ) ਡੀ ਜੀ ਪੀ (ਬੀ ਪੀ ਆਰ ਐੱਡ ਡੀ) ਵੱਲੋਂ ਰੱਖਿਆ ਗਿਆ। ਇਸ ਮੌਕੇ ਇੱਥੇ ਭੂਮੀ ਪੂਜਨ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਡਾ. ਮੀਰਾਨ ਸੀ ਬੋਰਵੰਕਰ ਨੇ ਕਿਹਾ ਕਿ ਕੇਂਦਰੀ ਵਿਭਾਗ ਵੱਲੋਂ 100 ਕਰੋੜ ਰੁਪਏ ਲਾਗਤ ਨਾਲ ਉਸਾਰੇ ਜਾਣ ਵਾਲੇ ਇਸ ਕੇਂਦਰੀ ਡਿਟੈਕਟਿਵ ਟਰੇਨਿੰਗ ਸਕੂਲ ਵਿਚ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ 5 ਏਕੜ ਥਾਂ ਵਿੱਚ ਬਣਾਏ ਜਾਣ ਵਾਲੇ ਇਸ ਅਦਾਰੇ ਵਿੱਚ ਜਿੱਥੇ ਅੌਰਤਾਂ ਅਤੇ ਮਰਦ ਸਿਖਿਆਰਥੀਆਂ ਲਈ ਵੱਖਰੇ ਤੌਰ ’ਤੇ ਰਹਿਣ ਦਾ ਪ੍ਰਬੰਧ ਹੋਵੇਗਾ, ਉੱਥੇ ਸਕੂਲ ਵਿੱਚ ਇੱਕ ਆਡੀਟੋਰੀਅਮ ਅਤੇ ਡਿਸਪੈਂਸਰੀ ਦੀ ਉਸਾਰੀ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਐਸ ਏ ਐਸ ਨਗਰ ਵਿਚ ਬਣਨ ਵਾਲਾ ਇਹ ਕੇਂਦਰੀ ਡਿਟੈਕਟਿਵ ਟ੍ਰੇਨਿੰਗ ਸਕੂਲ ਉੱਤਰ ਭਾਰਤ ਦੇ ਸਮੂਹ ਰਾਜਾਂ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਇਹਨਾਂ ਸੂਬਿਆਂ ਨੂੰ ਇਸਦਾ ਵੱਡਾ ਲਾਭ ਮਿਲੇਗਾ। ਇਸ ਮੌਕੇ ਕੇਂਦਰੀ ਡਿਟੈਕਟਿਵ ਟਰੇਨਿੰਗ ਸਕੂਲ ਚੰਡੀਗੜ੍ਹ ਦੇ ਪ੍ਰਿੰਸੀਪਲ ਡੀਆਈਜੀ ਸ੍ਰੀ ਬੀ ਐਮ ਸ਼ਰਮਾ ਨੇ ਦੱਸਿਆ ਕਿ ਇਹ ਟਰੇਨਿੰਗ ਸਕੂਲ, ਬਿਊਰੋ ਆਫ਼ ਪੁਲੀਸ ਰਿਸਰਚ ਐਂਡ ਡਿਵੈਲਪਮੈਂਟ, ਗ੍ਰਹਿ ਵਿਭਾਗ, ਭਾਰਤ ਸਰਕਾਰ ਦੇ ਅਧੀਨ ਕੰਮ ਕਰਦਾ ਹੈ ਅਤੇ ਇੱਥੇ ਅਪਰਾਧਾਂ ਦੀ ਜਾਂਚ ਅਤੇ ਸਮਾਜਿਕ ਮੁੱਦਿਆਂ ਬਾਰੇ ਕਈ ਕੋਰਸ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਪੁਲੀਸ ਅਧਿਕਾਰੀਆਂ ਤੋਂ ਬਿਨਾਂ ਹੋਰਨਾਂ ਮੁਲਕਾਂ ਤੋਂ ਵੀ ਇੱਥੇ ਪੁਲੀਸ ਅਧਿਕਾਰੀ ਇੱਥੇ ਕੋਰਸ ਲਈ ਆਉਣਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਸਬ ਇੰਸਪੈਕਟਰ ਤੋਂ ਲੈ ਕੇ ਡੀ ਐਸ ਪੀ ਰੈਂਕ ਦੇ ਅਧਿਕਾਰੀਆਂ ਲਈ ਹੁੰਦੇ ਹਨ। ਜਿਹਨਾਂ ਵਿੱਚ ਸਾਈਬਰ ਕ੍ਰਾਈਮ, ਮੋਬਾਈਲ ਫਰੈਂਸਿਕ, ਆਰਥਿਕ ਅਪਰਾਧ, ਦਹਿਸ਼ਤ ਵਾਦ, ਕਤਲ, ਮਹਿਲਾਵਾ ਨਾਲ ਸਬੰਧਤ ਅਪਰਾਧ ਅਤੇ ਯੋਜਨਾਬੱਧ ਨਾਲ ਅੰਜਾਮ ਦਿੱਤੇ ਜਾਣ ਵਾਲੇ ਅਪਰਾਧਾਂ ਦੀ ਜਾਂਚ ਲਈ ਟ੍ਰੇਨਿੰਗ ਕੋਰਸ ਕਰਵਾਏ ਜਾਣਗੇ। ਜਿਸਦਾ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ, ਦਿੱਲੀ ਅਤੇ ਉਤਰਾਖੰਡ ਦੇ ਪੁਲੀਸ ਅਧਿਕਾਰੀਆਂ ਨੂੰ ਲਾਭ ਮਿਲੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ