Nabaz-e-punjab.com

ਚੀਨ ਖ਼ਿਲਾਫ਼ ਕੇਂਦਰ ਸਰਕਾਰ ਦਾ ਆਰਥਿਕ ਕਦਮ ਸੁਆਗਤਯੋਗ: ਯੂਥ ਆਫ਼ ਪੰਜਾਬ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਚੀਨ ’ਤੇ ਆਰਥਿਕ ਹਮਲਾ ਕਰਦਿਆਂ ਚੀਨ ਦੀਆਂ 59 ਮੋਬਾਈਲ ਐਪਸ ਬੰਦ ਕਰਕੇ ਜੋ ਸਖ਼ਤ ਰੁਖ ਅਪਣਾਇਆ ਗਿਆ ਹੈ ਉਹ ਸਵਾਗਤਯੋਗ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਅੱਜ ਦੇ ਸਮੇਂ ਕਰੋੜਾਂ ਦੀ ਗਿਣਤੀ ਵਿੱਚ ਸਮਾਰਟ ਮੋਬਾਇਲ ਚੱਲ ਰਹੇ ਹਨ ਜਿਹਨਾਂ ਵਿੱਚ ਜਿਆਦਾਤਰ ਮੋਬਾਇਲ ਐਪਸ ਚੀਨ ਦੇ ਚੱਲਦੇ ਹਨ ਜਿਸ ਕਾਰਨ ਇਹਨਾਂ ਐਪਸ ਦੀ ਵਰਤੋਂ ਕਰਕੇ ਜੋ ਕਮਾਈ ਹੁੰਦੀ ਹੈ ਉਹ ਸਾਰੀ ਕਮਾਈ ਚੀਨ ਨੂੰ ਜਾਂਦੀ ਹੈ ਅਤੇ ਇਹਨਾਂ ਕਾਰਨ ਸਾਈਬਰ ਕ੍ਰਾਈਮ ਵਿੱਚ ਵੀ ਵਾਧਾ ਹੁੰਦਾ ਹੈ।
ਉਹਨਾਂ ਕਿਹਾ ਕਿ ਸਰਕਾਰ ਦੇ ਦੱਸਣ ਅਨੁਸਾਰ ਇਹਨਾਂ ਐਪਸ ਕਰਕੇ ਸਾਡਾ ਡਾਟਾ ਵੀ ਚੋਰੀ ਹੁੰਦਾ ਸੀ ਜਿਸ ਨਾਲ ਦੇਸ਼ ਦੀ ਅਖੰਡਤਾ ਨਾਲ ਅਸੀਂ ਅਣਜਾਣਪੁਣੇ ਵਿੱਚ ਸਮਝੌਤਾ ਕਰ ਰਹੇ ਸੀ। ਉਹਨਾਂ ਕਿਹਾ ਕਿ ਚੀਨ ਵੱਲੋਂ ਸਰਹੱਦ ਉੱਤੇ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਅਤੇ ਸਰਹੱਦਾਂ ਦੀ ਰਾਖੀ ਕਰਦੇ ਸਾਡੇ 20 ਫੌਜੀ ਵੀਰ ਸ਼ਹੀਦੀ ਜਾਮ ਪੀ ਗਏ ਅਤੇ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਰੱਖਣਾ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਨਾਲ ਸਮਝੌਤਾ ਹੋਵੇਗਾ।
ਉਹਨਾਂ ਕਿਹਾ ਕਿ ਉੱਝ ਵੀ ਟਿਕਟਾਕ ਅਤੇ ਪੱਬ ਜੀ ਵਰਗੀਆਂ ਐਪਸ ਸਾਡੇ ਸਮਾਜ ਲਈ ਖਤਰਾ ਬਣਦੀਆਂ ਜਾ ਰਹੀਆਂ ਸਨ। ਪੱਬਜੀ ਗੇਮ ਖੇਡਣ ਕਾਰਨ ਕਈ ਬੱਚਿਆਂ ਦੀ ਜਾਨ ਗਈ ਹੈ ਅਤੇ ਕਈਆਂ ਦੀ ਦਿਮਾਗੀ ਹਾਲਤ ਤਰਸਯੋਗ ਬਣ ਚੁੱਕੀ ਹੈ। ਟਿਕਟਾਕ ਵਰਗੀ ਐਪ ਤੇ ਲੋਕ ਫੋਕੀ ਸ਼ੋਹਰਤ ਅਤੇ ਮਸ਼ਹੂਰੀ ਲੈਣ ਲਈ ਸਵੇਰ ਤੋੱ ਲੈ ਕੇ ਵੀਡਿਓ ਬਣਾਉਣ ਲੱਗ ਜਾਂਦੇ ਸਨ ਅਤੇ ਇਹਨਾਂ ਨੇ ਫੋਕੀ ਮਸ਼ਹੂਰੀ ਲਈ ਰਿਸ਼ਤਿਆਂ ਦਾ ਮਿਆਰ ਇੰਨਾ ਸੁੱਟ ਦਿੱਤਾ ਸੀ ਕਿ ਵੀਡੀਓ ਦੇਖਣ ਵਾਲੇ ਨੂੰ ਸ਼ਰਮ ਆ ਜਾਂਦੀ ਸੀ ਪਰ ਬਣਾਉਣ ਵਾਲਿਆਂ ਨੂੰ ਨਹੀਂ।
ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਆਪਣੇ ਫੈਸਲੇ ਤੇ ਦ੍ਰਿੜ ਰਹੇ ਅਤੇ ਚੀਨ ਵਿਰੁੱਧ ਪਾਬੰਦੀਆਂ ਵਿੱਚ ਵਾਧਾ ਕਰਦਿਆਂ ਚੀਨ ਤੋੱ ਬਣ ਕੇ ਆ ਰਹੇ ਹਰ ਤਰਾਂ ਦੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਵੀ ਬੈਨ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਹੱਦ ਤੇ ਸਾਡੇ ਬਹਾਦਰ ਫੌਜੀ ਚੀਨ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…