Nabaz-e-punjab.com

ਸੀਜੀਸੀ ਝੰਜੇੜੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਵਾਉਣ ਵਾਲਾ ਪੰਜਾਬ ਦਾ ਮੋਹਰੀ ਕਾਲਜ ਬਣਿਆ

ਹੁਣ ਤੱਕ 627 ਕੌਮਾਂਤਰੀ ਕੰਪਨੀਆਂ ਨੇ 6314 ਆਫ਼ਰਾਂ ਰਾਹੀਂ 31.77 ਲੱਖ ਸਾਲਾਨਾ ਪੈਕੇਜ ’ਤੇ ਕੀਤੀ ਚੋਣ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਪੰਜਾਬ ਭਰ ਵਿਚ ਲਗਾਤਾਰ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲਾ ਮੋਹਰੀ ਕਾਲਜ ਬਣਨ ਦਾ ਸਨਮਾਨ ਬਰਕਰਾਰ ਹੈ। ਸੱਤ ਸਾਲ ਪਹਿਲਾਂ ਬਣੇ ਸੀਜੀਸੀ ਝੰਜੇੜੀ ਕੈਂਪਸ ਦੀ ਲਗਾਤਾਰ ਹਾਸਲ ਹੋ ਰਹੀ ਇਸ ਉਪਲਬਧੀ ਨੂੰ ਮਨਾਉਣ ਲਈ ਸੀਜੀਸੀ ਮੈਨੇਜਮੈਂਟ ਵੱਲੋਂ ਕੈਂਪਸ ਵਿਚ ਪਲੇਸਮੈਂਟ ਦਿਹਾੜਾ ਮਨਾਇਆ ਗਿਆ।
ਜ਼ਿਕਰਯੋਗ ਹੈ ਕਿ ਬੀਟੈੱਕ ਦੇ ਵੱਖ ਵੱਖ ਸਟ੍ਰੀਮ ਦੇ 145 ਵਿਦਿਆਰਥੀ ਅਤੇ ਬੀਬੀਏ, ਐਮਬੀਏ, ਬੀਸੀਏ, ਬੀਕਾਮ, ਫ਼ੈਸ਼ਨ ਟੈਕਨੌਲੋਜੀ ਅਤੇ ਖੇਤੀਬਾੜੀ ਸਟ੍ਰੀਮ ਦੇ 116 ਵਿਦਿਆਰਥੀਆਂ ਦੀ ਡਿਗਰੀ ਜੁਲਾਈ, 2020 ਵਿਚ ਪੂਰੀ ਹੋਣੀ ਹਨ, ਇਨ੍ਹਾਂ ਵਿਦਿਆਰਥੀਆਂ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਹੁਣ ਵਿਦਿਆਰਥੀ ਜੁਲਾਈ,2020 ਵਿਚ ਡਿਗਰੀ ਪੂਰੀ ਹੋਣ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰ ਲੈਣਗੇ। ਇਸ ਦੇ ਇਲਾਵਾ ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀ ਸਬੰਧਿਤ ਕੰਪਨੀਆਂ ਵਿਚ ਅਖੀਰੀ ਸਮੈਸਟਰ ਦੀ ਛੇ ਮਹੀਨੇ ਦੀ ਇੰਟਰਨਸ਼ਿਪ ਵੀ ਲੈ ਚੁੱਕੇ ਹਨ। ਇਸ ਇੰਟਰਨਸ਼ਿਪ ਦਾ ਤੋਂ ਬਾਅਦ ਉਸੇ ਕੰਪਨੀ ਵਿਚ ਇੰਟਰਨਸ਼ਿਪ ਦਾ ਤਜਰਬਾ ਵੀ ਉਨ੍ਹਾਂ ਲਈ ਅੱਗੇ ਜਾ ਕੇ ਰੈਗੂਲਰ ਕੰਮ ਕਰਨ ਵਿਚ ਕਾਫੀ ਸਹਾਈ ਰਹੇਗਾ। ਇਨ੍ਹਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿਤੇ ਜਾ ਚੁੱਕੇ ਹਨ। ਕਿਸੇ ਵੀ ਅਦਾਰੇ ਵਿਚ ਵੱਡੇ ਪੱਧਰ ਤੇ ਇਸ ਤਰਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਚੁਣਨਾ ਇਕ ਰਿਕਾਰਡ ਹੈ।
ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀਡੀ ਬਾਂਸਲ ਨੇ ਦੱਸਿਆ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੂੰ ਕੋਗਨੀਜੈਂਟ, ਵਿਪਰੋ, ਕੈਪਗੇਮਿਨੀ, ਆਈਬੀਐਮ, ਜ਼ੈੱਡਐੱਸ ਐਸੋਸੀਏਟ, ਕਿਬਕਸ਼ਨ ਕੰਸਲਟਿੰਗ, ਮਾਈਂਡ ਟ੍ਰੀ ਲਿਮਟਿਡ, ਪਿਨਕਲ ਕੰਸਲਟੈਂਸੀ, ਡੈਸਨੈਕ ਗਰੁੱਪ, ਸਲਾਈਜ਼ਫਾਇਰ ਇੰਡਸਟਰੀਜ਼, ਆਈ.ਡੀ.ਐਫ.ਸੀ, ਫ਼ਸਟ ਬੈਂਕ, ਟੌਮੀ ਹਿਲਫੀਗਰ, ਜੇਰੋ ਐਜੂਕੇਸ਼ਨ, ਹਿੰਦੂਜਾ ਲੇਲੈਂਡ ਫਾਈਨੈਂਸ, ਡੀਸੀਬੀ ਬੈਂਕ, ਟੈੱਕ ਮਹਿੰਦਰਾ, ਵਰਤੂਸਾ, ਐੱਸਯੂਐਫ਼ਆਈ, ਮਿ-ਸਿਗਮਾ, ਵੈਲੀ ਲੈਬਜ਼, ਇਨੋਵੇਸ਼ਨ ਮੈਨੇਜਮੈਂਟ, ਗ੍ਰੈਜਿੱਟੀ ਇੰਟਰਐਕਟਿਵ, ਬਿਰਲਾ ਸਾਫ਼ਟ, ਯੂਨਾਈਟਿਡ ਹੈਲਥ ਗਰੁੱਪ, ਐਨਆਈਆਈਟੀ ਟੈਕਨੋਲੋਜੀਜ, ਜ਼ੈਨਸਰ ਜਿਹੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵੱਲੋਂ ਵੀ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਦਿਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿਚ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਤੋਂ ਵੱਧ ਕੰਪਨੀਆਂ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਇਲਾਵਾ ਟੀਵੋ ਇੰਡੀਆ ਵਿਚ 12 ਲੱਖ ਦੇ ਪੈਕੇਜ, ਮੈਕੈਫੇ ਸਾਫ਼ਟਵੇਅਰ ਵਿੱਚ 11 ਲੱਖ ਦੇ ਪੈਕੇਜ, ਵੀਐਮ ਵੀਅਰ, ਲੀਡੋ ਵਿਚ 10 ਲੱਖ ਦੇ ਪੈਕੇਜ ਤੇ ਚੁਣੇ ਗਏ ਹਨ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਅਨੁਸਾਰ ਹੁਣ ਤੱਕ ਕੈਂਪਸ ਵਿੱਚ ਕਰਵਾਏ ਗਏ ਪਲੇਸਮੈਂਟ ਡਰਾਈਵ ਦੌਰਾਨ 627 ਕੌਮਾਂਤਰੀ ਪੱਧਰ ਦੀ ਕੰਪਨੀਆਂ ਸ਼ਿਰਕਤ ਕਰਨ ਚੁੱਕੀਆਂ ਹਨ। ਜਦ ਕਿ ਹੁਣ ਤੱਕ 6314 ਉਮੀਦਵਾਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਜਦਕਿ ਵੱਧ ਤੋਂ ਵੱਧ ਪੈਕੇਜ 31.77 ਲੱਖ ਸਾਲਾਨਾ ਦਾ ਰਿਹਾ ਹੈ। ਪ੍ਰੈਜ਼ੀਡੈਂਟ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 3600 ਤਰੀਕੇ ਨਾਲ ਦਿਤੀ ਜਾਂਦੀ ਹੈ। ਇਸ ਦੇ ਇਲਾਵਾ ਦਿੱਲੀ ਵਿਚ ਸੀ ਜੀ ਸੀ ਵੱਲੋਂ ਆਪਣਾ ਪਲੇਸਮੈਂਟ ਆਫ਼ਿਸ ਵੀ ਖੋਲਿਆਂ ਹੋਇਆ ਹੈ। ਇਸ ਤਰਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…