ਸੀਜੀਸੀ ਕਾਲਜ ਲਾਂਡਰਾਂ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਜਸ਼ਨ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਨਾਰੀਵਾਦ ਅਤੇ ਲਿੰਗ ਸਮਾਨਤਾ ਦੀ ਭਾਵਨਾ ਦਾ ਪ੍ਰਚਾਰ ਕਰਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਸੀਜੀਸੀ ਲਾਂਡਰਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਕ ਵਿਸ਼ੇਸ਼ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ‘‘ਜੈਂਡਰ ਇਕਊਲਿਟੀ ਟੂਡੇ ਫਾਰ ਅ ਸਸਟੇਨੇਬਲ ਟੂਮਾਰੋ’’ ਵਿਸ਼ੇ ਤੇ ਆਧਾਰਿਤ ਇਸ ਖਾਸ ਪ੍ਰੋਗਰਾਮ ਵਿੱਚ ਵੱਖ-ਵੱਖ ਖੇਤਰਾਂ ਤੋਂ ਆਏ ਮਹਿਮਾਨ ਸ਼ਾਮਲ ਹੋਏ। ਹਾਜ਼ਰ ਹੋਏ ਪਤਵੰਤਿਆਂ ਵਿੱਚੋਂ ਸ੍ਰੀ ਵਿਵੇਕ ਅਤੇ ਐਕਸ, ਆਈਏਐਸ ਮੋਟੀਵੇਸ਼ਨਲ ਸਪੀਕਰ, ਲੇਖਕ ਪ੍ਰਿੰਸੀਪਲ, ਡਾ ਪੂਨਮ ਅਗਰਵਾਲ ਠਾਕੁਰ, ਐਨਆਈਆਈਐਫਟੀ (ਮੁਹਾਲੀ) ਸ੍ਰੀਮਤੀ ਸੁਰਿੰਦਰ ਕੌਰ ਵੜੈਚ, ਆਈਆਰਐਸ, ਸੰਯੁਕਤ ਕਮਿਸ਼ਨਰ ਇਨਕਮ ਟੈਕਸ (ਜੀਓਆਈ), ਸਿਮਰਪ੍ਰੀਤ ਸਿੰਘ, ਡਾਇਰੈਕਟਰ, ਹਾਰਟੇਕ ਗਰੁੱਪ, ਸ੍ਰੀਮਤੀ ਰਮਣੀਕ ਸੰਧੂ ਅਦਾਕਾਰਾ, ਲੋਕੇਸ਼ ਵਰਮਾ ਸੀਜੀਐਮ, ਦੈਨਿਕ ਸਵੇਰਾ ਟਾਈਮਜ਼ ਡਾ. ਸ਼ਤਰੂਘਨ ਭਾਰਦਵਾਜ, ਖੇਤਰੀ ਕੋਆਰਡੀਨੇਟਰ, ਐਮਜੀਐਨਸੀਆਰਈ, ਉੱਚ ਸਿੱਖਿਆ ਵਿਭਾਗ, ਜੀਓਆਈ ਆਦਿ ਨੇ ਆਪਣੀ ਭਾਗੀਦਾਰੀ ਦਿਖਾਈ। ਇਸ ਦੇ ਨਾਲ ਹੀ ਡਰਾਮਾ ਕੁਇਨ ਵਜੋਂ ਜਾਣੀ ਜਾਂਦੀ ਆਰਜੇ ਸ਼ਤਾਬਦੀ ਰੈੱਡ ਐੱਫਐੱਮ ਨੇ ਵੀ ਸ਼ਿਰਕਤ ਕੀਤੀ, ਜਿਸ ਨੇ ਇਸ ਵਿਸ਼ੇਸ਼ ਚਰਚਾ ਲਈ ਪੈਨਲਿਸਟਾਂ ਦਾ ਗਠਨ ਕੀਤਾ। ਪ੍ਰੋਗਰਾਮ ਲਈ ਰੱਖੇ ਥੀਮ ਦੇ ਆਧਾਰ ਤੇ ਤਾਲਮੇਲ ਬਣਾਉਣ ਲਈ ਅੌਰਤਾਂ ਅਤੇ ਮਰਦਾਂ ਦੇ ਮਿਸ਼ਰਨ ਵਾਲੇ ਪੈਨਲਿਸਟਾਂ ਨੂੰ ਚੁਣਿਆ ਗਿਆ।
ਸਮਾਗਮ ਦੀ ਸ਼ੁਰੂਆਤ ਵਿੱਚ ਮਹਿਮਾਨਾਂ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਇਸ ਉਪਰੰਤ ਜੈਂਡਰ ਇਕੂਅਲ ਵਰਲਡ ਜੈਂਡਰ ਬੇਸਡ ਵਾਏਲੈਂਸ, ਇਕਨਾਮਿਕ ਜਸਟਿਸ ਅਤੇ ਫੈਮੀਨਿਸਟ ਲੀਡਰਸ਼ਿਪ ਆਦਿ ਵਿਸ਼ਿਆਂ ’ਤੇ ਵਿਸ਼ੇਸ਼ ਚਰਚਾ ਕੀਤੀ ਗਈ। ਪ੍ਰੋਗਰਾਮ ਦੌਰਾਨ ਮਹਿਲਾ ਕਰਮਚਾਰੀਆਂ ਦੀ ਸਖ਼ਤ ਮਿਹਨਤ ਪ੍ਰਤੀ ਸਮਰਪਣ ਵਜੋਂ ਅਦਾਰੇ ਦੀ ਪੁਰਸ਼ ਫੈਕਲਟੀ ਅਤੇ ਸਟਾਫ਼ ਵੱਲੋਂ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕੈਂਪਸ ਵਿੱਚ ਕੰਮ ਕਰਦੀ ਮਹਿਲਾ ਫੈਕਲਟੀ ਦੀ ਕੰਮ ਪ੍ਰਤੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਲਾਸ 4 ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਤੋਹਫ਼ੇ ਭੇਂਟ ਕੀਤੇ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…