Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਨੇ ਰੈਪਚਰ ਬਾਇਓਟੈਕ ਨਾਲ ਸਮਝੌਤੇ ’ਤੇ ਕੀਤੇ ਦਸਤਖ਼ਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵੱਲੋਂ ਹਾਲ ਹੀ ਵਿੱਚ ਅੰਤਰਰਾਸ਼ਟਰ ਪੱਧਰ ਦੀ ਨਾਮੀ ਬਾਇਓਟੈਕ ਕੌਸ਼ਲ ਵਿਕਾਸ਼ ਕੰਪਨੀ ਰੈਪਚਰ ਬਾਇਓਟੈਕ ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਇਹ ਕੰਪਨੀ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਲਾਈਫ਼ ਸਾਇੰਸ ਸਕਿੱਲ ਡਿਵੈਲਮੈਂਟ ਕਾਰਪੋਰੇਸ਼ਨ ਦੀ ਸਹਿਯੋਗੀ ਕੰਪਨੀ ਹੈ ਅਤੇ ਨਾਲ ਹੀ ਇਸ ਨੂੰ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਪ੍ਰਾਪਤ ਹੈ।
ਸੀਜੀਸੀ ਲਾਂਡਰਾਂ ਵਿਖੇ ‘ਕੰਟੈਂਪਰੇਰੀ ਬਾਇਓ ਟੈਕਨਾਲੋਜੀ ਐਂਡ ਅਲਾਇਡ ਸਾਇੰਸ ਰਿਸਰਚ ਇਨ ਅਕਾਦਮਿਕ ਐਂਡ ਇੰਡਸਟਰੀ ਵਿਸ਼ੇ ’ਤੇ ਕਰਵਾਏ ਦੂਜੇ ਅੰਤਰਰਾਸ਼ਟਰੀ ਭਾਸ਼ਣ ਸੈਮੀਨਾਰ ਦੌਰਾਨ ਇਸ ਮੈਮੋਰੰਡਮ ਤੇ ਦਸਤਖਤ ਕੀਤੇ ਗਏ। ਇਸ ਸੈਮੀਨਾਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਤੋਂ ਆਏ ਹੋਏ ਉੱਘੇ ਬੁਲਾਰਿਆਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਸਮਕਾਲੀ ਬਾਇਓ ਟੈਕਨਾਲੋਜੀ ਦੇ ਵਿਸ਼ੇਸ਼ ਪਹਿਲੂਆਂ ਬਾਰੇ ਜਾਣੂ ਕਰਵਾਇਆ। ਇਸ ਪ੍ਰੋਗਰਾਮ ਮੌਕੇ ਰੈਪਚਰ ਬਾਇਓਟੈਕ ਅੰਤਰਰਾਸ਼ਟਰੀ ਪ੍ਰਾਇਵੇਟ ਲਿਮਟਿਡ ਦੇ ਡਾਇਰੈਕਟਰ ਡਾ ਸ਼ਰੇਆ ਜੈਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰੈਪਚਰ ਬਾਇਓਟੈਕ ਦੇ ਭਾਰਤ ਦੀਆਂ 300 ਦੇ ਕਰੀਬ ਪ੍ਰਮੁੱਖ ਬਾਇਓਟੈਕ, ਫਾਰਮਾ ਅਤੇ ਫੂਡ ਪ੍ਰੋਸੈਸਿੰਗ ਕੰਪਨੀਆਂ ਨਾਲ ਗਹਿਰੇ ਸਬੰਧ ਹਨ ਅਤੇ ਇਹ ਕੰਪਨੀ ਵਿਦਿਆਰਥੀਆਂ ਨੂੰ ਪਲੈਸਮੈਂਟ ਦਾ 100 ਫੀਸਦੀ ਭਰੋਸਾ ਦਵਾਉਂਦੀ ਹੈ। ਇਹ ਸਮਝੌਤਾ ਰਿਸਰਚ ਪ੍ਰੋਜੈਕਟ ਪ੍ਰੋਗਰਾਮਾਂ ਲਈ ਉਪਲੱਬਧ ਵੱਖ-ਵੱਖ ਸਰਕਾਰੀ ਸਹਾਇਤਾ ਪ੍ਰਾਪਤ ਗਰਾਂਟਾਂ ਤਹਿਤ ਸਹਿਯੋਗੀ ਬਾਇਓ ਟੈਕਨਾਲੋਜੀ ਖੋਜ ਦੀ ਸਮਰੱਥਾ ਪ੍ਰਦਾਨ ਕਰੇਗਾ।ਅਦਾਰੇ ਵੱਲੋਂ ਲਿਆ ਗਿਆ ਇਹ ਫੈਸਲਾ ਬੀਐਸਸੀ ਅਤੇ ਐਮਐਸਸੀ ਬਾਇਓ ਟੈਕਨਾਲੋਜੀ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਟਰੇਨਿੰਗ ਪ੍ਰੋਗਰਾਮਾਂ ਅਤੇ ਰਿਸਰਚ ਪ੍ਰਾਜੈਕਟਾਂ ਦੇ ਜ਼ਰੀਏ ਉਨ੍ਹਾਂ ਦੇ ਪ੍ਰੈਕਟੀਕਲ ਹੁਨਰ ਨੂੰ ਵਧਾਉਣ ਵਿੱਚ ਲਾਭਦਾਇਕ ਸਾਬਿਤ ਹੋਵੇਗਾ। ਇਸ ਦੇ ਨਾਲ ਹੀ ਇਹ ਸਮਝੌਤਾ ਐਮਐਸਸੀ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਵਿੱਚ ਵੀ ਸਹਾਈ ਹੋਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…