ਕੁੰਭੜਾ ਦੇ ਟਰੇਨਿੰਗ ਸੈਂਟਰ ਵਿੱਚ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਮੁਹਾਲੀ ਜਨ ਸਿਕਸ਼ਨ ਸੰਸਥਾਨ ਵੱਲੋਂ ਪਿੰਡ ਕੁੰਭੜਾ ਦੇ ਟਰੇਨਿੰਗ ਸੈਂਟਰ ਵਿੱਚ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਿਨ ਕੀਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਮੇਅਰ ਧੜੇ ਦੇ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਉਰਫ਼ ਪਹਿਲਵਾਨ ਸ਼ਾਮਲ ਹੋਏ ਅਤੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਆਪਣੇ ਸੰਬੋਧਨ ਵਿੱਚ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਨੇ ਸੰਸਥਾਨ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਜਨ ਸਿਕਸ਼ਣ ਸੰਸਥਾਨ ਹੁਨਰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਅਤੇ ਇਸ ਸੰਸਥਾਨ ਵਿੱਚ ਅੌਰਤਾਂ ਨੂੰ ਹੁਨਰ ਵਿਕਾਸ ਟਰੇਨਿਗ ਦੇ ਨਾਲ ਨਾਲ ਉਨ੍ਹਾਂ ਨੂੰ ਆਤਮ ਨਿਰਭਰ ਵੀ ਬਣਾਇਆ ਜਾਦਾ ਹੈ,ਤਾਂਕਿ ਉਹ ਆਪਣੇ ਘਰ ਦਾ ਗੁਜਾਰਾਂ ਅਸਾਨੀ ਨਾਲ ਕਰ ਸਕਣ।
ਇਸ ਮੌਕੇ ਸੰਸ਼ਥਾਨ ਦੀ ਸਹਾਇਕ ਪ੍ਰੋਗਰਾਮ ਆਫ਼ਸਰ ਸ੍ਰੀਮਤੀ ਨਵਜੋਤ ਕੌਰ ਨੇ ਸੰਸਥਾਨ ਅਤੇ ਭਾਰਤ ਸਰਕਾਰ ਵੱਲੋਂ ਸਮਾਜਿਕ ਆਰਥਿਕ ਰੂਪ ਤੋਂ ਕਮਜੋਰ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆ ਯੋਜਨਾਵਾਂ ਅਤੇ ਕਰਵਾਏ ਜਾਦੇ ਕੋਰਸ਼ਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਜਦੋਂ ਕਿ ਟਰੇਨਿੰਗ ਸੈਂਟਰ ਦੀ ਪ੍ਰਸ਼ਾਸਕ ਰਜਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਵਿੱਚ ਸਪੋਰਟਸ ਕਲੱਬ ਦੇ ਮੈਂਬਰ ਰਣਧੀਰ ਸਿੰਘ ਜਨ ਸਿਕਸ਼ਣ ਸੰਸਥਾਨ ਦੇ ਸਟਾਫ ਮੈਂਬਰ ਸ੍ਰੀਮਤੀ ਗੀਤਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਸਿੱਖਿਆਰਥੀ ਵੀ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…