nabaz-e-punjab.com

ਕੇਂਦਰ ਸਰਕਾਰ ਨੇ ਕਣਕ ਦੇ ਸਮਰਥਣ ਮੁੱਲ ਵਿੱਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆਂ: ਬੀਕੇਯੂ

ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿੱਚ ਹੋਈ ਕਿਸਾਨਾਂ ਦੀ ਭਰਵੀਂ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ, 8 ਅਕਤੂਬਰ:
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਗਦੇਵ ਸਿੰਘ ਕਾਨੀਆਵਾਲੀ ਨੇ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਚਲਾਈ। ਇਸ ਮੀਟਿੰਗ ਵਿੱਚ ਬੋਲਦਿਆਂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਕਣਕ ਦਾ ਸਮਰੱਥ ਮੁੱਲ (ਐਮ.ਐਸ.ਪੀ) ੧੦੫ ਰੁਪਏ ਦੀ ਮਾਮੂਲੀ ਵਾਧਾ ਕਰਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਪਿਛਲੇ ਸਮੇਂ ਵਿੱਚ ਡੀਏਪੀ ਖਾਦ, ਡੀਜ਼ਲ, ਉੱਲੀ ਨਾਸ਼ਕ ਅਤੇ ਕੀਟ ਨਾਸ਼ਕਾਂ ਦਵਾਈਆਂ ਉਪਰ ਜੀ.ਐਸ.ਟੀ. ਲੱਗਣ ਨਾਲ ਜੋ ਵਾਧਾ ਹੋਇਆ ਹੈ ਉਸ ਦੇ ਸਾਹਮਣੇ ਤਾਂ ਇਹ ੧੦੫ ਰੁਪਏ ਦਾ ਵਾਧਾ ਤਾਂ ਊਠ ਦੇ ਮੂੰਹ ਵਿੱਚ ਜੀਰੇ ਸਮਾਨ ਹੈ। ਕਾਨੀਆਵਾਲੀ, ਸਕੱਤਰ ਜਨਰਲ ਨੇ ਮੀਟਿੰਗ ਵਿੱਚ ਬੋਲਦਿਆ ਕਿਹਾ ਕਿ ਜੋ ਝੋਨੇ ਦੀ ਵਾਢੀ ਦੇ ਵਿਚ ਮੀਂਹ ਪੈਣ ਕਾਰਨ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਗਈ ਹੈ ਅਤੇ ਸਰਕਾਰ ਨੂੰ ਝੋਨਾ ਖਰੀਦਣ ਸਮੇਂ ਮਿਆਰ ਜੋ ਨਮੀ ਦੀ ੧੭ % ਮਿੱਥੀ ਗਈ ਸੀ ਉਸ ਨੂੰ ੨੨ % ਕਰਨਾ ਚਾਹੀਦਾ ਹੈ ਅਤੇ ਝੋਨੇ ਦੇ ਬਦਰੰਗ ਹੋਣ ਦੇ ਮਿਆਰ ਨੂੰ ਵੀ ੪ % ਤੋ ਵਾਧਾ ਕੇ ੮ % ਕਰਨਾ ਚਾਹੀਦਾ ਹੈ। ਜਿਸ ਨਾਲ ਕਿ ਕਿਸਾਨਾਂ ਦੀ ਲੁੱਟ ਖੁਸੱਟ ਬੰਦ ਹੋਵੇਗੀ ਅਤੇ ਮੰਡੀਆਂ ਵਿਚ ਝੋਨੇ ਦੀ ਫਸਲ ਦੀ ਖਰੀਦ ਆਰਾਮ ਨਾਲ ਹੋਵੇਗੀ।
ਕੁਲਦੀਪ ਸਿੰਘ ਚੱਕਭਾਈਕੇ ਸੀਨੀਅਰ ਮੀਤ ਪ੍ਰਧਾਨ ਨੇ ਮੀਟਿੰਗ ਵਿੱਚ ਕਿਹਾ ਕਿ ਜੋ ਸਰਕਾਰ ਨੇ ੫੦ % ਸਬਸਿਡੀ ਤੇ ਖੇਤੀ ਸੰਦ ਦੇਣ ਦੀ ਪਹਿਲ ਕੀਤੀ ਹੈ ਕਿ ਉਹ ਸਿਰਫ ਕਾਗਜੀ ਕਾਰਵਾਈ ਬਣ ਕੇ ਰਿਹਾ ਗਈ ਕਿਉੇਂਕਿ ਪਿਛਲੇ ਮਹੀਨੇ ਦੀ ਸਤੰਬਰ ੧,੨੦੧੮ ਨੂੰ ਖੇਤੀਬਾੜੀ ਮਹਿਕਮੇ ਨੇ ਡਰਾਫਟ ਲੈਣੇ ਬੰਦ ਕਰ ਦਿੱਤੇ ਸਨ ਜਦੋ ਕਿ ਉਸ ਸਮੇ ਕਿਸਾਨਾਂ ਕੋਲ ਕੋਈ ਪੈਸੇ ਦਾ ਸਾਧਨ ਨਹੀ ਸੀ। ਜਿੱਥੇ ਕਿ ਸਰਕਾਰ ਨੂੰ ਇਹ ਸਬਸਿਡੀ ਹਮੇਸ਼ਾ ਲਈ ਦੇਣੀ ਚਾਹੀਦੀ ਹੈ। ਇਹਨਾਂ ਸੰਦ ਨਾਲ ਵੀ ਪਾਰਲੀ ਖਤਮ ਕਰਨ ਦਾ ਹੱਲ ਨਹੀ ਹੋ ਸਕਦਾ ਕਿਉਂਕਿ ਇਹ ਸੰਦ ੫੫-੬੦ ਹਰਾਸਪਵਾਰ ਦੇ ਟੈਰਕਟਰ ਨਾਲ ਚੱਲਦੇ ਹਨ ਜੋ ਹਰ ਕਿਸਾਨ ਕੋਲ ਨਹੀ ਹੈ ਅਤੇ ਗਰੀਬ ਕਿਸਾਨਾਂ ਦੀ ਪਹੁੰਚ ਤੋ ਬਾਹਰ ਹੈ। ਕਿਸਾਨੀ ਕਰਜੇ ਹੇਠ ਦੱਬੀ ਹੋਣ ਕਰਕੇ ਇਹਨਾਂ ਖਰਚਾ ਕਰਨ ਤੇ ਸਮਰੱਥ ਨਹੀ ਹੈ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਕਿਸਾਨਾਂ ਦਾ ਪਰਾਲੀ ਦਾ ਬਿਨਾਂ ਅੱਗ ਲਏ ਤੋ ਇਲਾਵਾ ਹੋਰ ਕੋਈ ਸਾਧਨ ਨਹੀ ਬਣਦਾ।
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਕਿ ੩੨ ਲੱਖ ਹੈਕਟੇਅਰ ਜ਼ਮੀਨ ਵਿੱਚ ਝੋਨਾ ਬੀਜਿਆ ਗਿਆ ਹੈ ਜੋ ਸਰਕਾਰ ਦਾਵੇ ਕਰ ਰਹੀ ਹੈ ਉਹਨਾਂ ਨੇ ਮਸ਼ੀਨਰੀ ਸਬਸਿਡੀ ਦੇ ਦਿੱਤੀ ਹੈ ਜਾਂ ਪ੍ਰਚਾਰ ਕੀਤਾ ਹੈ ਉਹ ਸਿਰਫ ੫ ਲੱਖ ਹੈਕਟੇਅਰ ਰਕਬੇ ਕਵਰ ਕਰਦੀ ਹੈ ਜਦੋ ਕਿ ਬਾਕੀ ਦੇ ੨੭ ਲੱਖ ਹੈਕਟੇਅਰ ਕਿਸਾਨਾਂ ਕੋਲ ਸਾਧਨ ਨਹੀਹਨ। ਜਦੋਂ ਤਾਂ ਕਿ ਕਿਸਾਨਾਂ ਨੂੰ ਪਰਾਲੀ ਨੂੰ ਖ਼ਤਮ ਕਰਨ ਲਈ ੬੦੦੦/- ਰੁਪਏ ਪ੍ਰਤੀ ਏਕੜ ਨਹੀ ਦਿੱਤਾ ਜਾਂਦਾ ਉਦੋਂ ਤੱਕ ਕਿਸਾਨ ਆਪਣੀ ਪਰਾਲੀ ਨੂੰ ਅੱਗ ਲੱਗਾ ਕੇ ਹੀ ਅਗਲੀ ਫਸਲ ਲਈ ਖੇਤ ਨੂੰ ਤਿਆਰ ਕਰਨਗੇ।
ਪੰਜਾਬ ਕਮੇਟੀ ਮੈਂਬਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਸੁਖਵਿੰਦਰ ਸਿੰਘ ਖੋਸਾ, (ਜਨਰਲ ਸਕੱਤਰ) ਸੁਖਮਿੰਦਰ ਸਿੰਘ ਉਗੋਕੇ (ਨੰਬਰਦਾਰ), ਮਨਪ੍ਰੀਤ ਸਿੰਘ ਫਾਜ਼ਿਲਕਾ, ਗੁਲਜਾਰ ਸਿੰਘ ਮਿਆਂ ਸਿੰਘਵਾਲਾ, ਤਲਵਿੰਦਰ ਸਿੰਘ ਗਗੋ, ਬਲਜਿੰਦਰ ਸਿੰਘ ਬੱਬੀ (ਮੀਤ ਪ੍ਰਧਾਨ) ਤੋ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਮੱਘਰ ਸਿੰਘ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਬੁੱਧ ਰਾਮ ਬਿਸ਼ਨੋਈ, ਜ਼ਿਲ੍ਹਾ ਮੁਕਸਤਸਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਰੁਪਾਣਾ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ, ਜਿਲਾ ਫਤਿਹਗੜ੍ਹ ਦੇ ਪ੍ਰਧਾਨ ਸਰਬਜੀਤ ਸਿੰਘ ਉਮਰਾਲਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਵੀਰ ਸਿੰਘ ਲਿੱਟਾਂ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮਾਣੂਕੇ, ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਬਨਬੌਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਰਨੈਲ ਸਿੰਘ ਸੱਤੀਕੇ, ਜਿਲਾ ਤਰਨਤਾਰਨ ਤੋ ਸਾਬਪਾਲ ਸਿੰਘ, ਜਿਲਾ ਲੁਧਿਆਣਾ ਤੋ ਅਮਰ ਸਿੰਘ ਰਾਏਕੋਟ, ਜ਼ਿਲ੍ਹਾ ਮੁਹਾਲੀ ਤੋਂ ਰਾਜਿੰਦਰ ਸਿੰਘ ਢੋਲਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…