Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਦੀਆਂ ਵਿਦਿਆਰਥਣਾਂ ਵੱਲੋਂ ਵਿਸ਼ਵ ਲਾਹਣਤ ‘ਏਡਜ਼’ ਵਿਰੁੱਧ ਇੱਕਜੁਟ ਹੋ ਕੇ ਲੜਾਈ ਲੜਨ ਦਾ ਸੱਦਾ ਐਚਆਈਵੀ/ਏਡਜ਼ ਸਮਾਜਿਕ ਬੁਰਾਈ ਨਾਲ ਲੜਣ ਲਈ ਇੱਕੋ-ਇਕ ਹਥਿਆਰ ਹੈ ਜਾਗਰੂਕਤਾ: ਸਤਨਾਮ ਸਿੰਘ ਸੰਧੂ ਨਿਊਜ ਡੈਸਕ ਐਸ.ਏ.ਐਸ. ਨਗਰ (ਮੁਹਾਲੀ), 1 ਦਸੰਬਰ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੀ ਇੰਸਟੀਚਿਊਟ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਅੱਜ ਕੌਮਾਂਤਰੀ ਏਡਜ਼ ਦਿਵਸ ਮੌਕੇ ਇਸ ਲਾਇਲਾਜ਼ ਬੀਮਾਰੀ ਖ਼ਿਲਾਫ਼ ਇੱਕਜੁਟਤਾ ਨਾਲ ਲੜਣ ਦਾ ਪ੍ਰਣ ਕੀਤਾ ਅਤੇ ਐਚ.ਆਈ.ਵੀ. ਪੌਜੀਟਿਵ ਮਨੁੱਖਾਂ ਲਈ ਅਪਣੀ ਸੰਵੇਦਨਾ ਅਰਪਿਤ ਕੀਤੀ। ਵਿਦਿਆਰਥਣਾਂ ਨੇ ਅੱਜ ਦੇ ਦਿਨ ਨੂੰ ਏਡਜ਼ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਕਾਲਜ ਕੈਂਪਸ ਅਤੇ ਨਾਲ ਲੱਗਦੇ ਇਲਾਕਿਆਂ ’ਚ ਹਿਊਮਨ ਚੇਨ ਦੇ ਰੂਪ ’ਚ ਆਮ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਕਿ ਕਿਸੇ ਕਾਰਨ ਏਡਜ਼ ਤੋਂ ਗ੍ਰਹਿਸਤ ਹੋ ਚੁੱਕੇ ਲੋਕ ਵੀ ਪਿਆਰ ਚਾਹੁੰਦੇ ਹਨ ਉਨ੍ਹਾਂ ਨੂੰ ਨਫ਼ਰਤ ਭਰੀ ਦ੍ਰਿਸ਼ਟੀ ਨਾਲ ਨਹੀਂ ਦੇਖਣਾ ਚਾਹੀਦਾ। ਇਸ ਸਬੰਧੀ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਦੀ ਪ੍ਰਿੰਸੀਪਲ ਡਾ. ਨੀਨਾ ਸਾਹਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ 1 ਦਸੰਬਰ ਵਾਲੇ ਦਿਨ ਨੂੰ ਪੂਰੇ ਸੰਸਾਰ ਦੇ ਅੰਦਰ ਐਚ.ਆਈ.ਵੀ. ਏਡਜ਼ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੰਯੁਕਤ ਰੂਪ ’ਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਸਾਡੀਆਂ ਵਿਦਿਆਰਥਣਾਂ ਨੇ ਵੀ ਅੱਜ ਦੇ ਦਿਨ ਇਸ ਭਿਆਨਕ ਬੀਮਾਰੀ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ‘ਏਡਜ਼ ਥੀਮ’ ’ਤੇ ਪੋਸਟਰ ਮੇਕਿੰਗ, ਸਲੋਗਨ, ਪੇਟਿੰਗ ਅਤੇ ਏਡਜ਼ ਵਿਰੁੱਧ ਹੋਰ ਜਾਗਰੂਕਤਾ ਪੈਦਾ ਕਰਨ ਵਾਲੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬੱਚਿਆਂ ਨੂੰ ਸਮਝਾਇਆ ਗਿਆ ਕਿ ਏਡਜ਼ ਦਿਵਸ ਐਚ.ਆਈ.ਵੀ. ਨਾਲ ਜੂਝ ਰਹੇ ਲੋਕਾਂ ਦੇ ਨਾਲ ਸਹਿਯੋਗ, ਸਦਭਾਵਨਾ ਅਤੇ ਇੱਕਮੁੱਠਤਾ ਵਿਖਾਉਣ ਲਈ ਇਕ ਵਿਸ਼ੇਸ਼ ਹੋਕਾ ਦਿੱਤਾ ਹੈ। ਇਸ ਮੌਕੇ ਬੱਚਿਆਂ ਨੂੰ ਇਹ ਸਮਝਾਇਆ ਗਿਆ ਕਿ ਐਚ.ਆਈ.ਵੀ. ਛੂਹਣ, ਨਾਲ ਖਾਣਾ ਖਾਣ, ਪੀੜ੍ਹਤ ਦਾ ਕੱਪੜਾ ਪਹਿਨਣ ਨਾਲ ਨਹੀਂ ਫ਼ੈਲਦਾ ਕਿਉਂਕਿ ਇਹ ਛੂਤ ਦੀ ਬੀਮਾਰੀ ਨਹੀਂ ਹੈ। ਇਸ ਮੌਕੇ ਵਿਦਿਆਰਥਣਾਂ ਨੇ ਇਸ ਜਾਗਰੂਕਤਾ ਅਭਿਆਨ ’ਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਆਪਣੇ ਆਪਣੇ ਪੋਸਟਰਾਂ ਅਤੇ ਹੋਰਨਾਂ ਆਈਟਮਾਂ ਨਾਲ ਸਮਾਜ ‘ਚ ਸੁਧਾਰ ਲਿਆਉਣ ਲਈ ਐਚ.ਆਈ.ਵੀ. ਫੈਲਾਉਣ ਦੇ ਕਾਰਨਾਂ ਜਿਵੇਂ ਖ਼ੂਨ ਦਾ ਅਦਾਨ ਪ੍ਰਦਾਨ ਕਰਨ ਸਮੇਂ ਸਪੈਸ਼ਲ ਜਾਂਚ ਕਰਵਾਉਣੀ, ਮੈਡੀਕਲ ਨੀਡਲਜ਼ ਦੀ ਇਕ ਤੋਂ ਵੱਧ ਵਰਤੋਂ ਨਾ ਕਰਨ, ਅਸੁੱਰਿਅਤ ਸੰਭੋਗ ਨਾ ਕਰਨ ਆਦਿ ਬਾਰੇ ਵਿਸ਼ੇਸ਼ ਰੂਪ ’ਚ ਸਮਝਾਇਆ ਗਿਆ। ਅੰਤ ਵਿਚ ਵਿਦਿਆਰਥਣਾਂ ਨੇ ਪ੍ਰਣ ਕੀਤਾ ਕਿ ਐਚ.ਆਈ.ਵੀ. ਤੋਂ ਪੀੜ੍ਹਤ ਮਨੁੱਖਾਂ ਲਈ ਨਫ਼ਰਤ ਨਹੀਂ ਸਗੋਂ ਉਨ੍ਹਾਂ ਨਾਲ ਸਦਭਾਵਨਾ ਵਾਲਾ ਮਾਹੌਲ ਸਿਰਜਾਂਗੇ। ਵਿਸ਼ਵ ਏਡਜ਼ ਦਿਵਸ ਦੇ ਸਬੰਧ ’ਚ ਬੋਲਦਿਆਂ ਸੀ.ਜੀ.ਸੀ. ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਵਿਸ਼ਵ ਦੀ 35 ਮਿਲੀਅਨ ਆਬਾਦੀ ਐਚ.ਆਈ.ਵੀ. ਤੋਂ ਪੀੜ੍ਹਤ ਹੋ ਚੁੱਕੀ ਹੈ ਤੇ ਭਾਰਤ ’ਚ ਵੀ ਇਹ ਬੜੀ ਫੁਰਤੀ ਨਾਲ ਅੱਗੇ ਵੱਧ ਰਹੀ ਹੈ। ਇਸ ਭਿਆਨਕ ਲਾਹਨਤ ਨੂੰ ਹੋਰ ਵਿਕਰਾਲ ਰੂਪ ਧਾਰਨ ਕਰਨ ਤੋਂ ਰੋਕਣ ਲਈ ਇਕੋ-ਇਕ ਦਵਾਈ ਹੈ ਤੇ ਉਹ ਹੈ ਜਾਗਰੂਕਤਾ। ਉਨ੍ਹਾਂ ਕਿਹਾ ਕਿ ਸਮਾਜ ’ਚ ਕਿਸੇ ਵੀ ਤਰ੍ਹਾਂ ਦਾ ਬਦਲਾਉ ਲਿਆਉਣ ਲਈ ਯੂਥ ਵਰਗ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਅੱਜ ਦੇ ਈਵੈਂਟ ’ਤੇ ਬੀ.ਐੱਡ ਵਿਭਾਗ ਦੀਆਂ ਵਿਦਿਆਰਥਣਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਬੁਰਾਈਆਂ ਵਿਰੁੱਧ ਲੜਾਈ ਇਕਜੁੱਟਤਾ ਨਾਲ ਹੀ ਲੜੀ ਜਾ ਸਕਦੀ ਹੈ ਇਸ ਲਈ ਸਮਾਜ ਨੂੰ ਸੇਧ ਦੇਣ ਵਾਲੇ ਅਜਿਹੇ ਸਮਾਗਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ, ਵਿਦਿਆਰਥੀ ਭਲਾਈ ਵਿਭਾਗ ਦੇ ਪ੍ਰਬੰਧਕ ਸ੍ਰੀ ਰਾਜੇਸ਼ ਹੁੱਡਾ, ਸੀ.ਈ.ਸੀ. ਦੇ ਪਿੰ੍ਰਸੀਪਲ ਡਾ. ਨੀਨਾ ਸਾਹਨੀ ਤੋਂ ਇਲਾਵਾ ਵਿਭਾਗ ਦਾ ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ। ਸਬੰਧਤ ਤਸਵੀਰ:- ਵਿਸ਼ਵ ਏਡਜ਼ ਦਿਵਸ ਦੇ ਮੌਕੇ ਲਾਂਡਰਾਂ ਕਾਲਜ ਦੀਆਂ ਵਿਦਿਆਰਥਣਾਂ ਮਨੁੱਖੀ ਚੇਨ ਬਣਾਉਂਦੇ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ