ਸੀਜੀਸੀ ਕਾਲਜ ਲਾਂਡਰਾਂ ਆਈਆਈਟੀ ਮੁੰਬਈ ਦੇ ਰਿਮੋਟ ਸੈਂਟਰ ਵਜੋਂ ਉੱਭਰਿਆ

ਐਮਐਚਆਰਡੀ ਦੀ ਸਹਾਇਤਾ ਨਾਲ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਨੂੰ ਬੜ੍ਹਾਵਾ ਦੇਣ ਦਾ ਉਪਰਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਚੰਡੀਗੜ੍ਹ ਗਰੱੁਪ ਆਫ਼ ਕਾਲਜਿਜ਼ (ਸੀਜੀਸੀ) ਦੇ ਲਾਂਡਰਾਂ ਕੈਂਪਸ ਦੀਆਂ ਪ੍ਰਾਪਤੀਆਂ ਵਿੱਚ ਉਦੋਂ ਹੋਰ ਵਾਧਾ ਹੋ ਗਿਆ ਜਦੋਂ ਦੇਸ਼ ਦੀ ਵਕਾਰੀ ਕੌਮੀ ਵਿੱਦਿਅਕ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੁੰਬਈ (ਆਈਆਈਟੀ) ਨੇ ਇੰਜੀਨੀਅਰ, ਰਿਮੋਟ ਸੈਂਟਰ ਆਫ਼ ਮੁੰਬਈ (ਆਈਆਈਟੀ-ਬੀ) ਵਜੋਂ ਚੋਣ ਕੀਤੀ। ਟਰਾਈਸਿਟੀ ਦੇ ਇੱਕੋ ਇੱਕ ਕੇਂਦਰੀ ਸਥਾਨ ਸੀਜੀਸੀ ਲਾਂਡਰਾਂ ਦੀ ਰਿਮੋਟ ਸੈਂਟਰ ਵਜੋਂ ਸਥਾਪਨਾ ਇਸ ਦੇ ਅੱਵਲ ਦਰਜੇ ਦੇ ਬੁਨਿਆਦੀ ਢਾਂਚੇ, ਉਚ ਤਕਨੀਕ ਲੈਬਾਂ ਅਤੇ ਸਮਾਰਟ ਕਲਾਸਰੂਮ ਦੀ ਸੁਵਿਧਾਵਾਂ ਅਤੇ ਮਾਪਦੰਡਾਂ ਦੀ ਕਸੌਟੀ ’ਤੇ ਖਰਾ ਉਤਰਨ ਕਰਕੇ ਦਿੱਤੀ ਗਈ। ਇਥੇ ਇਹ ਜ਼ਿਕਰਯੋਗ ਹੈ ਕਿ ਇਹ ਪਹਿਲਕਦਮੀ ਹਿਊਮਨ ਰਿਸੋਰਸ ਡਿਵੈਲਪਮੈਂਟ (ਐਮਐਚਆਰਡੀ) ਭਾਰਤ ਸਰਕਾਰ ਦੀ ਸਹਾਇਤਾ ਨਾਲ ਆਈਸੀਟੀ ਵੱਲੋਂ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਦੁਆਰਾ ਕੀਤੀ ਗਈ ਹੈ ਜਿਸ ਦਾ ਮਕਸਦ ਕੋਰ ਇੰਜੀਨੀਅਰਿੰਗ ਅਤੇ ਵਿਗਿਆਨ ਵਿਸ਼ੇ ਵਿਚ ਦੇਸ਼ ਦੇ ਇੰਜਨੀਅਰਿੰਗ ਕਾਲਜਾਂ ਦੇ ਅਧਿਆਪਕਾਂ ਦੇ ਗਿਆਨ, ਤਕਨੀਕੀ ਅਤੇ ਸਿਖਲਾਈ ਦੇ ਹੁਨਰ ਨੂੰ ਵਧਾਉਣ ਦੀ ਕੋਸਸ਼ਿ ਕਰਨਾ ਹੈ ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਵੱਲੋਂ ਸੀਜੀਸੀ ਲਾਂਡਰਾਂ ਨੂੰ ਆਈਆਈਟੀ-ਬੀ ਦੇ ਰਿਮੋਟ ਕੇਂਦਰ ਤੋਂ ਦੇਸ਼ ਦੀ ਸਰਵੋਤਮ ਵਿਦਿਅਕ ਸੰਸਥਾ ਆਈਆਈਟੀ ਮੁੰਬਈ ਦੇ ਮੈਂਬਰ ਵੱਖ-ਵੱਖ ਕਾਲਜਾਂ ਦੇ ਫੈਕਲਟੀ ਮੈਂਬਰਾਂ ਨਾਲ ਲੈਕਚਰ, ਟਿਊਟੋਰੀਅਲ, ਪ੍ਰਯੋਗਸ਼ਾਲਾ ਸੈਸ਼ਨ ਅਤੇ ਇੰਟਰਨੈਟ ਅਡਵਾਂਸਡ ਏ-ਵਿਜੇ ਟੈਕਨਾਲੋਜੀ ਰਾਹੀਂ ਲਾਈਵ ਪ੍ਰਕ੍ਰਿਆ ਵਿਚ ਆਪਣੇ ਗਿਆਨ ਦਾ ਅਦਾਨ ਪ੍ਰਦਾਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਰਿਮੋਟ ਸੈਂਟਰ ਦਾ ਦਾਇਰਾ ਵਧਾਉਂਦੇ ਹੋਏ ਇਸ ਕੇਂਦਰ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਐਡਵਾਂਸ ਲੈਵਲ ਦੇ ਕੋਰਸ ਕਰਵਾਏ ਜਾਣਗੇ ਜੋ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਕਿੱਲ ਡਿਵੈੱਲਪਮੈਂਟ ਵਾਸਤੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ। ਉਨ੍ਹਾਂ ਫਖ਼ਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਈਆਈਟੀ ਮੁੰਬਈ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਟਰਾਈਸਿਟੀ ਦਾ ਪਹਿਲਾ ਰਿਮੋਟ ਸੈਂਟਰ ਸਥਾਪਤ ਕੀਤਾ ਗਿਆ ਹੈ। ਜਿਸ ਦਾ ਲਾਭ ਉਠਾ ਕੇ ਵਿਦਿਆਰਥੀ ਅਤੇ ਅਧਿਆਪਕ ‘ਕੰਪਿਊਟਿੰਗ, ਇਲੈਕਟਰੀਕਲ, ਇਲੈਕਟ੍ਰਾਨਿਕਸ, ਸਿਵਲ, ਆਟੋ-ਮੋਬਾਈਲ, ਐਨੀਮੇਸ਼ਨ ਇਲਾਵਾ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਵਿੱਚ ਸਮੇਂ ਦੇ ਹਾਣ ਦੀ ਅਤੇ ਇੰਡਸਟਰੀ ਦੀਆਂ ਲੋੜਾਂ ਮੁਤਾਬਕ ਗਿਆਨ ਪ੍ਰਾਪਤ ਕਰ ਸਕਣਗੇ। ਇਸ ਨਾਲ ਜਿੱਥੇ ਬੇਸ਼ਕੀਮਤੀ ਸਮੇਂ ਦੀ ਬੱਚਤ ਹੋਵੇਗੀ, ਉਥੇ ਉਨ੍ਹਾਂ ਲਈ ਕੌਮਾਂਤਰੀ ਪੱਧਰ ’ਤੇ ਰੁਜ਼ਗਾਰ ਦੇ ਵਸੀਲੇ ਵੀ ਪੈਦਾ ਹੋਣਗੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…