Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਦਾ ਟੈਕਨੋ ਯੂਥ ਫੈਸਟੀਵਲ ‘ਪਰਿਵਰਤਨ-2018’ ਸ਼ਾਨੋ ਸ਼ੌਕਤ ਨਾਲ ਸਮਾਪਤ

ਗਰੁੱਪ ਗੀਤ ਮੁਕਾਬਲੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਤੇ ਭੰਗੜਾ ਮੁਕਾਬਲੇ ਵਿੱਚ ਦੂਨ ਇੰਟਰਨੈਸ਼ਨਲ ਸਕੂਲ ਅੱਵਲ

ਸੀਜੀਸੀ ਗਰੁੱਪ ਵੱਲੋਂ ਬਿਨਾਂ ਸਵਾਰਥ ਦੂਜਿਆਂ ਦੀ ਸੇਵਾ ਭਾਵਨਾ ਨੂੰ ਦਰਸਾਉਂਦਾ ਪ੍ਰੋਗਰਾਮ ਹਰੇਕ ਸਾਲ ਕਰਵਾਉਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵੱਲੋਂ ‘ਐਕਸਪੀਰੀਅਨਸ ਦ ਜੁਆਏ ਆਫ਼ ਗੀਵਿੰਗ ‘ਵਿਸ਼ੇ ’ਤੇ ਕੌਮੀ ਪੱਧਰੀ ਦੋ ਰੋਜ਼ਾ ਟੈਕਨੋ ਯੂਥ ਫੈਸਟੀਵਲ ‘ਪਰਿਵਰਤਨ-2018’ ਲੰਘੀ ਦੇਰ ਰਾਤ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਤੋਂ ਪਹਿਲਾਂ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਸਿਰਫ਼ ਸਿੱਖਿਆ ਪੱਖੋਂ ਹੀ ਮਾਹਰ ਬਣਾਉਣਾ ਹੀ ਨਹੀਂ ਹੈ ਸਗੋਂ ਪੜ੍ਹਾਈ ਦੇ ਨਾਲ ਨਾਲ ਨੌਜਵਾਨਾਂ ਵਿੱਚ ਸਤਿਕਾਰ, ਪਿਆਰ, ਸੰਵੇਦਨਸ਼ੀਲਤਾ ਦੀ ਭਾਵਨਾ ਪੈਦਾ ਕਰ ਕੇ ਸਮੁਦਾਇ, ਸਮਾਜ, ਸੁਸਾਇਟੀ ਦੇ ਯੋਗ ਬਣਾਉਣਾ ਹੈ। ਉਨ੍ਹਾਂ ਬਿਨਾਂ ਸਵਾਰਥ ਦੂਜਿਆਂ ਦੀ ਸੇਵਾ ਭਾਵਨਾ ਨੂੰ ਦਰਸਾਉਂਦਾ ਅਜਿਹਾ ਪ੍ਰੋਗਰਾਮ ਹਰੇਕ ਸਾਲ ਕਰਵਾਉਣ ਦਾ ਐਲਾਨ ਵੀ ਕੀਤਾ। ਇਸ ਪ੍ਰੋਗਰਾਮ ਵਿੱਚ ਸੀਜੀਸੀ ਲਾਂਡਰਾਂ ਦੇ 30 ਤੋਂ ਵੱਧੂ ਐਲੂਮਨੀ ਨੂੰ ਸਿੱਖਿਆ ਦੇ ਵੱਖ-ਵੱਖ ਖੇਤਰਾਂ ਮੱਲਾਂ ਮਾਰਨ ’ਤੇ ਸਨਮਾਨਿਤ ਕੀਤਾ ਗਿਆ।
ਆਖ਼ਰੀ ਦਿਨ ਤਕਨੀਕੀ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਵੱਖ-ਵੱਖ ਸੂਬਿਆਂ ਦੇ ਲੋਕ ਨਾਚਾਂ ਜਿਨ੍ਹਾਂ ਵਿੱਚ ਰਾਜਸਥਾਨ ਦਾ ਪ੍ਰੰਪਰਾਗਤ ਲੋਕ ਨਾਚ, ਹਿਮਾਚਲ ਪ੍ਰਦੇਸ਼ ਦਾ ਲੋਕ ਨਾਚ ‘ਪਹਾਰੀ ਨਾਤੀ’, ਜੰਮੂ ਅਤੇ ਕਸ਼ਮੀਰ ਦਾ ਲੋਕ ਨਾਚ ਅਤੇ ਪੰਜਾਬ ਦੇ ਮਾਲਵੀ ਗਿੱਧਾ, ਝੁੰਮਰ ਅਤੇ ਗੱਤਕਾ ਦੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਵੈਸਟਰਨ ਗੀਤ/ਨਾਚ ਕੈਟਾਗਰੀਆਂ, ਬੈਂਡ ਪੇਸ਼ਕਾਰੀ ਅਤੇ ਸਕਿੱਟ ਵੀ ਪੇਸ਼ ਕੀਤੇ ਗਏ।
ਏਸ਼ੀਅਨ ਸਕੂਲ ਆਫ਼ ਮੀਡੀਆ ਸਟੱਡੀਜ਼ (ਨੋਇਡਾ) ਦਾ ਰੋਕ ਬੈਂਡ ਅਲਾਹਦਾ, ਸੋਲੋ ਗੀਤ ਮੁਕਾਬਲਿਆਂ ਵਿੱਚ ਕਾਰਮੇਲ ਕਾਨਵੈਂਟ ਸਕੂਲ, ਗਰੁੱਪ ਗੀਤ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ, ਭੰਗੜੇ ਮੁਕਾਬਲੇ ਵਿੱਚ ਦੂਨ ਇੰਟਰਨੈਸ਼ਨਲ ਸਕੂਲ, ਫ਼ੈਸ਼ਨ ਵਿੱਚ ਸੀਜੀਸੀ ਲਾਂਡਰਾਂ, ਸਕਿੱਟ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਅੱਵਲ ਰਹੇ। ਇਸ ਪ੍ਰੋਗਰਾਮ ਦੀ ਸਮਾਪਤੀ ਪ੍ਰਸਿੱਧ ਪੰਜਾਬੀ ਗਾਇਕਾਂ ਸ਼ੈਰੀ ਮਾਨ ਅਤੇ ਮਨਿੰਦਰ ਬੁੱਟਰ ਵੱਲੋਂ ਕੀਤੀ ਸ਼ਾਨਦਾਰ ਪੇਸ਼ਕਾਰੀ ਨਾਲ ਹੋਈ। ਦੋਵੇਂ ਗਾਇਕਾਂ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਅੰਤ ਵਿੱਚ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…