ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਨੂੰ ਪ੍ਰਸੰਸਾ ਪੱਤਰ ਦਿੱਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਲੋਕਤੰਤਰ ਵਿੱਚ ਨਿਰਪੱਖ ਅਤੇ ਪਾਰਦਰਸੀ ਚੋਣਾਂ ਕਰਵਾਉਣ ਲਈ ਬੂਥ ਲੈਵਲ ਅਫ਼ਸਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਬੀਐਲਓ ਵੋਟਰ ਸੂਚੀਆਂ ਨੂੰ ਤਿਆਰ ਕਰਨ, ਵੋਟਰ ਸੂਚੀਆਂ ਦੀ ਸੁਧਾਈ ਅਤੇ ਸ਼ਨਾਖ਼ਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ। ਇਸ ਤੋਂ ਇਲਾਵਾ ਚੋਣਾਂ ਮੌਕੇ ਵੋਟਰਾਂ ਦੀ ਸਹੂਲਤ ਲਈ ਹਰ ਲੋੜੀਂਦਾ ਅਤੇ ਢੁਕਵਾਂ ਵਾਤਾਵਰਨ ਤਿਆਰ ਕਰਦੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ)-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ੍ਰੀਮਤੀ ਸਰਬਜੀਤ ਕੌਰ ਨੇ ਬੂਥ ਲੈਵਲ ਅਫ਼ਸਰਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦੇਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਵੋਟਰ ਸ਼ਨਾਖ਼ਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਮਿਤੀ 1 ਅਗਸਤ ਨੂੰ ਸ਼ੁਰੂ ਕੀਤੀ ਗਈ ਸੀ।
ਸਨਮਾਨਿਤ ਹੋਣ ਵਾਲੇ ਬੀਐਲਓ ਵਿੱਚ ਸੁਖਦੇਵ ਸਿੰਘ (ਬੂਥ ਨੰਬਰ 59) 90.14 ਪ੍ਰਤੀਸ਼ਤ, ਗੁਰਜੀਤ ਸਿੰਘ (ਬੂਥ ਨੰਬਰ 66) 84.96 ਪ੍ਰਤੀਸ਼ਤ, ਅੰਮ੍ਰਿਤਪਾਲ ਸਿੰਘ (ਬੂਥ ਨੰਬਰ 88) 92.02 ਪ੍ਰਤੀਸ਼ਤ, ਹਰਵਿੰਦਰ ਸਿੰਘ (ਬੂਥ ਨੰਬਰ 101) 80.04 ਪ੍ਰਤੀਸ਼ਤ, ਸੁਨੀਤਾ ਪਾਲ (ਬੂਥ ਨੰਬਰ 106) 88.11 ਪ੍ਰਤੀਸ਼ਤ, ਕੁਲਵਿੰਦਰ ਸਿੰਘ (ਬੂਥ ਨੰਬਰ 107) 90.28 ਪ੍ਰਤੀਸ਼ਤ, ਸ਼ਾਲੀਗ ਰਾਮ ਬੂਥ ਨੰਬਰ (108) 100 ਪ੍ਰਤੀਸ਼ਤ, ਰੁਪਿੰਦਰ ਕੌਰ (ਬੂਥ ਨੰਬਰ 109) 85.97 ਪ੍ਰਤੀਸ਼ਤ, ਮਨਜੀਤ ਕੁਮਾਰ (ਬੂਥ ਨੰਬਰ 211) 80.96 ਪ੍ਰਤੀਸ਼ਤ ਕੰਮ ਪੂਰਾ ਕੀਤਾ।
ਐਸਡੀਐਮ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਆਪਣੇ ਬੂਥ ’ਤੇ ਬੀਐਲਓਜ਼ ਨੂੰ ਆਧਾਰ ਕਾਰਡ ਦੀ ਕਾਪੀ ਦੇ ਕੇ ਫਾਰਮ ਨੰਬਰ 6ਬੀ ਭਰਵਾ ਸਕਦੇ ਹਨ। ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣ ਹਲਕੇ ਦੇ ਬਾਕੀ ਬੂਥ ਲੈਵਲ ਅਫ਼ਸਰ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਦਾ ਕੰਮ ਪੂਰਾ ਨਹੀਂ ਹੋਇਆ ਉਹ ਜਲਦੀ ਤੋਂ ਜਲਦੀ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਪੂਰਾ ਕਰ ਲੈਣ। ਕਿਉਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ਵਿੱਚ ਕੰਮ ਨੂੰ 100 ਪ੍ਰਤੀਸ਼ਤ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸ ਮੌਕੇ ਅਵਤਾਰ ਸਿੰਘ (ਚੋਣ ਕਾਨੂੰਨਗੋ) ਸ੍ਰੀਮਤੀ ਅਮਨਦੀਪ ਕੌਰ ਗਿੱਲ ਵਿੱਚ (ਸੁਪਰਡੈਂਟ), ਸ੍ਰੀਮਤੀ ਸੁਖਵੀਰ ਕੌਰ (ਸਟੈਨੋ), ਜਗਤਾਰ ਸਿੰਘ (ਜੂਨੀਅਰ ਸਹਾਇਕ), ਸ੍ਰੀਮਤੀ ਨੀਤੂ ਗੁਪਤਾ (ਕੰਪਿਊਟਰ ਟੀਚਰ), ਹਰਪ੍ਰੀਤ ਸਿੰਘ (ਕਲਰਕ), ਵਿਕਾਸ ਕੁੰਡੂ (ਕਲਰਕ) ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…