Share on Facebook Share on Twitter Share on Google+ Share on Pinterest Share on Linkedin ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕੇਂਦਰ ਸਰਕਾਰ ਕੋਈ ਠੋਸ ਯੋਜਨਾ ਬਣਾਏ ਤੇ ਪੰਜਾਬ ਜਿਹੇ ਸੂਬਿਆਂ ਦੀ ਮਦਦ ਕਰੇ: ਚੰਦੂਮਾਜਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕੋਈ ਠੋਸ ਯੋਜਨਾ ਬਣਾਉਣ ਦੀ ਮੰਗ ਕੀਤੀ ਹੈ। ਲੋਕ ਸਭਾ ਅੰਦਰ ਕਿਸਾਨੀ ਨੂੰ ਕਰਜ਼ਾ ਮੁਕਤ ਕਰਨ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕੇਂਦਰੀ ਵਿੱਤ ਮੰਤਰੀ ਤੋਂ ਸੂਬਾ ਸਰਕਾਰ ਦੀ ਮਦਦ ਕਰਨ ਦੀ ਕੋਈ ਕੇਂਦਰ ਸਰਕਾਰ ਦੀ ਯੋਜਨਾ ਬਾਰੇ ਸਵਾਲ ਪੁੱਛਦਿਆਂ ਕਿਹਾ ਕਿ ਇਹ ਤਾਂ ਸੱਚ ਹੈ ਕਿ ਜਦੋਂ ਮੁਲਕ ਆਜ਼ਾਦ ਹੋਇਆ ਉਦੋਂ ਖੇਤੀ ਲਾਭਕਾਰੀ ਧੰਦਾ ਸੀ ਜੋ ਹੁਣ ਇਹ ਘਾਟੇ ਵਿੱਚ ਹੈ । ਇਸ ਲਈ ਭਾਵੇਂ ਕੁਦਰਤੀ ਆਫਤਾਂ ਤੋਂ ਕੋਈ ਬਚਾਅ ਨਾ ਹੋਣਾ, ਜਿਨਸ ਦੇ ਸਹੀ ਭਾਅ ਨਾ ਮਿਲਣ ਤੇ ਗਲਤ ਕਰਜ਼ਾ ਨੀਤੀ ਅਤੇ ਠੋਸ ਖੇਤੀਨੀਤੀ ਨਾ ਹੋਣਾ ਜਿਹੇ ਕਾਰਨ ਹਨ ਪਰ ਅੱਜ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਸ੍ਰੀ ਚੰਦੂਮਾਰਾ ਨੇ ਪੁੱਛਿਆ ਕਿ ਕੀ ਇਹ ਕੇਂਦਰ ਸਰਕਾਰ ਦੇ ਧਿਆਨ ਵਿੱਚ ਹੈ ਕਿ ਬਹੁਤ ਸਾਰੇ ਸੂਬਿਆਂ ਵਿੱਚ ਸੱਤਾ ਹਾਸਲ ਕਰਨ ਲਈ ਕਿਸਾਨਾਂ ਦੇ ਕਰਜ਼ੇ ’ਤੇ ਲਕੀਰ ਮਾਰਨ ਦੀਆਂ ਗੱਲਾਂ ਕੀਤੀਆਂ ਪਰ ਸੱਤਾ ਹਾਸਲ ਕਰਨ ’ਤੇ ਹੀ ਮੁਕਰ ਗਏ। ਕਦੀ 5 ਏਕੜ ਕਦੀ ਢਾਈ ਏਕੜ ਵਾਲੇ ਕਿਸਾਨ ਤੱਕ ਹੀ ਕਰਜ਼ਾ ਮੁਆਫੀ ਸੀਮਤ ਕਰ ਦਿੱਤੀ ਤੇ ਹੁਣ 2 ਏਕੜ ਵਾਲੇ ਵੀ ਲਿਸਟ ਤੋਂ ਬਾਹਰ ਹੈ। ਜਿਸ ਤੋਂ ਤੰਗ ਆ ਕੇ ਲਹਿਰਾਗਾਗਾ ਦੇ ਨਜ਼ਦੀਕ ਰੋੜੇਵਾਲ ਪਿੰਡ ਦੇ ਕਿਸਾਨ ਸਕੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ। ਪਿਛਲੇ 8-9 ਮਹੀਨਿਆਂ ਵਿੱਚ 500 ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕਿਆਂ ਹੈ ਤੇ ਸਹਿਕਾਰੀ ਅਦਾਰੇ ਡੀਲਿਸਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹਰਿਆਣਾ ਸਰਕਾਰ ਨੇ ਭਾਵ ਅੰਡਰ ਭਰਪਾਈ ਸਕੀਮ ਲਿਆ ਕੇ ਕਿਸਾਨੀ ਨੂੰ ਸਬਜ਼ੀਆਂ ਦੇ ਭਾਅ ਵਿੱਚ ਉਤਾਰ-ਚੜ੍ਹਾਅ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਸਕੀਮ ਲਿਆਂਦੀ ਹੈ, ਉਸ ਤਰਜ ’ਤੇ ਭਾਰਤ ਸਰਕਾਰ ਵੱਲੋਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਪੰਜਾਬ ਸਮੇਤ ਹਦਾਇਤ ਕਰਨ ਦੀ ਜ਼ਰੂਰਤ ਹੈ ਅਤੇ ਪੰਜਾਬ ਵਰਗੀਆਂ ਸਰਕਾਰਾਂ ਜੋ ਬਲੈਕਮੇਲ ਕਰਕੇ, ਝੂਠ ਬੋਲ ਕੇ ਕਿਸਾਨਾਂ ਦਾ ਉਜਾੜਾ ਕਰਨ ਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀਆਂ ਹਨ। ਉਨ੍ਹਾਂ ਦਾ ਕੇਂਦਰ ਨੋਟਿਸ ਲਵੇ ਅਤੇ ਪੰਜਾਬ ਵਰਗੇ ਸੂਬਿਆਂ ਨੂੰ ਕੇਂਦਰ ਸਰਕਾਰ ਮਦਦ ਦੇਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ