ਸੀਜੀਸੀ ਕਾਲਜ ਲਾਂਡਰਾਂ ਦੀ ਇੰਸਟੀਚਿਊਟ ਸੀਐਸਈ ਵਿੱਚ ਫੈਕਲਟੀ ਪ੍ਰੋਗਰਾਮ ਆਯੋਜਿਤ

ਅਮਰੀਕੀ ਕੰਪਨੀ ਐਮਾਜੋਨ ਦੇ ਵਿਸ਼ੇਸ਼ ਮਾਹਰਾਂ ਨੇ ਅਧਿਆਪਕਾਂ ਨੂੰ ਸਿਖਾਏ ਨਵੀਨਤਮ ਟੈਕਨਾਲੋਜੀ ਦੇ ਗੁਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਸੀਜੀਸੀ ਕਾਲਜ ਲਾਂਡਰਾਂ ਵੱਲੋਂ ਆਪਣੇ ਫੈਕਲਟੀ ਮੈਂਬਰਾਂ ਨੂੰ ਨਵੀਨਤਮ ਵਿਸ਼ਾ ਵਸਤੂਆਂ ਤੇ ਰੁਝਾਨਾਂ ਦਾ ਗਿਆਨ ਦੇਣ ਲਈ ਕੰਪਿਊਟਰ ਵਿਗਿਆਨ ਵਿਭਾਗ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਕਰਵਾਇਆ ਗਿਆ। ਜਿਸ ਵਿੱਚ ਅਮਰੀਕੀ ਕੰਪਨੀ ਐਮਾਜੋਨ ਦੇ ਮਾਹਰਾਂ ਨੇ ਫੈਕਲਟੀ ਮੈਂਬਰਾਂ ਨਾਲ ਨਵੀਨਤਮ ਟੈਕਨਾਲੋਜੀ ਦੇ ਨਵੇਂ ਤਜਰਬਿਆਂ ਦੀ ਸਾਂਝ ਪਾਈ। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵੱਲੋਂ ਅਮਰੀਕਾ ਦੀ ਵਕਾਰੀ ਕੰਪਨੀ ਐਮਾਜ਼ੋਨ ਵੈਬ ਸਰਵਿਸਿਜ਼ (ਏ.ਡਬਲਯੂ.ਐਸ) ਦੇ ਸਹਿਯੋਗ ਨਾਲ ਕਰਵਾਏ ਇਸ ਵਿਸ਼ੇਸ਼ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਗਲੋਬਲ ਇਨੀਸ਼ੀਏਟਿਵ ਸਿੱਖਿਆ ਕਲਾਉਡ ਕੰਪਿਊਟਿੰਗ ਵਿਚ ਅਜੋਕੀ ਪੀੜ੍ਹੀ ਦੇ ਪੇਸ਼ੇਵਰ ਪੈਦਾ ਕਰਨ ਦੇ ਉਦੇਸ਼ ਨਾਲ ਸੀਜੀਸੀ ਦੇ ਫੈਕਲਟੀ ਨੂੰ ਅਪਡੇਟ ਅਤੇ ਸਿਖਲਾਈ ਦਿੱਤੀ ਗਈ।
ਸੀਜੀਸੀ ਲਾਂਡਰਾਂ ਦੇ ਇੰਸਟੀਚਿਊਟ ਕੰਪਿਊਟਰ ਸਾਇੰਸ ਵਿਭਾਗ ਵਿੱਚ ਕਰਵਾਏ ਇਸ ਵਿਸ਼ੇਸ਼ ਫੈਕਲਟੀ ਪ੍ਰੋਗਰਾਮ ਦੌਰਾਨ ਪੁੱਜੇ ਵਿਸ਼ੇਸ਼ ਮਾਹਿਰਾਂ ਸ਼੍ਰੀ ਸੈਮੂਅਲ ਹੈਰਿਸ ਪ੍ਰੋਗਰਾਮ ਮੈਨੇਜਰ ਏਪੀਏਸੀ ਅਤੇ ਸ਼੍ਰੀ ਅਮਿਤ ਨੇਵਤੀਆ ਪ੍ਰੋਗਰਾਮ ਲੀਡਰ ਐਮਾਜੋਨ ਇੰਟਰਨੈਟ ਸਰਵਿਸ ਲਿਮੀਟੇਡ ਨੇ ਕਲਾਉਡ ਕੰਪਿਊਟਿੰਗ, ਮਲਟੀਪਲ ਕੇਸ ਸਟੱਡੀਜ਼ ਅਤੇ ਸਬੰਧਤ ਵਿਵਹਾਰਕ ਅਭਿਆਸ ਬਾਰੇ ਆਪਣੇ ਗਿਆਨ ਵਰਧਕ ਤਜਰਬੇ ਸਾਂਝੇ ਕਰਦਿਆਂ ਜਿੱਥੇ ਫੈਕਲਟੀ ਸਟਾਫ਼ ਨੂੰ ਤਕਨੀਕੀ ਸਿੱਖਿਆ ਵਿਚ ਤਾਜ਼ਾ ਕਲਾਉਡ ਨਾਲ ਸਬੰਧਤ ਨਵੀਨਮਤਮ ਤਕਨੀਕੀ ਪ੍ਰਗਤੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਉੱਥੇ ਐੱਫਐੱਫਪੀ ਐਮਾਜੋਨ ਵੈਬ ਸਰਵਿਸਿਜ਼ (ਏ.ਡਬਲਯੂ.ਐਸ) ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਅਤੇ ਸਬੰਧਤ ਸਿੱਖਿਆ ਤੇ ਪ੍ਰਚਾਰ ਸਬੰਧੀ ਕ੍ਰੈਡਿਟ ਪ੍ਰੋਗਰਾਮਾਂ ਦੀਆਂ ਸਹੂਲਤਾਂ ਦੇਣ ਦੇ ਨਾਲ ਨਾਲ ਕਲਾਉਡ ਕੈਰੀਅਰ, ਨਵੀਨਤਮ ਕਲਾਉਡ ਤਕਨਾਲੋਜੀ ਵਿੱਚ ਹੁਨਰਮੰਦਾਂ ਲਈ ਸਾਜੋ-ਸਾਮਾਨ ਅਤੇ ਸਮੱਗਰੀ ਇਕ ਮੰਚ ’ਤੇ ਕਿਵੇਂ ਉਪਲਬਧ ਹੋਵੇ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਅਜਿਹੇ ਸੈਸ਼ਨਾਂ ਦੀ ਵਿਸ਼ੇਸ਼ ਲੋੜ ਬਾਰੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਵਿਦਿਅਕ ਸੰਸਥਾਵਾਂ ਅਤੇ ਉਦਯੋਗਾਂ ਵਿਚਲਾ ਪਾੜਾ ਮਿਟਾਉਣ ਲਈ ਕਾਰਗਰ ਸਾਬਤ ਹੁੰਦੇ ਹਨ। ਉੱਥੇ ਗਤੀਸ਼ੀਲ ਟੈਕਨਾਲੋਜੀ ਬਾਰੇ ਵਿਸ਼ੇਸ਼ ਮਾਹਰਾਂ ਤੋਂ ਗਿਆਨ ਹਾਸਲ ਕਰਕੇ ਫੈਕਲਟੀ ਸਟਾਫ਼ ਭਵਿੱਖ ਦੇ ਹੁਨਰਮੰਦ ਤਿਆਰ ਕਰਨਗੇ ਜੋ ਕਿ ਭਵਿੱਖ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਅਹਿਮ ਯੋਗਦਾਨ ਪਾ ਸਕਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…