
ਸੀਜੀਸੀ ਕਾਲਜ ਨੂੰ ਖੇਤੀਬਾੜੀ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਲਈ ਮਿਲਿਆ ਕੌਮਾਂਤਰੀ ਸਿੱਖਿਆ ਲੀਡਰਸ਼ਿਪ ਐਵਾਰਡ
ਕੇਂਦਰੀ ਪੇਂਡੂ ਵਿਕਾਸ ਅਤੇ ਸਟੀਲ ਮੰਤਰੀ ਫੱਗਣ ਸਿੰਘ ਕੁਲਸਤੇ ਵੱਲੋਂ ਦਿੱਤਾ ਗਿਆ ਐਵਾਰਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਵਿਚ ਇਕ ਅਹਿਮ ਪ੍ਰਾਪਤੀ ਹੋ ਜੁੜ ਗਈ। ਜਦ ਸੀਜੀਸੀ ਝੰਜੇੜੀ ਕੈਂਪਸ ਨੂੰ ਖੇਤੀਬਾੜੀ ਸਿੱਖਿਆਂ ਦੇ ਖੇਤਰ ਵਿਚ ਬਿਹਤਰੀਨ ਪ੍ਰਦਰਸ਼ਨ ਲਈ ਮਿਲਿਆ ਕੌਮਾਂਤਰੀ ਸਿੱਖਿਆ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਵਕਾਰੀ ਐਵਾਰਡ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਅਤੇ ਸਟੀਲ ਰਾਜ ਮੰਤਰੀ ਫੱਗਣ ਸਿੰਘ ਕੁਲਸਤੇ ਵੱਲੋਂ ਰੱਖੇ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਦਿਤਾ ਗਿਆ। ਇਸ ਮੌਕੇ ਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਖ਼ਾਸ ਮਹਿਮਾਨ ਵਜੋਂ ਹਾਜ਼ਰ ਸਨ। ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਇਹ ਐਵਾਰਡ ਡੀਨ ਡਾ. ਅਸ਼ਵਨੀ ਸ਼ਰਮਾ ਨੇ ਹਾਸਿਲ ਕੀਤਾ।
ਜ਼ਿਕਰਯੋਗ ਹੈ ਕਿ ਝੰਜੇੜੀ ਕੈਂਪਸ ਵਿਚ ਕਰਵਾਏ ਜਾਂਦੀ ਖੇਤੀਬਾੜੀ ਵਿਚ ਬੈਚਲਰ ਆਫ਼ ਐਜੂਕੇਸ਼ਨ (ਆਨਰਜ਼) ਦੀ ਡਿਗਰੀ ਉੱਤਰੀ ਭਾਰਤ ਦੇ ਬਿਹਤਰੀਨ ਕਾਲਜਾਂ ਵਿਚ ਮੰਨੀ ਜਾਂਦੀ ਹੈ। ਜਿੱਥੇ ਕੋਰਸ ਦਾ ਪਾਠਕ੍ਰਮ ਉੱਚ ਸਿੱਖਿਆਂ ਪ੍ਰਾਪਤ ਅਤੇ ਤਜਰਬੇਕਾਰ ਪ੍ਰੋਫੈਸਰਾਂ ਅਤੇ ਸਹਾਇਕ ਪ੍ਰੋਫੈਸਰਾਂ ਵੱਲੋਂ ਕਰਵਾਉਂਦੇ ਹੋਏ ਇਹ ਕੋਰਸ ਉਤਰੀ ਭਾਰਤ ਵਿੱਚ ਨਵੀਆਂ ਉਚਾਈਆਂ ਤੇ ਪਹੁੰਚ ਚੁੱਕਾ ਹੈ। ਖੇਤੀਬਾੜੀ ਦੇ ਖੇਤਰ ਵਿੱਚ ਤਜਰਬੇਕਾਰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪ੍ਰੈਕਟੀਕਲ ਸਿੱਖਿਆਂ ਦੇ ਸਦਕਾ ਇਸ ਕੋਰਸ ਨਾਲ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਦੀ ਕੌਮਾਂਤਰੀ ਕੰਪਨੀਆਂ ਵਿੱਚ ਵੀ ਬਿਹਤਰੀਨ ਪਲੇਸਮੈਂਟ ਹੋ ਰਹੀ ਹੈ। ਇਨ੍ਹਾਂ ਸਾਰੇ ਪੈਰਾਮੀਟਰ ਦੇ ਸਦਕਾ ਹੀ ਇਹ ਐਵਾਰਡ ਸੀਜੀਸੀ ਝੰਜੇੜੀ ਕੈਂਪਸ ਦੀ ਝੋਲੀ ਪਿਆ। ਵਿਦਿਆਰਥੀਆਂ ਦੇ ਉਦਯੋਗਿਕ ਦੌਰੇ,ਵਿਹਾਰਕ ਐਕਸਪੋਜ਼ਰ ਦੇ ਨਾਲ ਨਾਲ ਕੈਂਪਸ ਵਿਚ ਕੋਰਸ ਦੌਰਾਨ ਵਰਤੀਆਂ ਜਾਣ ਵਾਲੀਆਂ ਆਧੁਨਿਕ ਤਕਨੀਕਾਂ ਅਤੇ ਆਧੁਨਿਕ ਮਸ਼ੀਨਰੀ ਵੀ ਇਸ ਐਵਾਰਡ ਨੂੰ ਹਾਸਲ ਕਰਨ ਦਾ ਪੈਰਾਮੀਟਰ ਰਹੀ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਹ ਐਵਾਰਡ ਮਿਲਣ ਤੇ ਖ਼ੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਸ਼ੁਰੂ ਕੀਤੇ ਗਏ ਖੇਤੀਬਾੜੀ ਦੇ ਕੋਰਸ ਲਈ ਜਿਸ ਤਰਾਂ ਨਾਲ ਵਿਦਿਆਰਥੀਆਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆਂ, ਉਸ ਨਾਲ ਸਾਡਾ ਉਤਸ਼ਾਹ ਵੀ ਉਨ੍ਹਾਂ ਨੂੰ ਬਿਹਤਰੀਨ ਸਿੱਖਿਆਂ ਅਤੇ ਬਿਹਤਰੀਨ ਤਜਰਬਾ ਲਈ ਦੁੱਗਣਾ ਹੋ ਗਿਆ। ਇਸੇ ਉਤਸ਼ਾਹ ਦੇ ਸਦਕਾ ਅਤੇ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਹੀ ਇਹ ਮਿੱਠਾ ਫਲ ਐਵਾਰਡ ਵਜੋਂ ਹਾਸਿਲ ਹੋਇਆ ਹੈ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਲਈ ਸਭ ਤੋਂ ਵੱਡਾ ਪੁਰਸਕਾਰ ਉਨ੍ਹਾਂ ਦੇ ਵਿਦਿਆਰਥੀਆਂ ਦੀ ਯੂਨੀਵਰਸਿਟੀ ਪੱਧਰ ਦੇ ਐਵਾਰਡ ਅਤੇ ਵਿਦਿਆਰਥੀਆਂ ਦੀ ਬਿਹਤਰੀਨ ਪਲੇਸਮੈਂਟ ਹੁੰਦਾ ਹੈ। ਇਹ ਗੱਲ ਕਹਿੰਦੇ ਹੋਏ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਝੰਜੇੜੀ ਕੈਂਪਸ ਵਿਚ 23 ਤੋਂ ਵੱਧ ਕਿਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ 5 ਹਜ਼ਾਰ ਤੋਂ ਵੱਧ ਵਿਦਿਆਰਥੀ ਪਾਸ ਆਊਟ ਹੋ ਚੁੱਕੇ ਹਨ। ਇਨ੍ਹਾਂ ਕੋਰਸਾਂ ਵਿਚ ਪਾਸ ਆਊਟ ਹੋਣ ਵਾਲੇ ਸਭ ਕਾਬਲ ਵਿਦਿਆਰਥੀ ਨੂੰ ਹੁਣ ਤੱਕ ਬਿਹਤਰੀਨ ਨੌਕਰੀਆਂ ਵਿਚ ਬਿਹਤਰੀਨ ਅਹੁਦਿਆਂ ਤੇ ਕਾਮਯਾਬੀ ਦੇ ਸਿਖ਼ਰਾਂ ਤੇ ਪਹੁੰਚ ਚੁੱਕੇ ਹਨ। ਇਸ ਐਵਾਰਡ ਮਿਲਣ ਤੇ ਸਮੁੱਚੇ ਸਟਾਫ਼ ਵਿਚ ਵੀ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।