ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥਿਆਂ ਨੇ ਕੌਮੀ ਪੱਧਰ ’ਤੇ ਚਮਕਾਇਆ ਕਾਲਜ਼ ਦਾ ਨਾਂ

ਸੀਜੀਸੀ ਦੀ ਕੈਡਿਟ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੀ ਵਿਦਿਆਰਥਣ ਮੇਧਾਵੀ ਤੋਮਰ ਨੇ ਜਿਥੇ ਸੀਨੀਅਰ ਵਿੰਗ, ਆਰਮੀ ਸ਼੍ਰੇਣੀ ਵਿੱਚ ਕੌਮੀ ਕੈਡਿਟ ਕਾਰਪੋਰੇਸ਼ਨ (ਐਨਸੀਸੀ) ਆਲ ਇੰਡੀਆ ਬੇਸਟ ਕੈਡੇਟ ਐਵਾਰਡ ਪ੍ਰਾਪਤ ਕਰਕੇ ਕਾਲਜ ਕੈਂਪਸ ਦਾ ਨਾਮ ਕੌਮੀ ਪੱਧਰ ’ਤੇ ਚਮਕਾਇਆ ਹੈ ਉਥੇ ਸੀਜੀਸੀ ਦੇ ਹੀ ਐਨਸੀਸੀ ਕੈਡਿਟ ਅਰਚਿਤ ਅਵਸਥੀ ਨੇ ਐਨਸੀਸੀ ਪਰੇਡ ਦੀ ਅਗਵਾਈ ਕਰਦੇ ਹੋਏ ਆਪਣੇ ਕਾਲਜ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਥੇ ਜਿਕਰਯੋਗ ਹੈ ਕਿ ਮੇਧਾਵੀ ਤੋਮਰ ਨੇ ਇਹ ਕੌਮੀ ਮਾਣ ਗਣਤੰਤਰ ਦਿਵਸ 26 ਜਨਵਰੀ ਤੋਂ ਬਾਅਦ ਨਵੀਂ ਦਿੱਲੀ ਵਿਖੇ ਹੋਣ ਵਾਲੀ ਐਨਸੀਸੀ ਰੈਲੀ ਜਿਸ ਵਿਚ ਮੁੱਖ ਮਹਿਮਾਨ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹਨ ਵਿਖੇ ਪ੍ਰਾਪਤ ਕੀਤੈ ਹੈ।
ਮੇਧਾਵੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤਗਮਾ ਅਤੇ ਬੈਟਨ ਦੇ ਨਾਲ ਸਨਮਾਨਿਤ ਕੀਤਾ। ਇੱਕ ਸਖ਼ਤ ਚੋਣ ਪ੍ਰਕਿਰਿਆ ਦਾ ਸਾਹਮਣਾ ਕਰਦੇ ਹੋਏ ਮੇਧਾਵੀ ਨੂੰ ਵੱਖ ਵੱਖ ਟੈਸਟ ਕਰਵਾਉਣ ਅਤੇ ਚੁਣੇ ਜਾਣ ਤੋਂ ਪਹਿਲਾਂ ਦਸ ਕੈਂਪਾਂ ਵਿੱਚੋਂ ਸੀਨੀਅਰ ਅਫ਼ਸਰਾ ਦੀ ਪਰਖ ਨਲੀ ਵਿਚੋਂ ਗੁਜ਼ਰਨਾ ਪਿਆ। ਇੱਥੇ ਦੱਸਣਾ ਬਣਦਾ ਹੈ ਕਿ ਇਹ ਕੌਮੀ ਵਕਾਰੀ ਐਵਾਰਡ ਪ੍ਰਾਪਤ ਕਰਨ ਲਈ ਕਿਸੇ ਵੀ ਸਮਰੱਥ ਕੈਡਿਟ ਨੂੰ ਸਖ਼ਤ ਪ੍ਰੀਖਿਆਵਾਂ ਜਿਵੇਂ ਲਿਖਤੀ ਪ੍ਰੀਖਿਆ, ਆਈਕਿਊ ਟੈਸਟ, ਫਾਇਰਿੰਗ, ਡ੍ਰਿਲਝਸ, ਟੀਮ ਕਮਾਂਡ, ਵਿਅਕਤੀਗਤ ਟੈਸਟ, ਗਰੁੱਪ ਚਰਚਾਵਾਂ ਅਤੇ ਇੰਟਰਵਿਊ ਵਰਗੀਆਂ ਚਣੌਤੀਆਂ ਦਾ ਸਾਹਮਣਾਂ ਨੂੰ ਟੱਕਰ ਦੇਣੀ ਪੈਂਦੀ ਹੈ ਜਿਸ ਨੂੰ ਮੇਧਾਵੀ ਅਤੇ ਅਰਚਿਤ ਅਵਸਥੀ ਦੋਵੇਂ ਬਾਖੂਬੀ ਸਰ ਕਰਦਿਆਂ ਸੀਜੀਸੀ ਕੈਂਪਸ ਲਾਂਡਰਾਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਮੇਧਾਵੀ ਤੋਮਰ ਅਤੇ ਅਰਚਿਤ ਅਵਸਥੀ ਦੀ ਕੌਮੀ ਪ੍ਰਾਪਤੀ ਤੋਂ ਬਾਅਦ ਖੁਸ਼ ਹੁੰਦਿਆਂ ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਕੌਮੀ ਪਰੇਡ ਵਿਚ ਦੇਸ਼ ਭਰ ’ਚੋਂ ਚੁਨਿੰਦਾ ਦੋ ਹਜ਼ਾਰ ਤੋਂ ਵੱਧ ਕੈਡੇਟ ਹਿੱਸਾ ਲੈਂਦੇ ਹਨ ਜੋ ਆਪਣੇ ਆਪ ‘ਚ ਹਰ ਖੇਤਰ ਚ ਕਾਫੀ ਨਿਪੁੰਨ ਹੁੰਦੇ ਹਨ ਪਰ ਸੀਜੀਸੀ ਲਾਂਡਰਾਂ ਦੇ ਕੈਡਿਟਾਂ ਵੱਲੋਂ ਸਭ ਨੂੰ ਪਛਾੜ ਕੇ ਕੌਮੀ ਐਵਾਰਡ ਪ੍ਰਾਪਤ ਕਰਨੇ ਗਰੁੱਪ ਲਈ ਵੱਡੇ ਫ਼ਖਰ ਦੀ ਗੱਲ ਹੈ। ਉਨ੍ਹਾਂ ਦੋਵੇਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਸਫ਼ਲ ਜ਼ਿੰਦਗੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…