Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਉੱਭਰਦੇ ਉੱਦਮੀਆਂ ਲਈ ਬੂਟ-ਅੱਪ ਕੈਂਪ ਦਾ ਆਯੋਜਨ

ਪਹਿਲਾਂ ਤੋਂ ਹੀ 74 ਸਫਲ ਸਟਾਰਟਅੱਪਸ ਚਲਾ ਰਹੇ ਨੇ ਸੀਜੀਸੀ ਦੇ ਵਿਦਿਆਰਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਵਿਦਿਆਰਥੀਆਂ ਵਿੱਚ ਉੱਦਮੀ ਹੁਨਰ ਪੈਦਾ ਕਰਨ ਦੇ ਮੰਤਵ ਨਾਲ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਨਿਸਟ੍ਰੇਸ਼ਨ ਦੇ ਸਾਲਾਨਾ ਉੱਦਮੀ ਪ੍ਰੋਗਰਾਮ ‘ਬੀ-ਸਟਾਰਟਰ’ ਦੇ ਆਉਣ ਵਾਲੇ ਪੰਜਵੇਂ ਸੀਜ਼ਨ ਲਈ ਇਕ ਬੂਟ-ਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਦੇਸ਼-ਵਿਦੇਸ਼ਾਂ ਵਿੱਚ ਰਹਿਣ ਵਾਲੇ ਕਾਰੋਬਾਰੀ ਆਗੂਆਂ ਅਤੇ ਉੱਦਮੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਇੱਛੁਕ ਉੱਦਮੀਆਂ ਨੂੰ ਆਪਣੇ ਵੱਖ-ਵੱਖ ਸਟਾਰਟਅੱਪ ਵਿਚਾਰਾਂ ਰਾਹੀਂ ਉਤਸ਼ਾਹਿਤ ਕੀਤਾ। ਨਾਲ ਹੀ ਸੀਜੀਸੀ ਲਾਂਡਰਾਂ ਵਿੱਚ 12 ਫਰਵਰੀ ਨੂੰ ਹੋਣ ਵਾਲੇ ਬੀ ਸਟਾਰਟਰ ਪ੍ਰੋਗਰਾਮ ਦੇ ਮਾਹਰਾਂ ਤੋਂ ਫੀਡਬੈਕ ਵੀ ਹਾਸਲ ਕੀਤੀ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਪਹਿਲਾਂ ਤੋਂ ਹੀ ਕਰੋੜਾਂ ਦੇ ਟਰਨਓਵਰ ਨਾਲ 74 ਸਫਲ ਸਟਾਰਟਰਸ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਯੂਸੀਐਲਐਲ ਬੈਲਜੀਅਮ ਵਿੱਚ ਲੈਕਚਰਾਰ ਸੇਬੇਸਟੀਅਨ ਬੂਸੋਵ, ਇਕਨਾਮਿਕ ਟਾਈਮਜ਼ ਵੱਲੋਂ ਸਾਲ ਦੀ ਸਰਵਉੱਚ ਮਹਿਲਾ ਉੱਦਮੀ ਦਾ ਖ਼ਿਤਾਬ ਹਾਸਲ ਕਰਨ ਵਾਲੀ ਰਿਤੂ ਸਿੰਘਲ, ਆਈਪੀ ਸੇਵਾਵਾਂ ਵਿੱਚ ਭਾਰਤ ਦੇ ਬੀਸਟ ਇਨੋਵੇਟਿਵ ਇੰਟਰਪ੍ਰੇਨਿਊਰ ਦਾ ਖ਼ਿਤਾਬ ਹਾਸਲ ਕਰਨ ਵਾਲੇ ਡਾ ਸ਼ਵੇਰਾ ਸਿੰਘ ਅਤੇ ਮੋਟੀਵੇਸ਼ਨਲ ਸਪੀਕਰ ਰਾਜਨ ਚੌਧਰੀ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਵਿਚਾਰਾਂ ਨੂੰ ਸਾਂਝਾ ਕੀਤਾ।
ਇਸ ਬੂਟ-ਅਪ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਬੀ-2ਸਟਾਰਟਰਸ ਲਈ ਜਾਣੂ ਕਰਵਾਉਣਾ ਸੀ ਅਤੇ ਨਾਲ ਹੀ ਪ੍ਰੈਕਟੀਕਲ ਐਕਸਪੋਜ਼ਰ ਦੇ ਰਾਹੀਂ ਉਨ੍ਹਾਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਛੂਹਣ ਦਾ ਮੌਕਾ ਦਿਵਾਉਣਾ ਸੀ। ਬੀ-ਸਟਾਰਟਰ ਇਕ ਗੈਰ ਲਾਭਕਾਰੀ ਸੰਗਠਨ ਹੈ। ਜਿਸ ਦਾ ਉਦੇਸ਼ ਆਗੂਆਂ ਅਤੇ ਪੈਰੋਕਾਰਾਂ ਵਿਚਕਾਰ ਅੰਤਰ ਪੈਦਾ ਕਰਨ ਵਿੱਚ ਮਦਦ ਕਰਨਾ ਹੈ ਜੋ ਕਿ ਵਿਚਾਰਾਂ ਅਤੇ ਨਵੀਨਤਾਕਾਰੀ ਮਾਮਲਿਆਂ ਵਿੱਚ ਦੁਨੀਆਂ ਦੀ ਅਗਵਾਈ ਕਰਦਾ ਹੈ।ਬੀ-ਸਟਾਰਟਰ ਇਕ ਤਰ੍ਹਾਂ ਦਾ ਅਭਿਆਸ ਹੈ। ਜਿਸ ਵਿੱਚ ਵਿਦਿਆਰਥੀ ਆਪਣੇ ਵਿਚਾਰਾਂ ਨੂੰ ਤਿਆਰ ਕਰਨ, ਟੀਮਾਂ ਦਾ ਗਠਨ ਕਰਨ ਅਤੇ ਸਟਾਰਟਰ ਕੰਪਨੀਆਂ ਲਈ ਪੂਰੇ ਇਕ ਦਿਨ ਦੇ ਪ੍ਰੋਗਰਾਮ ਲਈ ਇਕੱਠੇ ਹੋ ਰਹੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…