ਟੋਏਕੈਥਾਨ-2022 ਵਿੱਚ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਨੇ ਬਾਜੀ ਮਾਰੀ

ਨੇਤਰਹੀਣ, ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚਿਆਂ ਦੀ ਸਹਾਇਤਾ ਲਈ ਨਵੀਨਤਾਕਾਰੀ ਗੇਮ ਕੀਤੀ ਵਿਕਸਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਸੀਜੀਸੀ ਲਾਂਡਰਾਂ ਦੀ ਟੀਮ ਸੇਵੀਅਰਜ਼ ਨੇ ਨੋਡਲ ਸੈਂਟਰ ਪੀਆਈਈਟੀ ਹਰਿਆਣਾ ਵਿਖੇ ਕਰਵਾਈ ਟੋਏਕੈਥਾਨ-2022 ਵਿੱਚ ਹਿੱਸਾ ਲਿਆ ਅਤੇ ਵਿਸ਼ੇਸ਼ ਪ੍ਰਦਰਸ਼ਨ ਕਰਦਿਆਂ ਪ੍ਰੋਗਰਾਮ ਦੇ ਗ੍ਰੈਂਡ ਫਿਨਾਲੇ ਵਿੱਚ ਪਹੁੰਚ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਐੱਚਈਆਈਜ਼ ਸ਼੍ਰੇਣੀ ਵਿੱਚ 50 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ। ਇਨ੍ਹਾਂ ’ਚੋਂ ਸੀਜੀਸੀ ਕਾਲਜ ਲਾਂਡਰਾਂ ਵਿਖੇ ਸੀਐੱਸਈ (ਸਮੈਸਟਰ 8ਵਾਂ) ਦੇ ਵਿਦਿਆਰਥੀ ਸ਼ੁਭਮ ਸ਼ਰਮਾ, ਸਾਰਥਿਕ ਗਰਗ, ਸ਼ਸ਼ਾਂਕ ਸ਼ਰਮਾ ਅਤੇ ਸਿਮਰਨ ਗੁਪਤਾ ਨੇ ‘ਨਿੰਬਲ ਵਿੱਟਡ ਹਾਈਡ ਐਂਡ ਸੀਕ’ ਨਾਮਕ ਕਾਢ ਨਾਲ ਸਾਰੀਆਂ ਸੰਸਥਾਵਾਂ ਨੂੰ ਪਛਾੜਦਿਆਂ ਉੱਚ ਚੋਟੀ ਦੇ ਸਥਾਨ ’ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ 25000 ਰੁਪਏ ਦੇ ਨਕਦ ਇਨਾਮ, ਪ੍ਰਸ਼ੰਸ਼ਾ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਵੱਲੋਂ ਵਿਕਸਿਤ ਕੀਤੀ ਇਹ ਨਵੀਨਤਾਕਾਰੀ ਗੇਮ ਨੇਤਰਹੀਣ, ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚਿਆਂ ਨੂੰ ਲੁਕਣ ਮਿਚੀ ਖੇਡਣ ਦਾ ਇੱਕ ਅਨੋਖਾ ਤਰੀਕਾ ਪ੍ਰਦਾਨ ਕਰਦੀ ਹੈ।
ਦੋ ਯੰਤਰਾਂ ਵਾਲੇ ਇਸ ਪ੍ਰੋਟੋਟਾਈਪ ਵਿੱਚ ਇੱਕ ਵਿਸ਼ੇਸ਼ ਲੌਕਟ ਲੱਗਿਆ ਹੁੰਦਾ ਹੈ ਜਿਸ ਵਿੱਚ ਇੱਕ ਸਮਾਰਟ ਕੈਮਰਾ ਫਿੱਟ ਕੀਤਾ ਹੁੰਦਾ ਹੈ ਜੋ ਛਿਪੇ ਹੋਏ ਲੋਕਾਂ ਦਾ ਪਤਾ ਲਗਾਉਣ ਲਈ ਲੱਭਣ ਵਾਲੇ ਸਾਧਕ ਵੱਲੋਂ ਪਹਿਨਆ ਜਾਂਦਾ ਹੈ। ਇਸੇ ਤਰ੍ਹਾਂ ਇੱਕ ਡਿਜ਼ੀਟਲ ਬੈਂਡ ਵਾਲਾ ਯੰਤਰ ਵੀ ਇਸ ਗੇਮ ਵਿੱਚ ਫਿੱਟ ਕੀਤਾ ਗਿਆ ਹੈ ਜੋ ਛਿਪੇ ਹੋਏ ਲੋਕਾਂ ਵੱਲੋਂ ਪਾਇਆ ਜਾਂਦਾ ਹੈ ਅਤੇ ਲੱਭੇ ਜਾਣ ਤੇ ਉਹ ਬੈਂਡ ਵਾਈਬ੍ਰੇਟ ਕਰਦਾ ਹੈ। ਸੀਜੀਸੀ ਲਾਂਡਰਾਂ ਦੀ ਟੀਮ ਨੂੰ ਅੰਤਿਮ ਪ੍ਰੋਟੋਟਾਈਪ ਡਿਸਪਲੇਅ ਰਾਊਂਡ ਲਈ ਸ਼ਾਰਟਲਿਸਟ ਕੀਤੇ ਜਾਣ ਤੋਂ ਪਹਿਲਾ ਤਿੰਨ ਮੁਲਾਂਕਣ ਦੌਰਾਂ, ਸਲਾਹ ਮਸ਼ਵਰਾ ਸੈਸ਼ਨਾਂ ਵਿੱਚੋਂ ਲੰਘਣਾ ਪਿਆ, ਜਿੱਥੇ ਉਨ੍ਹਾਂ ਨੇ ‘ਨਿੰਬਲ ਵਿੱਟਡ ਹਾਈਡ ਐਂਡ ਸੀਕ‘ ਗੇਮ ਦਾ ਅੰਤਿਮ ਪ੍ਰੋਟੋਟਾਈਪ ਵਿਕਸਿਤ ਕਰਨ ਲਈ ਲਗਾਤਾਰ 36 ਘੰਟੇ ਤੱਕ ਕੰਮ ਕੀਤਾ।
ਆਪਣੀ ਟੀਮ ਦੀ ਜਿੱਤ ਤੇ ਖੁਸ਼ੀ ਪ੍ਰਗਟ ਕਰਦਿਆਂ ਸ਼ੁਭਮ ਨੇ ਕਿਹਾ ਕਿ ਸਾਨੂੰ ੲਸ ਮੁਕਾਬਲੇ ਨੂੰ ਜਿੱਤਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਅਸੀਂ ਆਪਣੇ ਕਾਲਜ ਸੀਜੀਸੀ ਲਾਂਡਰਾਂ, ਏਸੀਆਈਸੀ ਰਾਈਜ਼ ਅਤੇ ਨਾਲ ਹੀ ਸਾਰੇ ਸਲਾਹਕਾਰਾਂ ਨੂੰ ਸਾਡੀ ਸਹਾਇਤਾ ਕਰਨ, ਸੁਵਿਧਾਵਾਂ ਅਤੇ ਸਾਡਾ ਮਾਰਗਦਰਸ਼ਨ ਕਰਨ ਲਈ ਧੰਨਵਾਦ ਕਰਦੇ ਹਾਂ। ਇਨ੍ਹਾਂ ਸਾਰਿਆਂ ਦੇ ਸਾਥ ਨਾਲ ਹੀ ਸਾਨੂੰ ਇਸ ਨਵੀਨਤਾਕਾਰੀ ਗੇਮ ਆਈਡੀਆ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੀ। ‘ਨਿੰਬਲ ਵਿੱਟਡ ਹਾਈਡ ਐਂਡ ਸੀਕ’ ਗੇਮ ਦਾ ਵਿਚਾਰ ਸਾਡੇ ਵੱਲੋਂ ਵਿਕਲਾਂਗ ਬੱਚਿਆਂ ਦੇ ਐਨਜੀਓਜ ਦੇ ਸਾਡੇ ਵੱਲੋਂ ਕੀਤੇ ਦੌਰਿਆਂ ਤੋਂ ਆਇਆ ਹੈ। ਇਨ੍ਹਾਂ ਵਿਸ਼ੇਸ਼ ਦੌਰਿਆਂ ਦੌਰਾਨ ਅਸੀਂ ਅਨੁਭਵ ਕੀਤਾ ਕਿ ਬੱਚਿਆਂ ਨੂੰ ਸਧਾਰਨ ਖੇਡ ਖੇਲਣ ਜਾਂ ਮਨੋਰੰਜਕ ਗਤੀਵਿਧੀਆਂ ਕਰਨ ਲਈ ਕਾਫ਼ੀ ਸੰਘਰਸ਼ ਕਰਨਾ ਪੈ ਰਿਹਾ ਸੀ ਜਿਸ ਨਾਲ ਸਾਨੂੰ ਇਸ ਖੇਡ ਦੇ ਪ੍ਰੋਟੋਟਾਈਪ ਬਾਰੇ ਸੋਚਣ ਅਤੇ ਇਸ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲੀ।

ਮੁਕਾਬਲੇ ਦਾ ਆਯੋਜਨ ਸਿੱਖਿਆ ਮੰਤਰਾਲਾ ਦੇ ਇਨੋਵੇਸ਼ਨ ਸੈੱਲ ਵੱਲੋਂ ਏਆਈਸੀਟੀਈ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਵਣਜ ਅਤੇ ਉਦਯੋਗ ਮੰਤਰਾਲਾ, ਐੱਮਐੱਸਐੱਮਈ ਮੰਤਰਾਲਾ, ਕੱਪੜਾ ਮੰਤਰਾਲਾ, ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਅੰਤਰ ਮੰਤਰਾਲਾ ਪਹਿਲਕਦਮੀਂ ਵਾਲੇ ਟੋਏਕੈਥਾੱਨ 2022 ਦਾ ਮੁੱਖ ਉਦੇਸ਼ ਭਾਰਤੀ ਨੌਜਵਾਨਾਂ ਅਤੇ ਉਦਮੀਆਂ ਨੂੰ ਵਿਲੱਖਣ, ਨਵੀਨਤਾਕਾਰੀ ਖੇਡਾਂ ਅਤੇ ਖਿਡੌਣਿਆਂ ਨੂੰ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ ਜੋ ਕਿ ਅੱਗੇ ਜਾ ਕੇ ਭਾਰਤ ਨੂੰ ਡਿਜ਼ੀਟਲ ਗੇਮ ਬਾਜ਼ਾਰਾਂ ਅਤੇ ਖਿਡੌਣਿਆਂ ਦੇ ਨਿਰਮਾਣ ਵਿੱਚ ਸਵੈ ਨਿਰਭਰ ਬਣਨ ਵਿੱਚ ਮਦਦਗਾਰੀ ਸਾਬਤ ਹੋਣਗੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…