Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਵੱਲੋਂ ਸ਼ਲਾਘਾਯੋਗ ਸੇਵਾਵਾਂ ਬਦਲੇ 55 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ: ਚੰਡੀਗੜ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਨੇ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ ਅਧਿਆਪਕਾਂ ਦਾ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ਕਾਲਜ ਦੇ 55 ਅਧਿਆਪਕਾਂ ਨੂੰ ਸਿੱਖਿਆਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ। 19 ਅਧਿਆਪਕਾਂ ਨੂੰ ਖੋਜ਼ ਦੇ ਲਈ ਅਤੇ 36 ਅਧਿਆਪਕਾਂ ਨੂੰ ਵੱਖ-ਵੱਖ ਪ੍ਰਾਪਤੀਆਂ ਲਈ ਸਨਮਾਨ ਪੱਤਰ ਦਿੱਤੇ ਗਏ। ਅਧਿਆਪਕ ਦਿਵਸ ਮੌਕੇ ਕਾਲਜ ਵਲੋਂ ਕਰਵਾਏ ਰੰਗਾਰੰਗ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਸਿੱਖਿਆ ਖੇਤਰ ਦੇ ਕਈ ਅਧਿਆਪਕਾਂ ਨੇ ਆਪਣੀ ਕਲਾ ਦੇ ਹੁਨਰ ਦਿਖਾਏ। ਉਹਨਾਂ ਨੇ ਗਾਣੇ ਗਾਏ, ਭੰਗੜਾ ਪਾਇਆ ਅਤੇ ਇੱਕ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਤਨਾਮ ਸਿੰਘ ਸੰਧੂ, ਚੇਅਰਮੈਨ,ਸੀਜੀਸੀ ਲਾਂਡਰਾਂ,ਰਸ਼ਪਾਲ ਸਿੰਘ ਧਾਲੀਵਾਲ, ਪ੍ਰੈਜੀਡੈਂਟ ਸੀਜੀਸੀ ਲਾਂਡਰਾਂ ਅਤੇ ਡਾ.ਹਰੀਕੇਸ਼, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਹਿੱਸਾ ਲਿਆ। ਸਤਨਾਮ ਸਿੰਘ ਸੰਧੂ ਨੇ ਅਧਿਆਪਕਾਂ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਸੀਜੀਸੀ ਦੀ ਤਰੱਕੀ ਦਾ ਮੂਲ ਆਧਾਰ ਇਥੋਂ ਦੇ ਅਧਿਆਪਕ ਹਨ।ਉਹਨਾਂ ਅਧਿਆਪਕਾਂ ਨੂੰ ਸਮਾਜ ਵਿੱਚ ਬਦਲਾਅ ਕਰਨ ਵਾਸਤੇ ਅਗਵਾਈ ਕਰਨ ਨੂੰ ਪ੍ਰੇਰਿਤ ਕੀਤਾ ਅਤੇ ਨਵੀਂ ਪੀੜ੍ਹੀ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨ ਨੂੰ ਕਿਹਾ। ਇਸ ਅਵਸਰ ਤੇ ਰਸ਼ਪਾਲ ਸਿੰਘ ਧਾਲੀਵਾਲ ਨੇ ਵੀ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੇ ਦੌਰਾਨ 19 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਕ੍ਰਿਸ਼ਨ ਕਾਂਤ, ਚੰਨਪ੍ਰੀਤ ਕੌਰ, ਇਕਬਾਲ ਦੀਪ ਕੌਰ,ਅਮਿਤਾਬ ਸ਼ਰਮਾ,ਰਵਿੰਦਰ ਸਿੰਘ, ਸਤਿੰਦਰ ਸਿੰਘ, ਰਿਤੂ ਸ਼ਰਮਾ,ਰਮਨਪੁਨੀਤ ਸਿੰਘ,ਹਰਨੀਤ ਕੌਰ, ਡਾ.ਅਰਚਨਾ,ਰਾਕੇਸ਼ ਕੁਮਾਰ ਪੰਡਿਤ,ਪੁਨੀਤ ਸੂਦਨ,ਸੁਰਿੰਦਰ ਕੁਮਾਰ,ਵਿਰੇਂਦਰ ਚੌਹਾਨ,ਨੀਨੂ ਜੁਨੇਜਾ,ਸ਼ੈਲਜਾ ਕੌਸ਼ਿਕ,ਜਿਤੇਂਦਰ ਕੌਰ, ਮਨੀਸ਼ਾ ਅੌਜਲਾ ਅਤੇ ਪ੍ਰੇਰਣਾ ਟਿਕੂ ਨੂੰ ਸਨਮਾਨਿਤ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ