ਪਿੰਡ ਸਵਾੜਾ ਵਿੱਚ ਸੋਲਰ ਚਾਰਜਿੰਗ ਸਟੇਸ਼ਨ ਬਣਾਏਗਾ ਸੀਜੀਸੀ ਗਰੁੱਪ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਏਸੀਆਈਸੀ ਰਾਈਜ਼ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਵੱਲੋਂ ਪਿੰਡ ਸਵਾੜਾ ਵਿੱਚ ਸੋਲਰ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ। ਸੋਲਰ ਚਾਰਜਿੰਗ ਸਹੂਲਤ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਦੀ ਰਸਮ ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਡਾ.ਅਲਕੇਸ਼ ਕੰਡੋਰੀਆ, ਪ੍ਰਿੰਸੀਪਲ ਸਾਇੰਟਿਫਿਕ ਅਫ਼ਸਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪਿੰਡ ਸਵਾੜਾ ਦੀ ਸਰਪੰਚ ਕਮਲਜੀਤ ਕੌਰ, ਡਾ. ਰਜਿੰਦਰ ਮੋਹਨ ਕਸ਼ਯਪ, ਸੰਸਥਾਪਕ ਸੂਰਜੀ ਆਸ਼ਰਮ, ਡਾ. ਹਰਬਿੰਦਰ ਸਿੰਘ, ਪ੍ਰੋਫੈਸਰ ਐਸੋਸੀਏਟ ਡੀਨ ਖੋਜ ਅਤੇ ਸੀਈਓ ਏਸੀਆਈਸੀ ਰਾਈਜ਼ ਸੀਜੀਸੀ ਲਾਂਡਰਾਂ, ਡਾ.ਅਮਰੇਸ਼ ਕੁਮਾਰ ਅਤੇ ਪ੍ਰਾਜੈਕਟ ਹੈੱਡ ਕੋਆਰਡੀਨੇਟਰ ਸੀਜੀਸੀ ਲਾਂਡਰਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਇਸ ਕਾਰਜ ਦੀ ਆਰੰਭਤਾ ਦਾ ਮੁੱਖ ਉਦੇਸ਼ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਾਤਾਵਰਨ ਅਨੁਕੂਲ ਟੈਕਨਾਲੋਜੀ ਨੂੰ ਬੜਾਵਾ ਦੇਣਾ ਅਤੇ ਇਸ ਨੂੰ ਅੱਗੇ ਪ੍ਰਸਾਰਿਤ ਕਰਨ ਵਿੱਚ ਮਦਦ ਕਰਨਾ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀਐੱਸਟੀ) ਵੱਲੋਂ ਪ੍ਰਵਾਨਿਤ ਇਸ ਪ੍ਰਾਜੈਕਟ ਨਾਲ ਈ-ਰਿਕਸ਼ਾ ਗੱਡੀਆਂ ਅਤੇ ਪਿੰਡ ਵਿੱਚ ਅੌਰਤਾਂ ਦੇ ਸਵੈ-ਰੁਜ਼ਗਾਰ ਵਜੋਂ ਕੰਮ ਲਈ ਉਪਯੋਗ ਕੀਤੀਆਂ ਜਾਣ ਵਾਲੀਆਂ ਸਿਲਾਈ ਮਸ਼ੀਨਾਂ ਨੂੰ ਮੁਫ਼ਤ ਸੋਲਰ ਚਾਰਜਿੰਗ ਦੀ ਸਹੂਲਤ ਦੇ ਰੂਪ ਵਿੱਚ ਸਹਾਇਤਾ ਮਿਲੇਗੀ।
ਇਸ ਤੋਂ ਇਲਾਵਾ ਸਥਾਈ ਰੋਜ਼ੀ ਰੋਟੀ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਨਾ ਅਤੇ ਸਵੱਛ ਊਰਜਾ ਸਰੋਤਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਹੈ। ਸੂਰਜੀ ਚਾਰਜਿੰਗ ਸਟੇਸ਼ਨ ਇੱਕ ਵਾਰ ਪੂਰੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਇਹ ਸਟੇਸ਼ਨ ਸੂਰਜੀ ਊਰਜਾ ਨੂੰ ਬਿਜਲੀ ਵਿੱਚ ਬਦਲਣ ਦੀ ਸਹੂਲਤ ਦੇਵੇਗਾ। ਇਸ ਵਿੱਚ ਕਈ ਚਾਰਜਿੰਗ ਪੋਰਟ ਹੋਣਗੇ ਜੋ ਕਈ ਈ-ਰਿਕਸ਼ਾ, ਈ-ਕਾਰਟ, ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਸਿਲਾਈ ਮਸ਼ੀਨਾਂ ਨੂੰ ਚਾਰਜ ਕਰਨ ਦੀ ਸਮਰੱਥਾ ਰੱਖਣਗੇ।

ਇਸ ਮੌਕੇ ਬੋਲਦਿਆਂ ਰਛਪਾਲ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਨੂੰ ਸਾਂਝੇ ਕਾਰਜਾਂ ਲਈ ਨੂੰ ਇਕਜੁੱਟ ਹੋਣ ਅਤੇ ਨਵਿਆਉਣਯੋਗ ਜਾਂ ਸਵੱਛ ਊਰਜਾ ਦੇ ਸਰੋਤਾਂ ਦੀ ਖੋਜ ਕਰਨ ਅਤੇ ਅਪਣਾਉਣ ਲਈ ਤਿਆਰ ਹੋਣ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਅਣਗਿਣਤ ਲਾਭ ਹਾਸਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਏਸੀਆਈ ਰਾਈਜ਼ ਐਸੋਸੀਏਸ਼ਨ ਵੱਲੋਂ ਅੌਰਤਾਂ ਅਤੇ ਪੇਂਡੂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਇਸ ਉਪਰਾਲੇ ਵਿੱਚ ਸੀਜੀਸੀ ਗਰੁੱਪ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …