Share on Facebook Share on Twitter Share on Google+ Share on Pinterest Share on Linkedin ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਲਈ ਕੇਦਰ ਸਰਕਾਰ ਜ਼ਿੰਮੇਵਾਰ: ਜਗਮੋਹਨ ਕੰਗ ਕਰਨੈਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 25 ਅਕਤੂਬਰ: ਦੇਸ ਅੰਦਰ ਵੱਧ ਰਹੀ ਮਹਿੰਗਾਈ ਲਈ ਕੇਦਰ ਸਰਕਾਰ ਜਿਮੇਵਾਰ ਹੈ। ਇਹ ਵਿਚਾਰ ਕੱੁਲ ਹਿੰਦ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਮੈਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇੱਥੇ ਵਾਲਮੀਕ ਸਭਾ ਮੋਰਿੰਡਾ ਵੱਲੋਂ ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਕਰਵਾਏ ਸਭਿਆਚਾਰਕ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਕੇਦਰ ਦੀ ਭਾਜਪਾ ਸਰਕਾਰ ਦੀਆ ਲੋਕ ਵਿਰੋਧੀ ਨਿਤੀਆਂ ਕਾਰਨ ਅੱਤ ਦੀ ਮਹਿੰਗਾਈ ਹੋ ਗਈ ਹੈ ਅਤੇ ਬੇਰੁਜ਼ਗਾਰੀ ਵਿੱਚ ਅਥਾਹ ਵਾਧਾ ਹੋਇਆ ਹੈ ਪੈਟਰੋਲ/ਡੀਜ਼ਲ ਅਤੇ ਰਸੋਈ ਗੈਸ ਖਰੀਦਣੀ ਤਾਂ ਗਰੀਬ ਦੇ ਵਸ ਦੀ ਗੱਲ ਹੀ ਨਹੀ ਰਹਿ ਗਈ। ਇਸ ਲਈ ਕੇਦਰ ਦੀ ਭਾਜਪਾ ਸਰਕਾਰ ਤੋਂ ਹਰ ਵਰਗ ਦੁਖੀ ਅਤੇ ਨਿਰਾਸ਼ ਹੋਇਆ ਹੈ। ਇਸ ਨੂੰ ਚਲਦਾ ਕਰਨ ਲਈ ਸਹੀ ਸਮੇ ਦੀ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਕੈਪਟਨ ਸਮਰਿੰਦਰ ਸਿੰਘ ਦੀ ਅਗਵਾਈ ਚ ਚਲ ਰਹੀ ਪੰਜਾਬ ਸਰਕਾਰ ਨੇ ਚੋਣਾ ਸਮੇ ਜੋ ਵਾਹਦੇ ਕੀਤੇ ਸਨ ਉਹਨਾਂ ’ਚੋਂ ਬਹੁਤ ਸਾਰੇ ਵਾਹਦੇ ਪੁਰੇ ਕਰ ਦਿਤੇ ਹਨ ਜਿਵੇਂ ਕਿਸਾਨਾ ਦੇ ਕਰਜੇ ਮੁਆਫੀ ਅਤੇ ਲੋੜਮੰਦ ਲੋਕਾਂ ਦੀਆਂ ਪੈਨਸਨਾ ਆਦਿ ਰੈਗੂਲਰ ਕਰਨਾ ਸ਼ਾਮਲ ਹਨ। ਉਹਨਾਂ ਕਿਹਾ ਕਿ ਬਾਕੀ ਰਹਿੰਦੇ ਚੋਣ ਵਾਹਦੇ ਵੀ ਪੁਰੇ ਕਰਨ ਲਈ ਵੀ ਪੰਜਾਬ ਸਰਕਾਰ ਵਚਨ ਵੱਧ ਹੈ। ਸਾਬਕਾ ਮੰਤਰੀ ਕੰਗ ਨੇ ਆਖਿਆ ਕਿ ਉਹ ਮੋਰਿੰਡਾ ਹਲਕੇ ਨਾਲ ਪਿਛਲੇ 26 ਸਾਲ ਤੋ ਜੁੜੇ ਹੋਏ ਹਨ ਅਤੇ ਹਲਕੇ ਦੇ ਲੋਕ ਮੇਰਾ ਮਾਣ ਕਰਦੇ ਹਨ ਤੇ ਮੈ ਇਹਨਾਂ ਦੇ ਕੰਮ ਲਈ ਹਮੇਸ਼ਾ ਤੱਤਪਰ ਰਹਿਦਾ ਹਾਂ। ਇਸ ਸਮੇਂ ਵਾਲਮੀਕ ਸਭਾ ਦੇ ਪ੍ਰਧਾਨ ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਸਲ ਮੋਰਿੰਡਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਜਗਮੋਹਨ ਸਿੰਘ ਕੰਗ ਦਾ ਸਨਮਾਨ ਕੀਤਾ ਗਿਆ। ਇਸ ਸਮੇ ਚਲੇ ਸਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਕਲਾਕਾਰ ਜਰਨੈਲ ਜੈਲੀ ਵੱਲੋਂ ਅਪਣੇ ਰਿਕਾਰਡ ਤੇ ਹਿੱਟ ਗੀਤ ਸੁਣਾ ਕੇ ਲੋਕਾਂ ਦਾ ਮਨੌਰੰਜਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ, ਨਗਰ ਕੌਸਲ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਰਜੇਸ ਕੁਮਾਰ, ਸਮਾਜ ਸੇਵਕ ਕਰਨੈਲ ਸਿੰਘ ਜੀਤ, ਤੇਜਿੰਦਰ ਸਿੰਘ ਬਿੱਲੂ ਸਰਪੰਚ ਕਲਾਰਾਂ, ਗੁਰਨਾਮ ਸਿੰਘ ਗੁਰੂ, ਸਾਬਕਾ ਕੌਸਲਰ ਰਿੰਪੀ ਕੁਮਾਰ, ਪਵਨ ਧਿਮਾਨ ਅਤੇ ਸੁਸਮਾ ਰਾਣੀ, ਜਿਲਾ ਕਾਂਗਰਸ ਦੇ ਜਨਰਲ ਸਕੱਤਰ ਰਮਨ ਮੱਟੂ, ਭਾਜਪਾ ਬਲਾਕ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ, ਯੂਥ ਕਾਂਗਰਸ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਕਰਾਲੀ, ਬ੍ਰਾਹਮਣ ਸਭਾ ਦੇ ਸੀਨੀਅਰ ਆਗੂ ਰਾਧੇ ਸਿਆਮ ਸ਼ਰਮਾ, ਹਰਮੇਸ਼ ਕੁਮਾਰ ਮੇਸੀ ਚੇਅਰਮੈਨ ਵਾਲਮੀਕ ਸਭਾ ਮੋਰਿੰਡਾ, ਰਾਮ ਜੀ ਦਾਸ ਕਾਲਾ, ਨੱਥੂ ਰਾਮ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ