ਸੀਜੀਸੀ ਕਾਲਜ ਲਾਂਡਰਾਂ ਨੇ ਜਿੱਤਿਆ ਰਾਸ਼ਟਰੀ ਨੌਕਰੀ ਯੋਗਤਾ ਐਵਾਰਡ

ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਦੇ ਅਧਾਰ ’ਤੇ ਪੰਜਾਬ ਦੇ ਸਿਖਰਲੇ ੧੦ ਫੀਸਦੀ ਇੰਜੀਨੀਅਰਿੰਗ ਕਾਲਜਾਂ ਵਿੱਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਚੰਡੀਗੜ੍ਹ ਗਰੱੁਪ ਆਫ਼ ਕਾਲਜਿਸ (ਸੀਜੀਸੀ) ਲਾਂਡਰਾਂ ਨੇ ਆਪਣੇ ਵਿਦਿਆਰਥੀਆਂ ਦੇ ਰੁਜ਼ਗਾਰ ਯੋਗਤਾ ਦੇ ਸਬੰਧ ਵਿੱਚ ਪੰਜਾਬ ਦੇ ਸਿਖਰਲੇ ਦੱਸ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਸੂਚੀ ਵਿੱਚ ਆਪਣਾ ਨਾਮ ਬਣਾ ਲਿਆ ਹੈ। ਵਿਸ਼ਵ ਪ੍ਰਸਿੱਧ ਨੌਕਰੀਆਂ ਦੇ ਹੁਨਰ ਦੀ ਸਮਰੱਥਾ ਨੂੰ ਜਾਚਣ ਵਾਲੀ ਏਜੰਸੀ ਐਸਪਾਇਰਿੰਗ ਮਾਈਂਡ ਵੱਲੋਂ ਸੀਜੀਸੀ ਲਾਂਡਰਾਂ ਨੂੰ ਭਾਰਤ ਦੀ ਸਭ ਤੋਂ ਵੱਡੀ ਨੌਕਰੀ ਯੋਗਤਾ ਪ੍ਰੀਖਿਆ ਏਐਮਸੀਏਟੀ ਦੇ ਵਿੱਚ ਆਖਰੀ ਸਾਲ (2019 ਬੈਚ) ਦੇ ਵਿਦਿਆਰਥੀਆਂ ਦੇ ਸਕੋਰ ਦੇ ਆਧਾਰ ‘ਤੇ ਰਾਸ਼ਟਰੀ ਨੌਕਰੀਯੋਗਤਾ ਪੁਰਸਕਾਰ ਭੇਂਟ ਕੀਤਾ ਹੈ।ਏਐਮਸੀਏਟੀ ਇੱਕ ਕੰਪਿਊਟਰ ਅਧਾਰਿਤ ਪ੍ਰੀਖਿਆ ਹੈ ਜੋ ਨੌਕਰੀ ਚਾਹਵਾਨ ਦੇ ਸੰਚਾਰ-ਹੁਨਰ, ਤਰਕਪੂਰਣ-ਵਿਚਾਰ, ਗਿਣਾਤਮਕ-ਹੁਨਰ ਅਤੇ ਨੌਕਰੀ-ਵਿਸ਼ੇਸ਼ ਗੁਣਾਂ ਵਰਗੇ ਨਾਜ਼ੁਕ ਖੇਤਰਾਂ ਨੂੰ ਮਾਪਦੇ ਹੋਏ ਭਰਤੀ ਕਰਨ ਵਾਲਿਆਂ ਨੂੰ ਉਮੀਦਵਾਰਾਂ ਦੀ ਯੋਗਤਾ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ।
ਅਸੈਂਚਰ, ਸਨੈਪਡੀਲ, ਐਕਸਿਸ ਬੈਂਕ, ਟਾਟਾ ਮੋਟਰਸ, ਆਈ.ਟੀ.ਸੀ. ਆਦਿ ਸਮੇਤ ੭੦੦ ਤੋਂ ਵਧੇਰੇ ਕੰਪਨੀਆਂ, ਭਰਤੀ ਦੌਰਾਨ ਏਐਮਸੀਏਟੀ ਸਕੋਰ ‘ਤੇ ਭਰੋਸਾ ਕਰਦੇ ਹੋਏ ਇਸ ਯੋਗਤਾ ਪ੍ਰੀਖਿਆ ਦੀ ਵਰਤੋਂ ਲਾਜ਼ਮੀ ਤੌਰ‘ਤੇ ਕਰਦੇ ਹਨ।ਆਪਣੇ ਸ਼ਾਨਦਾਰ ਪਲੇਸਮੈਂਟ ਰਿਕਾਰਡ ਦੇ ਬਲਬੂਤੇ‘ਤੇ ਸੀਜੀਸੀ ਲਾਂਡਰਾਂ ਸੂਬੇ ਦੀਆਂ ਕੇਵਲ ਦੋ ਸੰਸਥਾਵਾਂ ਵਿੱਚੋਂ ਇੱਕ ਹੈ ਜਿਸ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਕੱਲੇ ਇਸ ਸਾਲ ਵਿੱਚ ਹੀ, ਸੀਜੀਸੀ ਨੇ 892 ਤੋਂ ਵੱਧ ਬਹੁਰਾਸ਼ਟਰੀ ਕੰਪਨੀਆਂ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਫਾਰਚੂਨ 500 ਕੰਪਨੀਆਂ ਸ਼ਾਮਲ ਹਨ। ਜਿਵੇਂ ਕਿ ਐਮੇਜ਼ਾਨ, ਮਾਈਕਰੋਸੋਫਟ, ਐਚਪੀ ਆਦਿ। ਆਈਟੀ, ਐਵੀਏਸ਼ਨ, ਬੈਂਕਿੰਗ, ਰਿਟੇਲ, ਹੋਸਪਿਟੈਲਿਟੀ ਤੇ ਟੂਰਿਜਮ, ਫਾਰਮਾਸਿਊੇਟੇਕਲ ਤੇ ਬਾਇਓਟੈਕਨਾਲੌਜੀ, ਬੈਂਕਿੰਗ ਤੇ ਵਿੱਤ ਪ੍ਰਬੰਧਨ ਸਮੇਤ ਕਈ ਖੇਤਰਾਂ ਦੀਆਂ ਸੰਸਥਾਵਾਂ ਨੇ ਪਲੇਸਮੈਂਟ ਡ੍ਰਾਈਵ ਦੇ ਦੌਰਾਨ ਵਿਦਿਆਰਥੀਆਂ ਦੀ ਭਰਤੀ ਕੀਤੀ, ਜੋ ਕਿ ਸੰਸਥਾ ਵੱਲੋਂ ਦਿੱਤੀ ਗਈ ਚੰਗੀ ਗੁਣਵੱਤਾ ਅਤੇ ਮਿਆਰੀ ਸਿੱਖਿਆ ਦਾ ਹੀ ਨਤੀਜਾ ਸੀ।
ਸੀਜੀਸੀ ਦੁਆਰਾ ਆਈਆਈਟੀਜ਼ ਅਤੇ ਐਨਆਈਟੀ ਵਰਗੀਆਂ ਭਾਰਤ ਦੀਆਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਤੋਂ ਲਏ ਗਏ ਤਜਰਬੇਕਾਰ ਫੈਕਲਟੀ ਅਤੇ ਅਨੁਭਵੀ ਸਿੱਖਿਆ ਦੇ ਰਾਹੀਂ ਚੰਗੀ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ ।ਇੰਫੋਸਿਸ, ਆਈਬੀਐਮ, ਐਮੇਜ਼ਾਨ ਵਰਗੀਆਂ ਚੋਟੀ ਦੀਆਂ ਕੰਪਨੀਆਂ ਦੇ ਨਾਲ ਆਪਣੇ ਗਠਜੋੜਾਂ ਦੇ ਦਮ ’ਤੇ ਉਦਯੋਗ-ਵਿਦਿਅਕ ਸੰਸਥਾ ਦੇ ਵਿਚਕਾਰਲੇ ਫਾਸਲੇ ਨੂੰ ਘਟਾਕੇ ਸੀਜੀਸੀ ਵੱਲੋਂ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਉਦਯੋਗਿਕ ਪ੍ਰਕਿਰਿਆਵਾਂ ਦੇ ਨਾਲ ਜਾਣਕਾਰ ਬਣਾਈ ਰੱਖਣਾ ਹੀ ਇੱਥੌਂ ਦੇ ਵਿਦਿਆਰਥੀਆਂ ਦੇ ਨੌਕਰੀ ਭਰਤੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਦਾ ਕਾਰਣ ਹੈ।
ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਉਪਲਬਧੀ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ, ‘‘ਸੀਜੀਸੀ ਵਿਖੇ੍ਹ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਸਾਡਾ ਮੁੱਖ ਮੰਤਵ ਹੈ ਤਾਂ ਜੋ ਉਹਨਾਂ ਨੂੰ ਵਿਹਾਰਕ ਅਤੇ ਸੌਫਟ ਸਕਿੱਲ ਦੀ ਸਿਖਲਾਈ ਦਿੰਦੇ ਹੋਏ ਇੰਡਸਟਰੀ ਦੇ ਲਈ ਪੂਰੀ ਤਰ੍ਹਾਂ ਤਿਆਰ ਪ੍ਰੋਫੈਸ਼ਨਲ ਨੌਕਰੀ ਦੇ ਲਈ ਭਰਤੀ ਕਰਨ ਆਈਆਂ ਕੰਪਨੀਆਂ ਨੂੰ ਪ੍ਰਦਾਨ ਕੀਤੇ ਜਾ ਸਕਣ।ਭਾਰਤੀ ਸਕਿੱਲ ਰਿਪੋਰਟ 2018 ਨੇ ਭਾਰਤ ਨੂੰ ਇਸ ਸਾਲ ਲਈ ਨੌਕਰੀ ਦੇ ਨਜ਼ਰੀਏ ਤੋਂ ਸਕਾਰਾਤਮਕ ਕਿਹਾ ਹੈ ਅਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਕੱਲੇ ਇਸ ਸਾਲ ਵਿੱਚ ਹੀ ੧੦-੧੫ ਫੀਸਦੀ ਦੀ ਦਰ ਨਾਲ ਵਾਧਾ ਦਰਜ ਹੋਵੇਗਾ। ਇਹ ਇੱਕ ਬਹੁਤ ਹੀ ਸ਼ਾਨਦਾਰ ਦ੍ਰਿਸ਼ਟੀਕੋਣ ਹੈ, ਖਾਸ ਕਰਕੇ ਨੌਕਰੀ ਦੇ ਚਾਹਵਾਨਾਂ ਨੌਜੁਆਨਾਂ ਦੇ ਲਈ।ਇਹ ਸਨਮਾਨ ਪ੍ਰਾਪਤ ਕਰਨ ਨਾਲ ਸੀਜੀਸੀ ਵਿਖੇ ਚੰਗੀ ਗੁਣਵੱਤਾ ਵਾਲੀ ਤਕਨੀਕੀ ਸਿੱਖਿਆ ਦੇ ਮੀਲਪੱਥਰ ਨੂੰ ਅੱਗੇ ਲੈਕੇ ਜਾਣ ਦਾ ਸਾਡਾ ਸੰਕਲਪ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਪੰਜਾਬ ਨੂੰ ਨੌਕਰੀ ਪ੍ਰਦਾਨ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਦੇ ਲਈ ਵਿਸ਼ਵਾਸਯੋਗ ਸ੍ਰੋਤ ਬਣਾਉਣ ਵਿੱਚ ਸਹਾਇਤਾ ਕਰੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…