nabaz-e-punjab.com

ਸੀਜੀਸੀ ਕਾਲਜ ਝੰਜੇੜੀ ਵਿੱਚ ਇੰਜੀਨੀਅਰਿੰਗ ਦਿਵਸ ਨੂੰ ਸਮਰਪਿਤ ਟੈਕਨੀਕਲ ਮੁਕਾਬਲੇ ਕਰਵਾਏ

ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਦੇ 3 ਹਜ਼ਾਰ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਨੇ ਸਰ.ਐਮ ਵਿਸ਼ਵੇਸਵਾਰਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿੱਦਿਅਕ ਅਦਾਰਿਆਂ ਦੇ ਇੰਜੀਨੀਅਰਿੰਗ ਪ੍ਰੋਜੈਕਟ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ਭਰ ਦੇ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 3000 ਦੇ ਕਰੀਬ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਦਿਮਾਗ਼ੀ ਕਾਢਾਂ ਦੀ ਪ੍ਰਦਰਸ਼ਨੀ ਕੀਤੀ। ਜ਼ਿਕਰਯੋਗ ਹੈ ਕਿ ਸਰ.ਐਮ ਵਿਸ਼ਵੇਸਵਾਰਿਆ ਇਕ ਅਜਿਹੇ ਇੰਜੀਨੀਅਰ ਸਨ ਜਿਨਾ ਦੀ ਇੰਜੀਨੀਅਰਿੰਗ ਦੇ ਖੇਤਰ ਵਿਚ ਭਾਰਤ ਨੂੰ ਤਰੱਕੀ ਦਾ ਸਹੀ ਰਾਹ ਵਿਖਾਇਆ। ਜੋ ਕਿ ਅੱਜ ਵੀ ਇੰਜੀਨੀਅਰਾਂ ਲਈ ਪੇ੍ਰਰਨਾ ਸ੍ਰੋਤ ਹਨ।
ਇਸ ਮੌਕੇ ਤੇ ਸਤੀਸ਼ ਕੁਮਾਰ, ਸੀਨੀਅਰ ਪਿੰ੍ਰਸੀਪਲ ਸਾਇੰਸਟਿਸਟ, ਸੀਐੱਸਆਈਆਰ, ਕਪਿਲ ਭੁਟਾਨੀ, ਤਕਨੀਕੀ ਡਾਇਰੈਕਟਰ ਆਈਈਟੀਈ, ਮਨੀ ਖੰਨਾ, ਸਲਾਹਕਾਰ ਪੰਜਾਬ ਈਸੀਬੀਸੀ ਸੈੱਲ ਪੇਡਾ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਦੀ ਕਾਢਾਂ ਨੂੰ ਵੇਖਦੇ ਹੋਏ ਸਰਾਹਿਆ। ਜਦ ਕਿ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ), ਯੂਆਈਈਟੀ (ਪੰਜਾਬ ਯੂਨੀਵਰਸਿਟੀ), ਚਿਤਕਾਰਾ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਗੁਲਜ਼ਾਰ ਗਰੁੱਪ ਖੰਨਾ ਸਮੇਤ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਆਪਣੀ ਤਕਨੀਕੀ ਜਾਣਕਾਰੀ ਦਾ ਲੋਹਾ ਮਨਵਾਇਆ।
ਇਸ ਸਮਾਰੋਹ ਦੀ ਸ਼ੁਰੂਆਤ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਅਤੇ ਖ਼ਾਸ ਮਹਿਮਾਨਾਂ ਵੱਲੋਂ ਸਰ ਵਿਸ਼ੇਵਸਵਾਰਿਆ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੀਤੀ ਗਈ। ਜਦ ਕਿ ਪੰਜਾਬ ਭਰ ਦੇ ਵੱਖ ਵੱਖ ਜ਼ਿਲਿਆਂ ਤੋਂ ਆਏ ਭਵਿਖ ਦੇ ਇੰਜੀਨੀਅਰਾਂ ਨੇ ਰੋਬੋਟ ਲੜਾਈ, ਰੋਬੋਟ ਦੌੜ ਮੁਕਾਬਲੇ, ਮਿਸਟਰ ਗੂਗਲ, ਟੈੱਕ ਹੰਟ, ਸਰਕਟ ਡਿਜ਼ਾਈਨ, ਮੈਟ ਲੈਬ ਪ੍ਰੋਗਰਾਮ ਚੈਲੰਜ, ਵੈੱਬ ਪੇਜ ਡਿਜ਼ਾਈਨ ਸਮੇਤ ਹੋਰ ਕਈ ਆਪਣੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਵੀ ਲਗਾਈ। ਇਸ ਦੇ ਇਲਾਵਾ ਆਟੋ ਕੈਡ ਡਿਜ਼ਾਈਨ, ਸਟੈਂਡ ਪ੍ਰੋ, ਐਥੀਕਲ ਹੈਕਿੰਗ ਆਦਿ ਤਕਨੀਕੀ ਕੰਮ ਖ਼ਾਸ ਖਿੱਚ ਦਾ ਕੇਂਦਰ ਰਹੇ। ਇਸ ਦੇ ਇਲਾਵਾ ਵਿਦਿਆਰਥੀਆਂ ਨੇ ਪੇਪਰ ਪ੍ਰੈਜ਼ਨਟੇਸ਼ਨ ਰਾਹੀਂ ਕਈ ਤਕਨੀਕੀ ਟਾਪਿਕ ਵੀ ਸਟੇਜ ਤੇ ਸਾਰਿਆਂ ਨਾਲ ਸਾਂਝੇ ਕੀਤੇ। ਇਸ ਤੋਂ ਪਹਿਲਾਂ ਕੈਂਪਸ ਵਿਚ ਹੀ ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ, ਪ੍ਰਸ਼ਨ ਉੱਤਰ ਦਾ ਦੌਰ ਅਤੇ ਇੰਜੀਨੀਅਰਿੰਗ ਖੇਤਰ ਦੇ ਅੰਤਰਰਾਸ਼ਟਰੀ ਪੱਧਰ ਤੇ ਯੋਗਦਾਨ ਅਤੇ ਇਸ ਦੇ ਭਵਿਖ ਤੇ ਚਰਚਾ ਕੀਤੀ ਗਈ।
ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਨਾਲ ਇੰਜੀਨੀਅਰਿੰਗ ਦੇ ਮਨੁੱਖੀ ਜੀਵਨ ਵਿਚ ਤਰੱਕੀ ਅਤੇ ਯੋਗਦਾਨ ਅਤੇ ਇਸ ਦੇ ਭਵਿਖ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਕਪਿਲ ਭੁਟਾਨੀ ਨੇ ਵਿਦਿਆਰਥੀਆਂ ਨੂੰ ਇਕ ਇੰਜੀਨੀਅਰਿੰਗ ਦੀ ਜ਼ਿੰਦਗੀ ਅਤੇ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਕਈ ਰੋਚਕ ਅਤੇ ਤਜਰਬੇ ਭਰੀਆਂ ਗੱਲਾਂ ਸਾਂਝੀਆਂ ਕੀਤੀਆਂ। ਮਨੀ ਖੰਨਾ ਠਾਕੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿਚ ਤਰੱਕੀ ਕਰਨ ਲਈ ਸਖ਼ਤ ਮਿਹਨਤ ਅਤੇ ਸੋਚ ਦੀ ਲੋੜ ਹੈ ਅਤੇ ਆਪਣੇ ਟੀਚੇ ਤੱਕ ਪਹੁੰਚਣ ਹੁਣ ਤੋਂ ਹੀ ਰਣਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਤਰਵੇਂ ਦੌਰ ਵਿਚ ਭਾਰਤ ਦੇ ਉਦਯੋਗਿਕ ਖੇਤਰ ਵਿਚ ਇਕ ਕ੍ਰਾਂਤੀ ਆਈ ਸੀ ਅਤੇ ਅੱਜ ਫਿਰ ਭਾਰਤ ਨੂੰ ਮੇਕ ਇਨ ਇੰਡੀਆ ਬਣਾਉਣ ਲਈ ਉਸੇ ਤਰਾਂ ਦੀ ਕ੍ਰਾਂਤੀ ਦੀ ਲੋੜ ਹੈ ਜਿਸ ਨੂੰ ਭਵਿਖ ਦੇ ਇੰਜੀਨੀਅਰ ਆਪਣੀ ਮਿਹਨਤ ਅਤੇ ਲਗਨ ਨਾਲ ਲਿਆ ਸਕਦੇ ਹਨ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਿਰਫ਼ ਇੰਜੀਨੀਅਰ ਬਣਨ ਦੀ ਬਜਾਏ ਉਹ ਸਰ.ਐਮ ਵਿਸ਼ਵੇਸਵਾਰਿਆ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਇਕ ਮਿਸਾਲ ਬਣ ਕੇ ਦੁਨੀਆਂ ਭਰ ਵਿੱਚ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਇਕ ਇੰਜੀਨੀਅਰ ਕੋਲ ਦੁਨੀਆਂ ਲਈ ਦੋ ਸਵਾਲ ਹੁੰਦੇ ਹਨ ਇਕ ਕੀ ਗਲਤ ਹੈ ਅਤੇ ਇਸ ਨੂੰ ਕਿਸ ਤਰਾਂ ਠੀਕ ਕੀਤਾ ਜਾ ਸਕਦਾ ਹੈ। ਦੂਜਾ ਮੈ ਆਪਣੀ ਜਾਣਕਾਰੀ ਨਾਲ ਇਸ ਮੁਸ਼ਕਿਲ ਨੂੰ ਹੱਲ ਕਰਨ ਦੇ ਨਾਲ ਨਾਲ ਕਿਸ ਤਰਾਂ ਇਸ ਨੂੰ ਹੋਰ ਬਿਹਤਰ ਬਣਾ ਸਕਦਾ ਹਾਂ। ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਨ੍ਹਾਂ ਤੇ ਸਾਂਝੀ ਵਿਚਾਰ ਚਰਚਾ ਕੀਤੀ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…