ਭਾਰਤ ਸਰਕਾਰ ਦੇ ਸਕੱਤਰ ਦਵਿੰਦਰ ਚੌਧਰੀ ਦੀ ਅਗਵਾਈ ਹੇਠ ਕੇਂਦਰੀ ਟੀਮ ਵੱਲੋਂ ਕਿਸ਼ਨਪੁਰਾ ਸੂਰ ਫਾਰਮ ਦਾ ਦੌਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਸਤੰਬਰ:
ਭਾਰਤ ਸਰਕਾਰ ਦੇ ਸਕੱਤਰ ਦਵਿੰਦਰ ਚੌਧਰੀ ਦੀ ਅਗਵਾਈ ਵਿੱਚ ਕੌਮੀ ਪਸ਼ੂ ਧਨ ਮਿਸ਼ਨ ਦੀ ਸਮੀਖਿਆ ਲਈ 6 ਸੂਬਿਆਂ ਦੇ ਕਿਸਾਨਾਂ ਨਾਲ ਮੀਟਿੰਗ ਕਰਨ ਦੇ ਸਬੰਧ ਵਿਚ ਪੰਜਾਬ ਪਹੁੰਚੀ ਟੀਮ ਵੱਲੋਂ ਪਿੰਡ ਕਿਸ਼ਨਪੁਰਾ ਦੇ ਸਟੇਟ ਐਵਾਰਡੀ ਕਿਸਾਨ ਦਲਵਿੰਦਰ ਸਿੰਘ ਕਿਸ਼ਨਪੁਰਾ ਦੇ ਸ਼ੂਰ ਫਾਰਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰਾਮਾਨੰਦ ਭਾਰਤ ਸਰਕਾਰ ਨੇ ਦਲਵਿੰਦਰ ਸਿੰਘ ਕਿਸ਼ਨਪੁਰਾ ਤੋਂ ਸੂਰ ਫਾਰਮ ਸਬੰਧੀ ਜਾਣਕਾਰੀ ਲੈਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸੀਂ ਇਹ ਫਾਰਮ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਾਂ ਕਿਉਂਕਿ ਇਸ ਫਾਰਮ ਅੰਦਰ ਸੂਰਾਂ ਦੀ ਸਾਂਭ ਸੰਭਾਲ ਦੇ ਵਧੀਆ ਪ੍ਰਬੰਧ ਹਨ। ਭਾਰਤ ਸਰਕਾਰ ਦੇ ਜੁਆਇੰਟ ਕਮਿਸ਼ਨਰ ਪੀ.ਵਲੁਭਰ ਨੇ ਕਿਹਾ ਕਿ ਇਹ ਫਾਰਮ ਦੇਸ਼ ਦੇ ਕਿਸਾਨਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ ਜਿੱਥੋਂ ਸੈਂਕੜੇ ਕਿਸਾਨ ਇਸ ਕਿੱਤੇ ਨਾਲ ਜੁੜ ਚੁੱਕੇ ਹਨ।
ਇਸ ਦੌਰਾਨ ਜੁਆਇੰਟ ਡਾਇਰੈਕਟਰ ਸ਼੍ਰੀ ਅਨੰਦ ਡੀ.ਏ.ਡੀ.ਐਫ ਭਾਰਤ ਸਰਕਾਰ ਨੇ ਕਿਸਾਨ ਦਲਵਿੰਦਰ ਸਿੰਘ ਵੱਲੋਂ ਫਾਰਮ ਅੰਦਰ ਕੀਤੇ ਪ੍ਰਬੰਧਾਂ ਦੀ ਜਮਕੇ ਸਲਾਘਾ ਕੀਤੀ। ਇਸ ਮੌਕੇ ਸਟੇਟ ਐਵਾਰਡੀ ਕਿਸਾਨ ਦਲਵਿੰਦਰ ਸਿੰਘ ਕਿਸ਼ਨਪੁਰਾ ਮੈਂਬਰ ਪਿਗਰੀ ਬੋਰਡ ਪੰਜਾਬ ਵੱਲੋਂ ਜਿੱਥੇ ਕੇਂਦਰੀ ਟੀਮ ਦਾ ਸਵਾਗਤ ਕੀਤਾ ਗਿਆ ਉਥੇ ਭਾਰਤ ਸਰਕਾਰ ਐਕਨੋਲਿਸਟ ਵਿਜੇ ਕੁਮਾਰ ਠਾਕੁਰ (ਫੂਡਰ) ਤੋਂ ਪੰਜਾਬ ਵਿਚ ਪੋਰਕ ਪ੍ਰੋਸੈਸਿੰਗ ਪਲਾਂਟ ਲਗਾਉਣ ਦੀ ਮੰਗ ਵੀ ਆਈ ਟੀਮ ਸਾਹਮਣੇ ਰੱਖਦੇ ਹੋਏ ਇਸ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਡਾ.ਪਰਮਜੀਤ ਸਿੰਘ ਡਿਪਟੀ ਡਾਇਰੈਕਟਰ, ਡਾ. ਪਰਮਾਤਮਾ ਸਰੂਪ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸਮੇਤ ਕਈ ਉਘੀਆਂ ਹਸਤੀਆਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…