Share on Facebook Share on Twitter Share on Google+ Share on Pinterest Share on Linkedin ਸੀਜੀਸੀ ਝੰਜੇੜੀ ਵੱਲੋਂ ਵਿਦਿਆਰਥੀਆਂ ਲਈ ਇੰਡੀਅਨ ਸੁਸਾਇਟੀ ਆਫ਼ ਹੀਟਿੰਗ ਤੇ ਰੈਫੀਜ਼ੇਰੇਟਿੰਗ ਨਾਲ ਕਰਾਰ ਸੰਸਥਾ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਹੀ ਪ੍ਰਦਾਨ ਕਰਵਾਏਗੀ ਪ੍ਰੈਕਟੀਕਲ ਜਾਣਕਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਇੰਡੀਅਨ ਸੁਸਾਇਟੀ ਆਫ਼ ਹੀਟਿੰਗ, ਰੈਫਿਜੇਰੇਟਿੰਗ ਅਤੇ ਏਅਰ ਕੰਡੀਸ਼ਨਰਿੰਗ ਇੰਜੀਨੀਅਰਿੰਗ ਯਾਨੀ ਨਾਲ ਮਿਲਕੇ ਇੱਕ ਨਿਵੇਕਲਾ ਪੰਧ ਸ਼ੁਰੂ ਕਰਦੇ ਹੋਏ ਕੈਂਪਸ ਵਿੱਚ ਹੀ ਇੰਜੀਨੀਅਰਿੰਗ ਲਈ ਪ੍ਰੈਕਟੀਕਲ ਜਾਣਕਾਰੀ ਦਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਸੰਸਥਾ ਭਾਰਤੀ ਉਦਯੋਗ ਜਗਤ ਦੇ ਹੀਟਿੰਗ, ਰੈਫੀਜ਼ੀਰੇਟਿੰਗ ਅਤੇ ਏਅਰ ਕੰਡੀਸ਼ਨਰਿੰਗ ਵਿਚ ਇਕ ਜਾਣ ਪਛਾਣੀ ਸੰਸਥਾ ਹੈ। ਇਸ ਦੌਰਾਨ ਕੈਂਪਸ ਵਿਚ ਰੱਖੇ ਗਏ ਇਕ ਸਮਾਗਮ ਦੌਰਾਨ ਚੰਡੀਗੜ੍ਹ ਚੈਪਟਰ ਦੇ ਪ੍ਰੈਜ਼ੀਡੈਂਟ ਆਰਤੀ ਮਹਿਤਾ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਸੀ ਜੀ ਸੀ ਦੇ ਵਿਦਿਆਰਥੀਆਂ ਐਰੋਨ ਜੋਬਨ, ਰਿਸ਼ਬ ਤਿਵਾੜੀ, ਅੰਕਿਤ ਚੌਹਾਨ ਨੂੰ ਕ੍ਰਮਵਾਰ ਸੀਜੀਸੀ ਚੈਂਬਰ ਦਾ ਪ੍ਰੈਜ਼ੀਡੈਂਟ, ਸੈਕਟਰੀ, ਖ਼ਜ਼ਾਨਚੀ ਮਨਪ੍ਰੀਤ ਸਿੰਘ ਅਤੇ ਸ਼ੌਬਿਤ ਰਾਨਾ ਨੂੰ ਮੈਂਬਰ ਨਿਯੁਕਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਤੀ ਮਹਿਤਾ ਨੇ ਦੱਸਿਆ ਕਿ ਅੱਜ ਵਿਸ਼ਵ ਪੱਧਰ ਤੇ ਵੱਖ ਤੋਂ ਵੱਖ ਬਿਜਲੀ ਪੈਦਾ ਕਰਨ ਅਤੇ ਵਾਤਾਵਰਨ ਨੂੰ ਖ਼ੂਬਸੂਰਤ ਬਣਾਉਣ ਲਈ ਇੰਡੀਅਨ ਸੁਸਾਇਟੀ ਆਫ਼ ਹੀਟਿੰਗ ਆਪਣਾ ਬਿਹਤਰੀਨ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸਮਾਜ ਦੇ ਭਲੇ ਲਈ ਲਾਭਦਾਇਕ ਨਵੀਨਕਾਰੀ ਪ੍ਰੋਜੈਕਟਾਂ ’ਤੇ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਐਲਾਨ ਕੀਤਾ ਕਿ ਸੀਜੀਸੀ ਗਰੁੱਪ ਵੱਲੋਂ ਅਜਿਹੇ ਪ੍ਰੋਜੈਕਟਾਂ ਨੂੰ ਤਿਆਰ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇਗਾ। ਸੀਜੀਸੀ ਦੇ ਡਾਇਰੈਕਟਰ ਜਨਰਲ ਡਾ. ਜੀ ਡੀ ਬਾਂਸਲ ਨੇ ਕਿਹਾ ਕਿ ਵਾਤਾਵਰਨ ਵਿਚ ਤਾਪਮਾਨ ਦੇ ਵਾਧੇ ਅਤੇ ਗਲੋਬਲ ਵਾਰਮਿੰਗ ਵਿਚ ਵਾਧੇ ਕਾਰਨ ਮੌਜੂਦਾ ਸਥਿਤੀ ਵਿਚ ਏਅਰ ਕੰਡੀਸ਼ਨਰ ਇਕ ਬੁਨਿਆਦੀ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਏਅਰ ਕੰਡੀਸ਼ਨਿੰਗ ਦੇ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਦਾ ਇਸ ਖੇਤਰ ਵਿਚ ਸ਼ਾਨਦਾਰ ਭਵਿੱਖ ਹੈ। ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੀਜੀਸੀ ਕਾਲਜ ਦੇ ਵਿਦਿਆਰਥੀ ਵੋਲਟਾਸ, ਸੈਮਸੰਗ, ਬਲੂ ਸਟਾਰ, ਕੈਰੀਅਰ, ਗੋਦਰੇਜ, ਐਲ.ਜੀ, ਹਿਟਾਚੀ ਅਤੇ ਹੋਰ ਪ੍ਰਮੁੱਖ ਫ਼ਰਿਜ ਅਤੇ ਐਕ ਨਿਰਮਾਣ ਕੰਪਨੀਆਂ ਵੱਲੋਂ ਸਮੇਂ ਸਮੇਂ ਤੇ ਕਰਵਾਈ ਜਾਂਦੀ ਪਲੇਸਮੈਂਟ ਵਿੱਚ ਆਸਾਨੀ ਨਾਲ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ